ਸਿਡਨੀ (ਵਾਰਤਾ)- ਆਸਟ੍ਰੇਲੀਆਈ ਰਾਜ ਨਿਊ ਸਾਊਥ ਵੇਲਜ਼ (ਐੱਨ.ਐੱਸ.ਡਬਲਯੂ.) ਨੇ ਬੁੱਧਵਾਰ ਨੂੰ ਜਾਪਾਨੀ ਇਨਸੇਫਲਾਈਟਿਸ ਵਾਇਰਸ ਦੇ ਦੇਸ਼ ਭਰ ਵਿਚ ਫੈਲਣ ਦੀ ਚੇਤਾਵਨੀ ਦੇ ਵਿਚਕਾਰ ਇਸ ਕਾਰਨ ਪਹਿਲੀ ਮੌਤ ਦੀ ਪੁਸ਼ਟੀ ਕੀਤੀ ਹੈ। ਰਾਜ ਦੇ ਸਿਹਤ ਵਿਭਾਗ ਨੇ ਕਿਹਾ ਕਿ ਇਕ 70 ਸਾਲਾ ਵਿਅਕਤੀ ਇਸ ਵਾਇਰਸ ਨਾਲ ਪੀੜਤ ਸੀ, ਜਿਸਦੀ ਪਿਛਲੇ ਮਹੀਨੇ ਸਿਡਨੀ ਦੇ ਇਕ ਹਸਪਤਾਲ ਵਿਚ ਮੌਤ ਹੋ ਗਈ ਸੀ। ਇਹ ਮੌਤ NSW ਵਿਚ ਜਾਪਾਨੀ ਇਨਸੇਫਲਾਈਟਿਸ ਦੇ ਤਿੰਨ ਪਛਾਣੇ ਗਏ ਮਾਮਲਿਆਂ ਵਿਚੋਂ ਇਕ ਸੀ। ਹੋਰ ਦੋ ਮਾਮਲੇ, ਜਿਨ੍ਹਾਂ ਵਿਚ ਇਕ ਆਦਮੀ ਅਤੇ ਇਕ ਬੱਚਾ ਸੀ, ਦਾ ਇਸ ਸਮੇਂ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।
ਇਹ ਵੀ ਪੜ੍ਹੋ: ਰੂਸ ਦੀ ਧਮਕੀ-ਪਾਬੰਦੀਆਂ ਵਧੀਆਂ ਤਾਂ ਗੈਸ ਸਪਲਾਈ ਰੋਕ ਦੇਵਾਂਗੇ, ਦੋ ਗੁਣਾ ਵਧ ਜਾਣਗੀਆਂ ਤੇਲ ਦੀਆਂ ਕੀਮਤਾਂ
ਐੱਨ.ਐੱਸ.ਡਬਲਯੂ. ਹੈਲਥ ਨੇ ਕਿਹਾ ਕਿ ਰਾਜ ਵਿਚ ਹੋਰ ਬਹੁਤ ਸਾਰੇ ਲੋਕ ਅਜੇ ਵੀ ਵਾਇਰਸ ਲਈ ਟੈਸਟ ਕਰਵਾ ਰਹੇ ਹਨ ਅਤੇ ਆਉਣ ਵਾਲੇ ਦਿਨਾਂ ਵਿਚ ਹੋਰ ਮਾਮਲਿਆਂ ਦੀ ਪੁਸ਼ਟੀ ਹੋਣ ਦੀ ਉਮੀਦ ਹੈ। ਜਾਪਾਨੀ ਇਨਸੇਫਲਾਈਟਿਸ ਵਾਇਰਸ ਸੰਕਰਮਿਤ ਮੱਛਰ ਦੇ ਕੱਟਣ ਨਾਲ ਲੋਕਾਂ ਅਤੇ ਜਾਨਵਰਾਂ ਵਿਚ ਫ਼ੈਲਦਾ ਹੈ। ਵਾਇਰਸ ਦੇ ਜ਼ਿਆਦਾਤਰ ਮਨੁੱਖੀ ਲਾਗਾਂ ਵਿਚ ਸਿਰ ਦਰਦ ਜਾਂ ਬੁਖਾਰ ਵਰਗੇ ਕੋਈ ਲੱਛਣ ਜਾਂ ਹਲਕੇ ਲੱਛਣ ਨਹੀਂ ਹੁੰਦੇ ਹਨ, ਜਦਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਅਤੇ ਸੰਕਰਮਿਤ ਲੋਕਾਂ ਵਿਚ ਇਸ ਬੀਮਾਰੀ ਦਾ ਵਧੇਰੇ ਜੋਖ਼ਮ ਹੁੰਦਾ ਹੈ। ਗੁਆਂਢੀ ਰਾਜ ਵਿਕਟੋਰੀਆ ਦੇ ਸਿਹਤ ਅਧਿਕਾਰੀਆਂ ਨੇ ਵੀ ਇਸ ਹਫ਼ਤੇ ਦੇ ਸ਼ੁਰੂ ਵਿਚ ਪੁਸ਼ਟੀ ਕੀਤੀ ਸੀ ਕਿ ਫਰਵਰੀ ਦੇ ਅਖ਼ੀਰ ਵਿਚ ਉਨ੍ਹਾਂ ਦੇ 60 ਸਾਲਾ ਇਕ ਨਿਵਾਸੀ ਦੀ ਵਾਇਰਸ ਨਾਲ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ: ਜ਼ੇਲੇਂਸਕੀ ਦੀ ਬ੍ਰਿਟਿਸ਼ ਸੰਸਦ ਮੈਂਬਰਾਂ ਨੂੰ ਅਪੀਲ, ਰੂਸ ਨੂੰ 'ਅੱਤਵਾਦੀ ਦੇਸ਼' ਕੀਤਾ ਜਾਵੇ ਘੋਸ਼ਿਤ
ਵਿਕਟੋਰੀਅਨ ਸਿਹਤ ਵਿਭਾਗ ਨੇ ਕਿਸੇ ਵਿਅਕਤੀ ਨੂੰ ਵੀ ਸਿਰ ਦਰਦ, ਉਲਟੀਆਂ, ਬੇਚੈਨੀ, ਦੌਰੇ ਜਾਂ ਕੋਮਾ ਵਰਗੇ ਲੱਛਣਾਂ ਦਾ ਅਨੁਭਵ ਹੋਣ ਜਾਂ ਜੇਕਰ ਉਹ ਵਿਕਟੋਰੀਆ ਦੀ ਸਰਹੱਦ ਦੇ ਨੇੜੇ ਮਰੇ ਨਦੀ ਦੇ ਖੇਤਰ ਦਾ ਦੌਰਾ ਕਰ ਚੁੱਕੇ ਹਨ ਤਾਂ ਉਨ੍ਹਾਂ ਨੂੰ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ। ਕਈ ਰਾਜਾਂ ਵਿਚ ਕਈ ਮਾਮਲਿਆਂ ਦਾ ਪਤਾ ਲੱਗਣ ਤੋਂ ਬਾਅਦ ਸੰਘੀ ਸਿਹਤ ਵਿਭਾਗ ਨੇ ਪਹਿਲਾਂ ਹੀ ਜਾਪਾਨੀ ਇਨਸੇਫਲਾਈਟਿਸ ਨੂੰ ਇਕ ਸੰਚਾਰੀ ਬਿਮਾਰੀ ਘੋਸ਼ਿਤ ਕਰ ਦਿੱਤਾ ਹੈ।
ਇਹ ਵੀ ਪੜ੍ਹੋ: ਸਾਬਕਾ 'ਮਿਸ ਯੂਕ੍ਰੇਨ' ਵੇਰੋਨਿਕਾ ਨੇ ਸੁਣਾਇਆ ਦਰਦ ਭਰਿਆ ਕਿੱਸਾ, ਦੱਸਿਆ ਕਿਵੇਂ ਆਪਣੇ 7 ਸਾਲ ਦੇ ਪੁੱਤਰ ਨਾਲ...
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਪਾਕਿ 'ਚ ਇਕ ਹੋਰ ਹਿੰਦੂ ਬੱਚੀ ਅਗਵਾ, ਰੋਂਦੇ-ਕੁਰਲਾਉਂਦੇ ਪਰਿਵਾਰ ਦਾ ਵੀਡੀਓ ਵਾਇਰਲ
NEXT STORY