ਲੰਡਨ (ਏਜੰਸੀ)- ਇੰਗਲੈਂਡ ਵਿੱਚ ਬੈਠੇ ਵੱਖਵਾਦੀ ਗਰੁੱਪਾਂ ਅਤੇ ਅੰਮ੍ਰਿਤਪਾਲ ਨੂੰ ਵਿਦੇਸ਼ ਤੋਂ ਆਈ.ਐਸ.ਐਸ. ਦੇ ਇਸ਼ਾਰੇ 'ਤੇ ਆਦੇਸ਼ ਦੇਣ ਵਾਲੇ ਭਾਰਤ ਨੂੰ ਅਤਿ ਲੋੜੀਂਦੇ ਅਵਤਾਰ ਸਿੰਘ ਖੰਡੇ ਵੱਲੋਂ ਭਲਕੇ ਲ਼ੰਡਨ ਸਥਿਤ ਭਾਰਤੀ ਦੂਤਘਰ ਦਾ ਮੁੜ ਤੋਂ ਘਿਰਾਉ ਕਰਨ ਦਾ ਐਲਾਨ ਕੀਤਾ ਗਿਆ ਹੈ। ਇੰਗਲੈਂਡ ਦੀਆ ਵੱਖ-ਵੱਖ ਸਿੱਖ ਤੇ ਗਰਮ ਖ਼ਿਆਲੀ ਜਥੇਬੰਦੀਆਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਭਲਕੇ ਮੁੜ ਭਾਰਤੀ ਦੂਤਘਰ 'ਤੇ ਦੁਪਹਿਰ ਦੋ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।
ਪੰਜਾਬ ਵਿੱਚ ਵਾਰਿਸ ਪੰਜਾਬ ਦੇ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ 'ਤੇ ਹੋਈ ਕਾਰਵਾਈ ਤੋਂ ਬਾਅਦ ਵਿਦੇਸ਼ਾਂ ਵਿੱਚ ਖਾਲਿਸਤਾਨ ਸਮਰਥਕਾਂ ਨੇ ਲੰਡਨ, ਸਾਨ ਫ਼ਰਾਂਸਿਸਕੋ ਵਿਚਲੇ ਦੂਤਘਰਾਂ ਦਾ ਭਾਰੀ ਨੁਕਸਾਨ ਕੀਤਾ। ਲੰਡਨ ਵਿੱਚ ਤਿਰੰਗੇ ਦਾ ਅਪਮਾਨ ਕਰਨ ਦੀ ਹੋਈ ਦਰਦਨਾਕ ਘਟਨਾ ਸਮੇਂ ਖੰਡਾ ਤੇ ਭਾਰਤ ਵਿੱਚ ਪਾਬੰਦੀਸੁਦਾ ਜਥੇਬੰਦੀ ਐਸ.ਐਫ.ਜੇ. ਦੇ ਮੈਂਬਰਾਂ ਨੂੰ ਵੀ ਰੋਸ ਪ੍ਰਦਰਸ਼ਨ ਵਿੱਚ ਮੋਜੂਦ ਵੇਖਿਆ ਗਿਆ ਸੀ। ਸੂਤਰਾਂ ਮੁਤਾਬਕ ਲੰਡਨ, ਸਾਨ ਫ਼ਰਾਂਸਿਸਕੋ ਦੀਆਂ ਘਟਨਾਵਾਂ ਤੋਂ ਬਾਅਦ ਹੁੱਲੜਬਾਜ਼ਾਂ 'ਤੇ ਪੁਲਸ ਏਜੰਸੀਆਂ ਦੀ ਤਿੱਖੀ ਨਜ਼ਰ ਹੈ ਤੇ ਦੂਤਘਰ ਦੀ ਸੁਰੱਖਿਆ ਲਈ ਸਖ਼ਤ ਪ੍ਰਬੰਧ ਕੀਤਾ ਜਾ ਰਿਹਾ ਹੈ। ਭਾਰਤ ਸਰਕਾਰ ਵੱਲੋਂ ਲੰਡਨ ਤੇ ਅਮਰੀਕਾ ਸਰਕਾਰ ਨੂੰ ਭਾਰਤੀ ਦੂਤਘਰਾਂ 'ਤੇ ਹੋਏ ਹਮਲੇ ਨੂੰ ਗੰਭੀਰਤਾ ਨਾਲ ਲੈਣ ਲਈ ਕਿਹਾ ਗਿਆ ਹੈ। ਇਕ ਟਵੀਟ ਵਿਚ ਦਿੱਤੀ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਖੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
ਕੋਣ ਹੈ ਅਵਤਾਰ ਸਿੰਘ ਖੰਡਾ?
ਅਵਤਾਰ ਖੰਡਾ ਖੁਖਰਾਣਾ ਪੰਜਾਬ ਦਾ ਰਹਿਣ ਵਾਲਾ ਹੈ ਤੇ ਇਸ ਦਾ ਪਿਓ ਪੁਲਸ ਨਾਲ ਹੋਏ ਪੁਲਸ ਮੁਕਾਬਲੇ ਵਿੱਚ ਮਾਰਿਆ ਗਿਆ ਸੀ ਤੇ ਇੰਗਲੈਂਡ ਵਿੱਚ ਵਿਦਿਆਰਥੀ ਵੀਜ਼ੇ 'ਤੇ ਆਇਆ ਸੀ। ਪ੍ਰਧਾਨ ਮੰਤਰੀ ਦੀ ਯੂਕੇ ਫੇਰੀ ਦੌਰਾਨ ਦਿੱਤੇ ਡੋਜੀਅਰ ਵਿੱਚ ਖੰਡੇ ਤੇ ਪਰਮਜੀਤ ਪੰਮਾ ਨੂੰ ਭਾਰਤ ਦੇ ਹਵਾਲੇ ਕਰਨ ਲਈ ਕੈਮਰੂਨ ਦੀ ਬ੍ਰਿਟਿਸ਼ ਸਰਕਾਰ ਨੂੰ ਕਿਹਾ ਗਿਆ ਸੀ। ਅਵਤਾਰ ਸਿੰਘ ਖੰਡਾ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੀ ਐਨ.ਆਰ.ਆਈ. ਕੁੜੀ ਕਿਰਨਦੀਪ ਕੋਰ ਦੀ ਲਵ ਸਟੋਰੀ ਨੂੰ 10 ਫ਼ਰਵਰੀ ਨੂੰ ਵਿਆਹ ਵਿੱਚ ਤਬਦੀਲ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ ਗਈ ਸੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮੋਦੀ-ਯੋਗੀ ਵੱਲੋਂ ਦਿੱਤੇ 'ਤੋਹਫ਼ੇ' ਹੜਪ ਕਰ ਗਏ ਟਰੰਪ! ਜਾਣਕਾਰੀ ਦੇਣ 'ਚ ਅਸਫਲ
NEXT STORY