ਕੈਨਬਰਾ (ਭਾਸ਼ਾ): ਆਸਟ੍ਰੇਲੀਅਨ ਫੈਡਰਲ ਪੁਲਸ ਨੇ ਇਕ ਗਲੋਬਲ ਆਨਲਾਈਨ ਬੱਚਿਆਂ ਨਾਲ ਬਦਸਲੂਕੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼ ਕੀਤਾ ਹੈ। ਇਸ ਵਿਚ 46 ਦਰਜਨ ਤੋਂ ਵੱਧ ਪੀੜਤਾਂ ਨਾਲ 800 ਤੋਂ ਵੱਧ ਦੋਸ਼ਾਂ ਦਾ ਸਾਹਮਣਾ ਕਰ ਰਹੇ ਇੱਕ ਦਰਜਨ ਤੋਂ ਵੱਧ ਵਿਅਕਤੀ ਹਨ। ਅਮਰੀਕੀ ਅਧਿਕਾਰੀਆਂ ਦੀ ਇਕ ਟਿਪ ਜੋ ਕਿ ਸੰਯੁਕਤ ਰਾਜ ਅਮਰੀਕਾ, ਕੈਨੇਡਾ, ਏਸ਼ੀਆ, ਯੂਰਪ ਅਤੇ ਨਿਊਜ਼ੀਲੈਂਡ ਨਾਲ ਜੁੜਿਆ ਹੋਇਆ ਹੈ, ਨੇ ਇਸ ਕੰਮ ਵਿਚ ਸਹਿਯੋਗ ਦਿੱਤਾ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਆਸਟ੍ਰੇਲੀਆਈ ਸੰਘੀ ਸਹਾਇਕ ਕਮਿਸ਼ਨਰ ਜਸਟਿਨ ਗੌਫ ਨੇ ਕਿਹਾ ਕਿ ਇੱਕ ਬਾਲ ਦੇਖਭਾਲ ਕਰਮਚਾਰੀ ਅਤੇ ਬੱਚਿਆਂ ਦਾ ਫੁੱਟਬਾਲ ਕੋਚ, ਆਸਟ੍ਰੇਲੀਆਈ ਰਾਜਾਂ ਨਿਊ ਸਾਊਥ ਵੇਲਜ਼, ਕੁਈਨਜ਼ਲੈਂਡ ਅਤੇ ਪੱਛਮੀ ਆਸਟ੍ਰੇਲੀਆ ਵਿਚ ਹਾਲ ਹੀ ਦੇ ਮਹੀਨਿਆਂ ਵਿਚ 828 ਬੱਚਿਆਂ ਨਾਲ ਜਿਨਸੀ ਸ਼ੋਸ਼ਣ, ਬਾਲ ਸ਼ੋਸ਼ਣ ਸਮੱਗਰੀ ਤਿਆਰ ਕਰਨ ਅਤੇ ਵੰਡਣ ਦੇ ਦੋਸ਼ਾਂ ਵਿਚ ਗ੍ਰਿਫ਼ਤਾਰ ਕੀਤੇ ਗਏ 16 ਵਿਅਕਤੀਆਂ ਵਿਚੋਂ ਇੱਕ ਸਨ। ਜਾਂਚ ਕਰਤਾਵਾਂ ਨੇ ਆਸਟ੍ਰੇਲੀਆ ਵਿਚ 16 ਮਹੀਨਿਆਂ ਤੋਂ 15 ਸਾਲ ਦੀ ਉਮਰ ਦੇ 46 ਪੀੜਤਾਂ ਦੀ ਪਛਾਣ ਕੀਤੀ।
