ਵਿਕਟੋਰੀਆ (ਬਿਊਰੋ): ਕੁਦਰਤ ਵਿਲੱਖਣ ਰਹੱਸਾਂ ਨਾਲ ਭਰਪੂਰ ਹੈ। ਕਰੀਬ 20 ਸਾਲ ਪਹਿਲਾਂ ਦੱਖਣੀ ਬੈਂਗਣੀ ਰੰਗ ਦੀ ਧੱਬੇਦਾਰ ਮੱਛੀ ਗਜ਼ਾਨ ਨੂੰ ਅਲੋਪ ਕਰਾਰ ਦਿੱਤਾ ਗਿਆ ਸੀ। ਹੁਣ ਇਹ 'ਜ਼ੌਮਬੀ ਮੱਛੀ' ਮੁੜ ਨਜ਼ਰ ਆਉਣ ਲੱਗੀ ਹੈ ਅਤੇ ਵਿਗਿਆਨੀ ਇਸ ਨੂੰ ਦੁਬਾਰਾ ਗੁਆਉਣਾ ਨਹੀਂ ਚਾਹੁੰਦੇ ਹਨ। 20 ਸਾਲ ਪਹਿਲਾਂ ਇਸ ਨੂੰ ਆਸਟ੍ਰੇਲੀਆਈ ਸੂਬੇ ਵਿਕਟੋਰੀਆ ਵਿਚ ਦੇਖਿਆ ਗਿਆ ਸੀ। ਉਸ ਦੇ ਬਾਅਦ ਇਹਨਾਂ ਵਿਚੋਂ ਦੋ 2019 ਵਿਚ ਮਿਡਿਲ ਰੀਡੀ ਲੇਕ ਵਿਚ ਪਾਈਆਂ ਗਈਆਂ ਸਨ। ਇਸ 'ਤੇ Southern Purple Spotted Gazan ਐਡਵਾਇਜ਼ਰੀ ਗਰੁੱਪ ਦੀ ਸਥਾਪਨਾ ਕੀਤੀ ਗਈ ਅਤੇ ਵਿਗਿਆਨੀਆਂ ਅਤੇ ਖੋਜੀਆਂ ਨੇ ਤੁਰੰਤ ਇਸ ਪ੍ਰਜਾਤੀ ਦੇ ਦੂਜੇ ਜੀਵ ਲੱਭਣੇ ਸ਼ੁਰੂ ਕਰ ਦਿੱਤੇ। ਦੋ ਸਾਲ ਬਾਅਦ ਐਲਾਨ ਕੀਤਾ ਗਿਆ ਹੈ ਕਿ 66 ਦੂਜੇ ਜੀਵ ਪਾਏ ਗਏ ਹਨ।
ਇਸ ਲਈ ਮਹੱਤਵਪੂਨ ਹੈ ਮੱਛੀ
ਨੌਰਥ ਸੈਂਟਰਲ ਕੈਸ਼ਮੈਂਟ ਮੈਨੇਜਮੈਂਟ ਅਥਾਰਿਟੀ ਦੇ ਪੀਟਰ ਰੋਜ਼ ਦਾ ਕਹਿਣਾ ਹੈ ਕਿ ਮੱਛੀ ਜਿੱਥੇ ਰਹਿੰਦੀ ਹੈ ਉਹ ਬਹੁਤ ਖਾਸ ਇਲਾਕਾ ਹੁੰਦਾ ਹੈ। ਇਹ ਮੱਛੀਆਂ ਵੇਟਲੈਂਡ ਸਪੈਸ਼ਲਿਸਟ ਹੁੰਦੀਆਂ ਹਨ। ਅਤੇ ਸੰਘਣੀ ਝਾੜੀਆਂ ਵਿਚ ਰਹਿੰਦੀਆਂ ਹਨ। ਇਹ ਖਾਸ ਗਜ਼ਾਨ 8-10 ਸੈਂਟੀਮੀਟਰ ਦੀਆਂ ਹੁੰਦੀਆਂ ਹਨ। ਇਹ ਅਜਿਹੇ ਪੰਛੀਆਂ ਦਾ ਸ਼ਿਕਾਰ ਬਣਦੀਆਂ ਹਨ ਜੋ ਛੋਟੀਆਂ ਮੱਛੀਆਂ ਖਾਂਦੇ ਹਨ। ਰੋਜ਼ ਨੇ ਏ.ਬੀ.