ਇੰਟਰਨੈਸ਼ਨਲ ਡੈਸਕ: ਕੈਨੇਡਾ ਜਾਣ ਜਾਂ ਉੱਥੇ ਪੱਕੇ ਹੋਣ ਦੇ ਇੱਛੁਕ ਪੰਜਾਬੀਆਂ ਲਈ ਚਿੰਤਾਜਨਕ ਖ਼ਬਰ ਹੈ। ਇਕ ਰਿਪੋਰਟ ਮੁਤਾਬਕ ਕੈਨੇਡਾ ਵਿਚ ਇਮੀਗ੍ਰੇਸ਼ਨ ਅਰਜ਼ੀਆਂ ਦੇ ਬੈਕਲਾਗ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਵਿੱਚ ਉਡੀਕ ਸਮਾਂ ਵਧਣ ਕਾਰਨ ਲੱਖਾਂ ਪ੍ਰਵਾਸੀ ਪ੍ਰੇਸ਼ਾਨ ਹਨ।
ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਦੀ ਕਤਾਰ ਵਿੱਚ ਲੱਗੇ ਪ੍ਰਵਾਸੀਆਂ ਦੀ ਗਿਣਤੀ 3 ਲੱਖ 26 ਹਜ਼ਾਰ ਤੋਂ ਟੱਪ ਗਈ ਹੈ। ਹਾਲਾਂਕਿ ਇਮੀਗ੍ਰੇਸ਼ਨ ਮਹਿਕਮਾ ਦਾਅਵਾ ਕਰ ਰਿਹਾ ਹੈ ਕਿ ਅਰਜ਼ੀਆਂ ਨੂੰ 12 ਮਹੀਨੇ ਦੇ ਅੰਦਰ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਪਰ ਅਸਲੀਅਤ ਵਿੱਚ ਸਿਟੀਜ਼ਨਸ਼ਿਪ ਸਰਟੀਫਿਕੇਟ ਹਾਸਲ ਕਰਨ ਲਈ ਉਡੀਕ ਸਮਾਂ 4 ਮਹੀਨੇ ਦੇ ਵਾਧੇ ਨਾਲ 19 ਮਹੀਨੇ ਤੱਕ ਪਹੁੰਚ ਗਿਆ ਹੈ। ਇਸ ਸਮੇਂ ਲਗਭਗ ਇੱਕ ਲੱਖ ਲੋਕ ਸਿਰਫ਼ ਸਿਟੀਜ਼ਨਸ਼ਿਪ ਸਰਟੀਫਿਕੇਟ ਦੀ ਉਡੀਕ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ- ਆਕਲੈਂਡ ਪਹੁੰਚੇ PM ਮੋਦੀ, ਪ੍ਰਧਾਨ ਮੰਤਰੀ ਲਕਸਨ ਨੇ ਕੀਤਾ ਨਿੱਘਾ ਸਵਾਗਤ
ਇਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮੁਲਕ ਤੋਂ ਬਾਹਰ ਬੈਠੇ 54 ਹਜ਼ਾਰ ਤੋਂ ਵੱਧ ਲੋਕ ਸਪਾਊਜ਼ ਵੀਜ਼ਾ ਦੀ ਉਡੀਕ ਕਰ ਰਹੇ ਹਨ ਅਤੇ ਅਜਿਹੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ ਘੱਟੋ ਘੱਟ 17 ਮਹੀਨੇ ਦਾ ਸਮਾਂ ਲੱਗ ਰਿਹਾ ਹੈ। ਕੈਨੇਡਾ ਵਿਚ ਮੌਜੂਦਗੀ ਦੌਰਾਨ ਸਪਾਊਜ਼ ਵੀਜ਼ਾ ਮੰਗਣ ਵਾਲਿਆਂ ਦੀ ਗਿਣਤੀ 57 ਹਜ਼ਾਰ ਦੱਸੀ ਜਾ ਰਹੀ ਹੈ ਅਤੇ ਅਰਜ਼ੀਆਂ ਦਾ ਪ੍ਰੋਸੈਸਿੰਗ ਸਮਾਂ ਵਧ ਕੇ 27 ਮਹੀਨੇ ਹੋ ਗਿਆ ਹੈ। ਪੇਰੈਂਟਸ ਐਂਡ ਗਰੈਂਡ ਪੇਰੈਂਟਸ ਨੂੰ ਸਪਾਂਸਰਸ਼ਿਪ ਦੇ ਮਾਮਲੇ ਵਿਚ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ 40 ਹਜ਼ਾਰ 400 ਦੱਸੀ ਜਾ ਰਹੀ ਹੈ ਅਤੇ ਪ੍ਰੋਸੈਸਿੰਗ ਸਮਾਂ 30 ਮਹੀਨੇ ਬਣਦਾ ਹੈ ਜੋ ਜੂਨ ਵਿਚ ਸਾਹਮਣੇ ਆਏ ਅੰਕੜੇ ਤੋਂ ਇਕ ਮਹੀਨਾ ਘੱਟ ਹੈ।
