ਸਿਡਨੀ (ਬਿਊਰੋ) ਨੇਪਾਲ ਵਿਚ ਵਾਪਰੇ ਭਿਆਨਕ ਜਹਾਜ਼ ਹਾਦਸੇ ਵਿਚ ਹੁਣ ਤੱਕ 68 ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ।ਜਦਕਿ ਚਾਰ ਲੋਕਾਂ ਦੀ ਭਾਲ ਜਾਰੀ ਹੈ। ਇਸ ਹਾਦਸੇ ਵਿਚ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦੇ ਇੱਕ ਅਧਿਆਪਕ ਦੇ ਵੀ ਮਾਰੇ ਜਾਣ ਦਾ ਖਦਸ਼ਾ ਹੈ।ਯਾਤਰਾ ਦਾ ਸ਼ੁਕੀਨ ਸਿਡਨੀ ਦਾ ਇਕ ਅਧਿਆਪਕ ਮਾਈਰਨ ਲਵ ਏਸ਼ੀਆ ਵਿੱਚ ਛੁੱਟੀਆਂ ਮਨਾ ਰਿਹਾ ਸੀ। ਇਸ ਦੌਰਾਨ ਉਹ ਵੀ ਕਾਠਮੰਡੂ ਵਿੱਚ ਏਟੀਆਰ 72 ਯੇਤੀ ਏਅਰਲਾਈਨਜ਼ ਦੀ ਉਡਾਣ ਵਿੱਚ ਸਵਾਰ ਸੀ। ਜਾਣਕਾਰੀ ਮੁਤਾਬਕ ਜਹਾਜ਼ ਵਿੱਚ 72 ਲੋਕ ਸਵਾਰ ਸਨ, ਜਦੋਂ ਇਹ ਪੋਖਰਾ ਵਿੱਚ ਇੱਕ ਨਵੇਂ ਖੁੱਲ੍ਹੇ ਹਵਾਈ ਅੱਡੇ 'ਤੇ ਉਤਰਦੇ ਸਮੇਂ ਇੱਕ ਖੱਡ ਵਿੱਚ ਹਾਦਸਾਗ੍ਰਸਤ ਹੋ ਗਿਆ, ਜੋ ਕਿ ਤਿੰਨ ਦਹਾਕਿਆਂ ਵਿੱਚ ਨੇਪਾਲ ਦੀ ਸਭ ਤੋਂ ਘਾਤਕ ਹਵਾਬਾਜ਼ੀ ਦੁਰਘਟਨਾ ਹੈ।

ਵਿਦੇਸ਼ੀ ਮਾਮਲਿਆਂ ਅਤੇ ਵਪਾਰ ਵਿਭਾਗ ਇਸ ਗੱਲ ਦੀ ਪੁਸ਼ਟੀ ਕਰਨ ਵਿੱਚ ਅਸਮਰੱਥ ਰਿਹਾ ਹੈ ਕਿ ਲਵ 68 ਪੀੜਤਾਂ ਵਿੱਚੋਂ ਇੱਕ ਹੈ।ਖਜ਼ਾਨਾ ਮੰਤਰੀ ਜਿਮ ਚੈਲਮਰਸ ਨੇ ਕਿਹਾ ਕਿ ਵਿਭਾਗ ਲਵ ਦੇ ਪਰਿਵਾਰ ਨੂੰ ਕੌਂਸਲਰ ਸਹਾਇਤਾ ਪ੍ਰਦਾਨ ਕਰ ਰਿਹਾ ਹੈ ਪਰ ਉਹ ਹੋਰ ਵੇਰਵੇ ਨਹੀਂ ਦੇ ਸਕੇ।