ਸੀ. ਨੂੰ ਦੱਸਿਆ ਕਿ ਇਹ ਵੇਟਲੈਂਡ ਸਪੈਸ਼ਲਿਸਟ ਮੱਛੀਆਂ ਗਾਇਬ ਹੋ ਗਈਆਂ ਹਨ ਅਤੇ ਇਹ ਪਾਣੀ ਦੇ ਪੰਛੀਆਂ ਲਈ ਖਾਣ ਦਾ ਮਹੱਤਵਪੂਰਨ ਸਰੋਤ ਹਨ। ਅਸੀਂ ਇਹਨਾਂ ਨੂੰ ਵਾਪਸ ਲਿਆਉਣਾ ਚਾਹੁੰਦੇ ਹਾਂ ਕਿਉਂਕਿ ਇਹਨਾਂ ਨਾਲ ਪਾਣੀ ਦੇ ਪੰਛੀ ਵੀ ਵਾਪਸ ਆਉਣਗੇ।
ਪੜ੍ਹੋ ਇਹ ਅਹਿਮ ਖਬਰ -ਕਵਾਡ ਸਿਖਰ ਸੰਮੇਲਨ 'ਚ ਕੋਰੋਨਾ ਟੀਕੇ ਸੰਬੰਧੀ ਕਿਸੇ ਫ਼ੈਸਲੇ 'ਤੇ ਪਹੁੰਚਣ ਦੀ ਆਸ : ਅਮਰੀਕਾ
ਆਬਾਦੀ ਵਧਾਉਣ 'ਤੇ ਧਿਆਨ
ਵਿਕਟੋਰੀਆ ਦੇ ਵਾਤਾਵਰਨ, ਜ਼ਮੀਨ, ਪਾਣੀ ਅਤੇ ਯੋਜਨਾ ਵਿਭਾਗ ਦੇ ਐਡ੍ਰੀਯਨ ਮਾਰਟਿਸ ਦਾ ਕਹਿਣਾ ਹੈ ਕਿ ਟੀਮ ਰਾਜ ਦੇ ਦੂਜੇ ਹਿੱਸਿਆਂ ਵਿਚ ਵੀ ਮੱਛੀ ਦੀ ਆਬਾਦੀ 'ਤੇ ਧਿਆਨ ਦੇ ਰਹੀ ਹੈ। ਉਹਨਾਂ ਨੇ ਕਿਹਾ ਕਿ ਨਾ ਸਿਰਫ ਇਹ ਇਸ ਮੱਛੀ ਨੂੰ ਵਾਪਸ ਲਿਆਉਣ ਦਾ ਮੌਕਾ ਹੈ ਸਗੋਂ ਉਸ ਦੀ ਆਬਾਦੀ ਵਧਾਉਣ ਅਤੇ ਫੈਲਾਉਣ ਦਾ ਮੌਕਾ ਵੀ ਹੈ ਜਿੱਥੇ ਇਹ ਪਹਿਲਾਂ ਪਾਈ ਜਾਂਦੀ ਸੀ। ਪਾਣੀ ਪ੍ਰਦੂਸ਼ਣ ਅਤੇ ਕੀੜਿਆਂ ਦੇ ਆਉਣ ਜਿਹੇ ਕਾਰਨਾਂ ਨਾਲ ਇਹਨਾਂ ਦੀ ਆਬਾਦੀ 'ਤੇ ਅਸਰ ਪਿਆ ਹੈ। ਵਿਗਿਆਨੀ ਇਸ ਮੱਛੀ ਨੂੰ ਛੋਟੇ ਤਲਾਬਾਂ ਵਿਚ ਭੇਜਣਗੇ ਜਿੱਥੇ ਉਹਨਾਂ ਨੂੰ ਬ੍ਰੀਡ ਕੀਤਾ ਜਾਵੇਗਾ। ਬਿਹਤਰ ਪਾਣੀ ਅਤੇ ਵੇਟਲੈਂਡ ਵਿਚ ਇਹਨਾਂ ਨੂੰ ਵਧਾਇਆ ਜਾਵੇਗਾ।
ਨੋਟ- ਆਸਟ੍ਰੇਲੀਆ 'ਚ ਦਿਸੀ 20 ਸਾਲ ਪਹਿਲਾਂ ਅਲੋਪ ਹੋਈ 'ਜ਼ੌਮਬੀ ਮੱਛੀ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਵਾਡ ਸਿਖਰ ਸੰਮੇਲਨ 'ਚ ਕੋਰੋਨਾ ਟੀਕੇ ਸੰਬੰਧੀ ਕਿਸੇ ਫ਼ੈਸਲੇ 'ਤੇ ਪਹੁੰਚਣ ਦੀ ਆਸ : ਅਮਰੀਕਾ
NEXT STORY