ਗੌਫ ਨੇ ਕਿਹਾ,“ਕਿਸੇ ਵੀ ਬੱਚੇ ਨੂੰ ਉਨ੍ਹਾਂ ਲੋਕਾਂ ਦੁਆਰਾ ਦੁਰਵਰਤੋਂ ਅਤੇ ਹਿੰਸਾ ਦਾ ਸ਼ਿਕਾਰ ਨਹੀਂ ਬਣਾਇਆ ਜਾਣਾ ਚਾਹੀਦਾ, ਜਿੰਨਾ 'ਤੇ ਉਹ ਭਰੋਸਾ ਕਰਦੇ ਹਨ। ਭਾਵੇਂ ਉਹ ਪਰਿਵਾਰਕ ਮੈਂਬਰ ਹੋਵੇ, ਚਾਈਲਡ ਕੇਅਰ ਵਰਕਰ ਹੋਵੇ ਜਾਂ ਫੁਟਬਾਲ ਕੋਚ।” ਗੌਫ ਨੇ ਅੱਗੇ ਕਿਹਾ,“ਅਫ਼ਸੋਸ ਅਤੇ ਦੁਖਦਾਈ ਗੱਲ ਇਹ ਹੈ ਕਿ ਪੀੜਤਾਂ ਨਾਲ ਅਜਿਹਾ ਹੀ ਹੋਇਆ ਹੈ।ਆਸਟ੍ਰੇਲੀਆ ਵਿਚ ਬੱਚਿਆਂ ਨਾਲ ਦੁਰਵਿਵਹਾਰ ਕੀਤਾ ਗਿਆ।”
ਗੌਫ ਨੇ ਦੱਸਿਆ,''ਪੁਲਸ ਨੇ 18 “ਮਾਮਲਿਆਂ” ਨੂੰ ਸੰਯੁਕਤ ਰਾਜ ਅਮਰੀਕਾ ਭੇਜਿਆ, ਜਿਥੇ ਤਿੰਨ ਵਿਅਕਤੀਆਂ ਨੂੰ ਬੱਚਿਆਂ ਨਾਲ ਬਦਸਲੂਕੀ ਦੀ ਸਮੱਗਰੀ ਨਾਲ ਜੁੜੇ ਕਈ ਅਪਰਾਧਾਂ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ।'' ਹੋਰ 128 ਮਾਮਲਿਆਂ ਨੂੰ ਜਾਂਚ ਲਈ ਕੈਨੇਡਾ, ਏਸ਼ੀਆ, ਯੂਰਪ ਅਤੇ ਨਿਊਜ਼ੀਲੈਂਡ ਦੇ ਅਧਿਕਾਰੀਆਂ ਨੂੰ ਭੇਜਿਆ ਗਿਆ। ਪੁਲਸ ਨੇ ਉਨ੍ਹਾਂ ਦੋਸ਼ਾਂ ਬਾਰੇ ਵਧੇਰੇ ਜਾਣਕਾਰੀ ਨਹੀਂ ਦਿੱਤੀ ਹੈ।ਗੌਫ ਨੇ ਕਿਹਾ ਕਿ ਗੌਰਤਲਬ ਹੈ ਕਿ ਗੈਰ ਸਰਕਾਰੀ ਲਾਭ ਪ੍ਰਾਪਤ ਬੱਚਿਆਂ ਲਈ ਯੂ.ਐਸ. ਦੇ ਨੈਸ਼ਨਲ ਸੈਂਟਰ ਫਾਰ ਮਿਸਿੰਗ ਐਂਡ ਐਕਸਪਲੋਏਟਿਡ ਚਿਲਡਰਨ ਵਿਭਾਗ ਨੇ ਫਰਵਰੀ ਵਿਚ ਆਸਟ੍ਰੇਲੀਆਈ ਪੁਲਸ ਨੂੰ ਸ਼ੁਰੂਆਤੀ ਟਿਪ ਦਿੱਤੀ ਸੀ ਕਿ ਨਿਊ ਸਾਊਥ ਵੇਲਜ਼ ਵਿਚ ਇਕ ਵਿਅਕਤੀ ਬਾਲ ਸ਼ੋਸ਼ਣ ਦੀ ਸਮੱਗਰੀ ਅਪਲੋਡ ਕਰ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ- ਪਾਕਿ ਮੰਤਰੀ ਨੇ ਕਬੂਲਿਆ- 'ਭਾਰਤ ਵਿਰੋਧ ਸਾਡੀ ਰੋਜ਼ੀ-ਰੋਟੀ' (ਵੀਡੀਓ)