ਪੜ੍ਹੋ ਇਹ ਅਹਿਮ ਖ਼ਬਰ- Trump ਦਾ ਕਤਲ ਕਰਨ ਦੀ ਤਿਆਰੀ 'ਚ ਈਰਾਨ! ਇਜ਼ਰਾਈਲ ਨੇ ਅਮਰੀਕਾ ਨੂੰ ਕਰ'ਤਾ ਅਲਰਟ
ਕਿਊਬੈਕ ਨਾਲ ਸਬੰਧਤ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਸਪਾਂਸਰਸ਼ਿਪ ਅਰਜ਼ੀਆਂ ਦੀ ਗਿਣਤੀ ਭਾਵੇਂ 10,500 ਬਣਦੀ ਹੈ ਪਰ ਪ੍ਰੋਸੈਸਿੰਗ ਸਮਾਂ 65 ਮਹੀਨੇ ਜਾਂ ਸਾਢੇ ਪੰਜ ਸਾਲ ਚੱਲ ਰਿਹਾ ਹੈ। ਮਨੁੱਖਤਾ ਦੇ ਆਧਾਰ ’ਤੇ ਜਾਂ ਤਰਸ ਦੇ ਆਧਾਰ ’ਤੇ ਕੈਨੇਡਾ ਵਿਚ ਰਹਿਣ ਦੀ ਇਜਾਜ਼ਤ ਮੰਗਣ ਵਾਲਿਆਂ ਦਾ ਅੰਕੜਾ 54,00 ਅਤੇ ਅਰਜ਼ੀਆਂ ਦੀ ਪ੍ਰੋਸੈਸਿੰਗ ਦਾ ਸਮਾਂ 10 ਸਾਲ ਚੱਲ ਰਿਹਾ ਹੈ। ਦੂਜੇ ਪਾਸੇ ਕੈਨੇਡੀਅਨ ਤਜਰਬਾ ਸ਼੍ਰੇਣੀ ਅਧੀਨ ਪਰਮਾਨੈਂਟ ਰੈਜ਼ੀਡੈਂਸ ਦੀ ਉਡੀਕ ਕਰ ਰਹੇ ਲੋਕਾਂ ਦੀ ਗਿਣਤੀ 61,500 ਬਣਦੀ ਹੈ ਅਤੇ ਪ੍ਰੋਸੈਸਿੰਗ ਸਮਾਂ 6 ਮਹੀਨੇ ਦੱਸਿਆ ਜਾ ਰਿਹਾ ਹੈ। ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਧੀਨ ਪੀ.ਆਰ. ਹਾਸਲ ਕਰਨ ਦੇ ਇੱਛਕ ਲੋਕਾਂ ਦੀ ਗਿਣਤੀ 55,800 ਬਣਦੀ ਹੈ ਅਤੇ ਘੱਟੋ ਘੱਟ ਉਡੀਕ ਸਮਾਂ 7 ਮਹੀਨੇ ਤੱਕ ਪੁੱਜ ਗਿਆ ਹੈ।
ਪ੍ਰੋਵਿੰਨਸ਼ੀਅਲ ਨੌਮਿਨੀ ਪ੍ਰੋਗਰਾਮ ਤਹਿਤ ਪੀ.ਆਰ. ਦੇ ਇੱਛਕ ਪ੍ਰਵਾਸੀਆਂ ਦੀ ਗਿਣਤੀ 12 ਹਜ਼ਾਰ ਅਤੇ ਅਰਜ਼ੀਆਂ ਦੀ ਪ੍ਰੋਸੈਸਿੰਗ ਦਾ ਸਮਾਂ 7 ਮਹੀਨੇ ਦੱਸਿਆ ਜਾ ਰਿਹਾ ਹੈ। ਸਟਾਰਟ ਅੱਪ ਵੀਜ਼ਾ ਯੋਜਨਾ ਅਧੀਨ ਵਿਚਾਰ ਅਧੀਨ ਅਰਜ਼ੀਆਂ 47,500 ਬਣਦੀਆਂ ਹਨ ਪਰ ਪ੍ਰੋਸੈਸਿੰਗ ਸਮਾਂ 10 ਸਾਲ ਤੋਂ ਵੱਧ ਚੱਲ ਰਿਹਾ ਹੈ। ਪੰਜਾਬੀਆਂ ਦੇ ਮਨਪਸੰਦ ਵਿਜ਼ਟਰ ਵੀਜ਼ਾ ਦੀ ਗੱਲ ਕੀਤੀ ਜਾਵੇ ਤਾਂ ਭਾਰਤ ਤੋਂ ਆਉਣ ਵਾਲੀਆਂ ਅਰਜ਼ੀਆਂ ਦਾ ਨਿਪਟਾਰਾ ਸਿਰਫ਼ 20 ਦਿਨ ਦੇ ਅੰਦਰ ਕੀਤਾ ਜਾ ਰਿਹਾ ਹੈ। ਪਾਕਿਸਤਾਨ ਤੋਂ ਆਈਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਦੀ ਪ੍ਰੋਸੈਸਿੰਗ ਵਾਸਤੇ 34 ਦਿਨ ਦਾ ਸਮਾਂ ਲੱਗ ਰਿਹਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੀ ਭਾਰਤ 'ਚ ਵੀ ਬੱਚਿਆਂ ਲਈ ਬੈਨ ਹੋਵੇਗਾ ਸੋਸ਼ਲ ਮੀਡੀਆ! ਆਸਟ੍ਰੇਲੀਆ 'ਚ PM ਮੋਦੀ ਨੇ ਦਿੱਤੇ ਸੰਕੇਤ
NEXT STORY