ਸਿਡਨੀ (ਭਾਸ਼ਾ): ਆਸਟ੍ਰੇਲੀਆ ਦੇ ਇਕ ਸੀਨੀਅਰ ਮੰਤਰੀ ਨੇ ਦੇਸ਼ ਵਿਚ ਕੰਮ ਕਰ ਰਹੇ ਵਿਦੇਸ਼ੀ ਪੱਤਰਕਾਰਾਂ ਨੂੰ ਚੇਤਾਵਨੀ ਦਿੱਤੀ ਹੈ।ਮੰਤਰੀ ਨੇ ਕਿਹਾ ਕਿ ਜੇਕਰ ਉਹ ਦੇਸ਼ ਦੇ ਮਾਮਲਿਆਂ ਵਿਚ 'ਪੱਖਪਾਤਪੂਰਨ ਵਿਚਾਰ' ਪੇਸ਼ ਕਰਦੇ ਹਨ ਤਾਂ ਉਹ ਸੰਘੀ ਏਜੰਸੀਆਂ ਦੀ ਪੁੱਛਗਿੱਛ ਦੇ ਦਾਇਰੇ ਵਿਚ ਆ ਸਕਦੇ ਹਨ।
ਗ੍ਰਹਿ ਮੰਤਰੀ ਪੀਟਰ ਡੁਟੋਨ ਨੇ ਇਹ ਗੱਲ 'ਆਸਟ੍ਰੇਲੀਅਨ ਬ੍ਰਾਡਕਾਸਟਿੰਗ ਕੌਰਪ' ਨੂੰ ਦਿੱਤੇ ਇਕ ਇੰਟਰਵਿਊ ਵਿਚ ਇਕ ਖਾਸ ਭਾਈਚਾਰੇ 'ਤੇ ਰਿਪੋਟਿੰਗ ਕਰ ਰਹੇ ਪੱਤਰਕਾਰਾਂ ਦਾ ਜ਼ਿਕਰ ਕਰਦਿਆਂ ਕਹੀ। ਇਸ ਦੌਰਾਨ ਮੰਤਰੀ ਨੇ ਚੀਨ ਦਾ ਨਾਮ ਨਹੀਂ ਲਿਆ ਪਰ ਉਹਨਾਂ ਦਾ ਬਿਆਨ ਆਸਟ੍ਰੇਲੀਆ ਦੇ ਦੋ ਪੱਤਰਕਾਰਾਂ ਬਿਲ ਬਿਰਟਲਜ਼ ਅਤੇ ਮਾਈਕ ਸਮਿਥ ਨੂੰ ਚੀਨ ਤੋਂ ਬਚਾ ਕੇ ਲਿਆਏ ਜਾਣ ਦੇ ਬਾਅਦ ਆਇਆ ਹੈ, ਜਿਹਨਾਂ ਨੇ ਪੁਲਸ ਪੁੱਛਗਿੱਛ ਦੇ ਬਾਅਦ ਆਸਟ੍ਰੇਲੀਆਈ ਡਿਪਲੋਮੈਟ ਕੰਪਲੈਕਸਾਂ ਵਿਚ ਸ਼ਰਨ ਲਈ ਸੀ।
ਪੜ੍ਹੋ ਇਹ ਅਹਿਮ ਖਬਰ- ਯੂ.ਏ.ਈ. 'ਚ ਭਾਰਤੀ ਨੂੰ ਪੁਲਸ ਨੇ ਕੀਤਾ ਸਨਮਾਨਿਤ, ਕੈਸ਼ ਅਤੇ ਸੋਨੇ ਨਾਲ ਭਰਿਆ ਬੈਗ ਕੀਤਾ ਵਾਪਸ
ਆਸਟ੍ਰੇਲੀਆ ਦੇ ਚੇਂਗ ਲੇਈ, ਚੀਨ ਦੇ ਅੰਗਰੇਜ਼ੀ ਭਾਸ਼ਾ ਦੇ ਸਰਕਾਰੀ ਪ੍ਰਸਾਰਕ ਸੀ.ਜੀ.ਟੀ.ਐੱਨ. ਦੇ ਲਈ ਬਿਜ਼ਨੈੱਸ ਐਂਕਰ ਦੇ ਰੂਪ ਵਿਚ ਕੰਮ ਕਰਦੇ ਹਨ, ਜਿਹਨਾਂ ਨੂੰ ਪਹਿਲਾਂ ਹਿਰਾਸਤ ਵਿਚ ਲਿਆ ਗਿਆ ਸੀ। ਡੁਟੋਨ ਨੇ ਏ.ਬੀ.ਸੀ. ਟੀਵੀ ਦੇ 'ਇਨਸਾਈਡਰਸ' ਪ੍ਰੋਗਰਾਮ ਵਿਚ ਕਿਹਾ,''ਜਿਹੜੇ ਲੋਕ ਇੱਥੇ ਪੱਤਰਕਾਰਾਂ ਦੇ ਰੂਪ ਵਿਚ ਹਨ ਅਤੇ ਉਹ ਖਬਰਾਂ 'ਤੇ ਨਿਰਪੱਖ ਰਿਪੋਟਿੰਗ ਕਰ ਰਹੇ ਹਨ ਤਾਂ ਠੀਕ ਹੈ।'' ਉਹਨਾਂ ਨੇ ਕਿਹਾ ਕਿ ਪੱਤਰਕਾਰਾਂ ਨੂੰ ਇਕ ਵਿਸ਼ੇਸ਼ ਭਾਈਚਾਰੇ ਦੇ ਪ੍ਰਤੀ ਪੱਖਪਾਤਪੂਰਨ ਵਿਚਾਰ ਪੇਸ਼ ਨਹੀਂ ਕਰਨੇ ਚਾਹੀਦੇ। ਇਸ ਦੌਰਾਨ ਉਹਨਾਂ ਨੇ ਇਸ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਜੂਨ ਵਿਚ ਦੇਸ਼ ਦੀ ਸੁਰੱਖਿਆ ਏਜੰਸੀ ਏ.ਐੱਸ.ਆਈ.ਓ. ਨੇ ਚੀਨ ਦੇ ਚਾਰ ਪੱਤਰਕਾਰਾਂ ਤੋਂ ਪੁੱਛਗਿੱਛ ਕੀਤੀ ਸੀ ਪਰ ਕਿਹਾ ਕਿ ਏ.ਐੱਸ.ਆਈ.ਓ. ਗਤੀਵਿਧੀ ਹੋਈ ਸੀ।
ਓਂਟਾਰੀਓ 'ਚ ਲਗਾਤਾਰ ਦੂਜੇ ਦਿਨ ਕੋਰੋਨਾ ਪੀੜਤਾਂ ਦੀ ਗਿਣਤੀ 200 ਤੋਂ ਪਾਰ
NEXT STORY