ਇਸਲਾਮਾਬਾਦ (ਬਿਊਰੋ): ਪਾਕਿਸਤਾਨੀ ਨੇਤਾ ਆਪਣੀ ਬਿਆਨਬਾਜ਼ੀ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ। ਇਹਨਾਂ ਨੇਤਾਵਾਂ ਦੀ ਰਾਜਨੀਤੀ ਪੂਰੀ ਤਰ੍ਹਾਂ ਭਾਰਤ ਵਿਰੋਧ 'ਤੇ ਟਿਕੀ ਹੈ। ਇੱਥੇ ਜਿਹੜਾ ਨੇਤਾ ਜਿੰਨੀ ਜ਼ਿਆਦਾ ਭਾਰਤ ਦੀ ਬੁਰਾਈ ਕਰਦਾ ਹੈ ਉਸ ਨੂੰ ਉੰਨਾ ਹੀ ਵੱਡਾ ਅਹੁਦਾ ਦਿੱਤਾ ਜਾਂਦਾ ਹੈ। ਹਾਲ ਹੀ ਵਿਚ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਇਕ ਕਰੀਬੀ ਇਕ ਮੰਤਰੀ ਨੇ ਕਬੂਲ ਕੀਤਾ ਕਿ ਪਾਕਿਸਤਾਨ ਵਿਚ ਐਂਟੀ ਇੰਡੀਆ ਸੈਂਟੀਮੈਂਟ ਮਤਲਬ ਭਾਰਤ ਵਿਰੋਧੀ ਭਾਵਨਾਵਾਂ ਦਾ ਚੂਰਨ ਸਭ ਤੋਂ ਜ਼ਿਆਦਾ ਵਿਕਦਾ ਹੈ। ਇਸ ਲਈ ਸਾਰੇ ਸਿਆਸਤਦਾਨ ਇਸ ਮੁੱਦੇ ਨੂੰ ਸਭ ਤੋਂ ਜ਼ਿਆਦਾ ਉਛਾਲਦੇ ਹਨ।
ਪਾਕਿ ਨੇਤਾਵਾਂ ਲਈ ਰੋਜ਼ੀ-ਰੋਟੀ
ਪਾਕਿਸਤਾਨੀ ਪੰਜਾਬ ਸੂਬੇ ਦੀ ਸੂਚਨਾ ਅਤੇ ਸੱਭਿਆਚਾਰ ਮਾਮਲਿਆਂ ਦੀ ਵਿਸ਼ੇਸ਼ ਸਹਾਇਕ ਅਤੇ ਇਮਰਾਨ ਖਾਨ ਦੇ ਕਰੀਬੀਆਂ ਵਿਚ ਸ਼ਾਮਲ ਫਿਰਦੌਸ ਆਸ਼ਿਕ ਅਵਾਨ ਨੇ ਪਾਕਿਸਤਾਨੀ ਮੀਡੀਆ ARY ਨਿਊਜ਼ ਦੇ ਨਾਲ ਗੱਲਬਾਤ ਵਿਚ ਕਬੂਲ ਕੀਤਾ ਕਿ ਭਾਰਤ ਵਿਰੋਧ ਹੀ ਉਹਨਾਂ ਵਰਗੇ ਨੇਤਾਵਾਂ ਦੀ ਰੋਜ਼ੀ ਰੋਟੀ ਹੈ। ਐਂਕਰ ਨੇ ਪੁੱਛਿਆ ਕਿ ਅਸੀਂ ਬਹੁਤ ਆਮ ਨਹੀਂ ਕਰ ਦਿੱਤਾ ਹੈ ਕਿ ਗੱਦਾਰੀ, ਭਾਰਤ, ਮੋਦੀ ਜਿਹੇ ਮੁੱਦਿਆਂ ਨੂੰ ਹਰ ਜੁਮਲੇ ਵਿਚ ਵਰਤਿਆ ਜਾਂਦਾ ਹੋਵੇ। ਇਸ 'ਤੇ ਜਵਾਬ ਦਿੰਦੇ ਹੋਏ ਫਿਰਦੌਸ ਆਸ਼ਿਕ ਅਵਾਨ ਨੇ ਕਿਹਾ ਕਿ ਸਾਡੇ ਲੋਕਾਂ ਦੀਆਂ ਭਾਵਨਾਵਾਂ ਭਾਰਤ ਵਿਰੋਧੀ ਹਨ ਅਤੇ ਇਹੀ ਚੂਰਨ ਸਭ ਤੋਂ ਜ਼ਿਆਦਾ ਵਿਕਦਾ ਹੈ। ਜਿਹੜਾ ਚੂਰਨ ਸਭ ਤੋਂ ਵੱਧ ਵਿਕਦਾ ਹੈ ਲੋਕ ਉਸ ਨੂੰ ਹੀ ਸਭ ਤੋਂ ਵੱਧ ਵੇਚਦੇ ਵੀ ਹਨ। ਇਸ 'ਤੇ ਐਂਕਰ ਨੇ ਪੁੱਛਿਆ ਕੀ ਅੱਜ-ਕਲ੍ਹ ਸਰਕਾਰ ਇਹੀ ਸਭ ਕਰ ਰਹੀ ਹੈ। ਉਦੋਂ ਫਿਰਦੌਸ ਨੇ ਜਵਾਬ ਦਿੱਤਾ ਕਿ ਅਜਿਹਾ ਸਿਰਫ ਸਰਕਾਰ ਨਹੀਂ ਕਰ ਰਹੀ ਸਗੋਂ ਸਾਰੇ ਲੋਕ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖਬਰ- ਬਾਈਡੇਨ ਨੇ ਆਪਣੀ 'ਏਜੰਸੀ ਰੀਵੀਊ ਟੀਮ' 'ਚ ਕਰੀਬ 20 ਭਾਰਤੀ ਪ੍ਰਵਾਸੀਆਂ ਨੂੰ ਕੀਤਾ ਸ਼ਾਮਲ
ਵਿਰੋਧੀਆਂ ਦੇ ਮਸਾਲੇ ਮੋਦੀ ਦੇ ਲਈ ਲਜੀਜ਼
ਐਂਕਰ ਨੇ ਪੁੱਛਿਆ ਕੀ ਭਾਰਤ ਵਿਰੋਧੀ ਭਾਵਨਾਵਾਂ ਦਾ ਚੂਰਨ ਤਾਂ ਸਰਕਾਰ ਵੇਚਦੀ ਹੈ, ਵਿਰੋਧੀ ਪਾਰਟੀਆਂ ਨਹੀਂ ਵੇਚਦੀਆਂ। ਇਸ 'ਤੇ ਫਿਰਦੌਸ ਨੇ ਕਿਹਾ ਕਿ ਵਿਰੋਧੀ ਧਿਰ ਨੇ ਤਾਂ ਅਜਿਹੇ-ਅਜਿਹੇ ਮਸਾਲੇ ਵੇਚੇ ਹਨ ਜੋ ਮੋਦੀ ਦੇ ਲਈ ਮਜ਼ੇਦਾਰ ਅਤੇ ਲਜੀਜ਼ ਹਨ। ਇੱਥੇ ਦੱਸ ਦਈਏ ਕਿ ਫਿਰਦੌਸ਼ ਆਸ਼ਿਕ ਅਵਾਨ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਬਹੁਤ ਕਰੀਬੀ ਨੇਤਾ ਹੈ। ਉਹਨਾਂ ਨੇ ਪੀ.ਟੀ.ਆਈ. ਦੀ ਸਰਕਾਰ ਤੋਂ ਪਹਿਲਾਂ ਇਮਰਾਨ ਖਾਨ ਮੂਵਮੈਟ ਫੌਰ ਚੇਂਜ ਮੁਹਿੰਮ ਵਿਚ ਵੀ ਸਰਗਰਮ ਹਿੱਸੇਦਾਰੀ ਨਿਭਾਈ ਸੀ। ਉਹ ਪਾਕਿਸਤਾਨ ਪੀਪਲਜ ਪਾਰਟੀ ਦੀ ਸਰਕਾਰ ਵਿਚ ਵੀ ਕੇਂਦਰੀ ਮੰਤਰੀ ਰਹਿ ਚੁੱਕੀ ਹੈ। ਅਪ੍ਰੈਲ 2019 ਵਿਚ ਇਮਰਾਨ ਖਾਨ ਨੇ ਆਪਣੀ ਸਰਕਾਰ ਵਿਚ ਉਹਨਾਂ ਨੂੰ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਵਿਚ ਵਿਸ਼ੇਸ਼ ਸਹਾਇਕ ਦਾ ਅਹੁਦਾ ਦਿੱਤਾ ਸੀ।
15 ਨਵੰਬਰ ਨੂੰ ਇਮਰਾਨ ਸਰਕਾਰ ਨੂੰ ਲੱਗੇਗਾ ਵੱਡਾ ਝਟਕਾ : ਮਰੀਅਮ ਨਵਾਜ਼
NEXT STORY