ਸਿਡਨੀ ਦੇ ਉੱਤਰ ਵਿਚ ਇਕ ਸ਼ਹਿਰ ਵਯੋਂਗ ਵਿਚ ਪੁਲਸ ਨੇ ਇਕ 30 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਅਤੇ ਉਸ ਦੇ ਕੰਪਿਊਟਰ ਦੀ ਖੋਜ ਵਿਚ ਸੋਸ਼ਲ ਮੀਡੀਆ ਫੋਰਮਾਂ ਦਾ ਖੁਲਾਸਾ ਹੋਇਆ, ਜਿਸ ਦਾ ਉਹ ਹਿੱਸਾ ਸੀ। ਗੌਫ ਨੇ ਸਮੱਗਰੀ ਨੂੰ ਸਾਂਝਾ ਕਰਨ ਲਈ "ਨਿਯਮਿਤ ਇੰਟਰਨੈਟ" ਦੇ ਨਾਲ ਨਾਲ ਡਾਰਕ ਵੈੱਬ ਦੀ ਵਰਤੋਂ ਕੀਤੀ।ਗੌਫ ਨੇ ਕਿਹਾ,"ਇਹ ਇਕ ਬਹੁਤ ਹੀ ਵੱਡੀ ਜਾਂਚ ਹੈ ਜਿਸ ਦਾ ਪਰਦਾਫਾਸ਼ ਕੀਤਾ ਹ।," ਅਮਰੀਕਾ ਦੀ ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨ ਆਸਟ੍ਰੇਲੀਆ ਨਾਲ ਜੁੜੀ ਐਡਮ ਪਾਰਕਸ ਨੇ ਸੰਯੁਕਤ ਰਾਜ ਵਿਚ ਤਿੰਨ ਗ੍ਰਿਫ਼ਤਾਰੀਆਂ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ । ਪਾਰਕਸ ਨੇ ਇਹ ਨਹੀਂ ਦੱਸਿਆ ਕਿ ਯੂ.ਐੱਸ. ਨੈਸ਼ਨਲ ਸੈਂਟਰ ਮਿਸਿੰਗ ਐਂਡ ਐਕਸਪਲੋਏਟਿਡ ਚਿਲਡਰਨ ਵਿਭਾਗ ਕੋਲ ਸ਼ੁਰੂਆਤੀ ਟਿਪ ਕਿੱਥੋਂ ਆਈ ਪਰ ਉਹਨਾਂ ਨੇ ਕਿਹਾ ਕਿ ਅਜਿਹੇ ਟਿਪਸ ਆਮ ਤੌਰ 'ਤੇ ਸਯੁੰਕਤ ਰਾਜ ਦੀਆਂ ਸੋਸ਼ਲ ਮੀਡੀਆ ਕੰਪਨੀਆਂ ਤੋਂ ਆਉਂਦੇ ਹਨ ਜੋ ਉਨ੍ਹਾਂ ਦੇ ਪਲੇਟਫਾਰਮਾਂ' ਤੇ ਅਸ਼ਲੀਲ ਸਮੱਗਰੀ ਲੱਭਣ ਦੀ ਰਿਪੋਰਟ ਕਰਦੇ ਹਨ। ਉਹਨਾਂ ਨੇ ਪੀਡੋਫਾਈਲ ਰਿੰਗ ਨੂੰ ਇੱਕ ਗਲੋਬਲ ਨੈੱਟਵਰਕ "ਆਸਟ੍ਰੇਲੀਆ ਵਿਚ ਸ਼ਾਮਲ ਦੱਸਿਆ।
ਇਟਲੀ 'ਚ ਵਾਪਰੀ ਦਿਲ ਕੰਬਾਊ ਵਾਰਦਾਤ, ਵਿਅਕਤੀ ਨੇ ਪਰਿਵਾਰ ਨੂੰ ਗੋਲੀਆਂ ਮਾਰ ਕੀਤੀ ਖ਼ੁਦਕੁਸ਼ੀ
NEXT STORY