ਉਸਨੇ ਕਿਹਾ ਕਿ "ਸਾਡੀ ਹਮਦਰਦੀ ਨੇਪਾਲ ਵਿੱਚ ਕ੍ਰੈਸ਼ ਹੋਈ ਯੇਤੀ ਏਅਰਲਾਈਨਜ਼ ਦੀ ਉਡਾਣ ਦੇ ਚਾਲਕ ਦਲ ਅਤੇ ਯਾਤਰੀਆਂ ਦੇ ਸਾਰੇ ਪਰਿਵਾਰਾਂ ਨਾਲ ਹੈ।" ਉੱਧਰ ਲਵ ਦੇ ਦੋਸਤ ਸੈਮ ਸਮਿਥ ਨੇ ਕਿਹਾ ਕਿ ਉਹ "ਆਪਣੀ ਜ਼ਿੰਦਗੀ ਵਿੱਚ ਉਸ ਤੋਂ ਵੱਧ ਸੱਚੇ ਵਿਅਕਤੀ ਨੂੰ ਕਦੇ ਨਹੀਂ ਮਿਲਿਆ"।ਸਮਿਥ ਨੇ ਕਿਹਾ ਕਿ ਕੱਲ੍ਹ ਦੀ ਖ਼ਬਰ ਸੁਣਨ ਮਗਰੋਂ ਉਹ ਬਹੁਤ ਉਦਾਸ ਹੈ।
ਪੜ੍ਹੋ ਇਹ ਅਹਿਮ ਖ਼ਬਰ-ਨੇਪਾਲ ਜਹਾਜ਼ ਹਾਦਸੇ ਦੇ ਚਸ਼ਮਦੀਦਾਂ ਨੇ ਬਿਆਨ ਕੀਤਾ ਦਰਦਨਾਕ ਮੰਜ਼ਰ, ਜੇਕਰ ਬਸਤੀ 'ਚ ਡਿੱਗਦਾ ਤਾਂ..
ਹਵਾਬਾਜ਼ੀ ਮਾਹਰ ਅਜੇ ਵੀ ਸਵਾਲ ਕਰ ਰਹੇ ਹਨ ਕਿ ਇਹ ਉਡਾਣ ਸਕਿੰਟਾਂ ਵਿੱਚ ਘਾਤਕ ਕਿਵੇਂ ਹੋ ਗਈ।ਨੇਪਾਲ ਦੀ ਨਾਗਰਿਕ ਹਵਾਬਾਜ਼ੀ ਅਥਾਰਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਵਿੱਚ 15 ਵਿਦੇਸ਼ੀ ਨਾਗਰਿਕਾਂ ਸਮੇਤ 68 ਯਾਤਰੀ ਸਵਾਰ ਸਨ ਅਤੇ ਨਾਲ ਹੀ ਚਾਰ ਚਾਲਕ ਦਲ ਦੇ ਮੈਂਬਰ ਸਨ।ਵਿਦੇਸ਼ੀਆਂ ਵਿੱਚ ਪੰਜ ਭਾਰਤੀ, ਚਾਰ ਰੂਸੀ, ਦੋ ਦੱਖਣੀ ਕੋਰੀਆਈ ਅਤੇ ਆਇਰਲੈਂਡ, ਆਸਟ੍ਰੇਲੀਆ, ਅਰਜਨਟੀਨਾ ਅਤੇ ਫਰਾਂਸ ਦਾ ਇੱਕ-ਇੱਕ ਨਾਗਰਿਕ ਸ਼ਾਮਲ ਹੈ।ਸੰਘਣੇ ਧੂੰਏਂ ਅਤੇ ਭਿਆਨਕ ਅੱਗ ਦੇ ਵਿਚਕਾਰ ਮਲਬੇ ਤੋਂ ਲਾਸ਼ਾਂ ਨੂੰ ਕੱਢਣ ਲਈ ਬਚਾਅ ਕਰਮੀਆਂ ਨੇ ਰੱਸੀਆਂ ਦੀ ਵਰਤੋਂ ਕੀਤੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਟਲੀ : 30 ਸਾਲ ਤੋਂ ਫਰਾਰ ਮਾਫ਼ੀਆ ਬੌਸ ਮੈਟਿਓ ਮੇਸੀਨਾ ਡੇਨਾਰੋ ਗ੍ਰਿਫ਼ਤਾਰ
NEXT STORY