ਜਲੰਧਰ (ਸ. ਹ.)-ਥਾਣਾ 7 ਦੀ ਪੁਲਸ ਨੇ ਛੋਟੀ ਬਾਰਾਦਰੀ ਪਾਰਟ ਟੂ ਦੀ ਗੋਲਡਨ ਐਵੇਨਿਊ ਮਾਰਕੀਟ 'ਚ ਸਥਿਤ ਏ-ਵਨ ਸਪਾ ਐਂਡ ਸੈਲੂਨ ਵਿਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼ ਕੀਤਾ ਹੈ। ਪੁਲਸ ਨੇ ਗੁਪਤ ਸੂਚਨਾ ਦੇ ਆਧਾਰ ’ਤੇ ਸਪਾ ਸੈਂਟਰ ਵਿਚ ਰੇਡ ਕੀਤੀ ਤਾਂ ਦੋ ਵੱਖ-ਵੱਖ ਕੈਬਿਨਾਂ ਵਿਚੋਂ ਦੋ ਗਾਹਕ ਲੜਕੀਆਂ ਨਾਲ ਇਤਰਾਜ਼ਯੋਗ ਹਾਲਾਤ ਵਿਚ ਮਿਲੇ। ਪੁਲਸ ਨੂੰ ਅੰਦਰੋਂ ਇਤਰਾਜ਼ਯੋਗ ਸਾਮਾਨ ਵੀ ਮਿਲਿਆ ਹੈ। ਰੇਡ ਵਿਚ ਪੁਲਸ ਨੇ 2 ਲੜਕੀਆਂ, 2 ਗਾਹਕਾਂ ਅਤੇ ਮੈਨੇਜਰ ਸਮੇਤ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਇਸ ਸਪਾ ਦਾ ਮਾਲਕ ਇਕ ਪ੍ਰਵਾਸੀ ਹੈ।
ਜਾਣਕਾਰੀ ਦਿੰਦੇ ਏ. ਸੀ. ਪੀ. ਮਾਡਲ ਟਾਊਨ ਮਨਮੋਹਨ ਸਿੰਘ ਨੇ ਦੱਸਿਆ ਕਿ ਥਾਣਾ ਸੱਤ ਦੇ ਇੰਚਾਰਜ ਰਵਿੰਦਰ ਕੁਮਾਰ ਨੂੰ ਸੂਚਨਾ ਮਿਲੀ ਸੀ ਕਿ ਏ-ਵਨ ਸਪਾ ਐਂਡ ਸੈਲੂਨ ਵਿਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਜਦਕਿ ਸਪਾ ਸੈਂਟਰ ਦਾ ਮਾਲਕ ਭਰਤ ਕੁਮਾਰ ਉਰਫ਼ ਸੈਮ (ਪ੍ਰਵਾਸੀ) ਥਾਈਲੈਂਡ ਦੀਆਂ ਲੜਕੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਇਹ ਧੰਦਾ ਕਰਵਾਉਂਦਾ ਹੈ। ਪੁਲਸ ਨੇ ਸਪਾ ਸੈਂਟਰ ਵਿਚ ਰੇਡ ਕੀਤੀ ਤਾਂ ਅੰਦਰ 2 ਗਾਹਕਾਂ ਨੂੰ ਲੜਕੀਆਂ ਨਾਲ ਇਤਰਾਜ਼ਯੋਗ ਹਾਲਤ ਵਿਚ ਫੜਿਆ ਗਿਆ।
ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
ਹਾਲਾਂਕਿ ਸੈਮ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਿਆ, ਪਰ ਪੁਲਸ ਨੇ ਸਟਾਫ਼ ਦੇ 2 ਮੈਂਬਰਾਂ ਰਿੱਕੀ ਪੁੱਤਰ ਹਰੀ ਚੰਦ ਅਤੇ ਕਰਨ ਪੁੱਤਰ ਰਘੁਨੰਦਨ ਦੋਵੇਂ ਨਿਵਾਸੀ ਬਿਹਾਰ, ਹਾਲ ਨਿਵਾਸੀ ਛੋਟੀ ਬਾਰਾਦਰੀ ਪਾਰਟ 1 ਸਮੇਤ ਗਾਹਕ ਰਾਹੁਲ ਪੁੱਤਰ ਰਾਮ ਸਨੇਹੀ ਨਿਵਾਸੀ ਫੱਗੂ ਮੁਹੱਲਾ ਗੜ੍ਹਾ, ਅਰੁਣ ਕਾਲੀਆ ਪੁੱਤਰ ਰਾਮਾਨੰਦ ਨਿਵਾਸੀ ਲਾਜਪਤ ਨਗਰ ਸਮੇਤ 2 ਲੜਕੀਆਂ ਨੂੰ ਗ੍ਰਿਫ਼ਤਾਰ ਕਰ ਲਿਆ।
ਏ. ਸੀ. ਪੀ. ਮਨਮੋਹਨ ਸਿੰਘ ਨੇ ਦੱਸਿਆ ਕਿ ਫੜੇ ਗਏ ਸਾਰੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਦੀ ਗ੍ਰਿਫ਼ਤਾਰੀ ਦਿਖਾ ਦਿੱਤੀ ਗਈ ਹੈ। ਪੁਲਸ ਸੈਮ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੁਲਸ ਨੇ ਗ੍ਰੈਂਡ ਸਪਾ ਵਿਚ ਰੇਡ ਕਰ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ, ਪਰ ਸਪਾ ਸੈਂਟਰ ਦਾ ਮਾਲਕ ਰਾਜੇਸ਼ ਕੁਮਾਰ ਉਰਫ਼ ਸਾਬੀ ਪੁੱਤਰ ਬੱਗਾ ਸਿੰਘ ਨਿਵਾਸੀ ਸੰਤ ਨਗਰ ਲਾਡੋਵਾਲੀ ਰੋਡ, ਮੂਲ ਨਿਵਾਸੀ ਦਿਆਲਪੁਰ ਕਪੂਰਥਲਾ ਵੀ ਫ਼ਰਾਰ ਹੋ ਗਿਆ ਸੀ।
ਇਹ ਵੀ ਪੜ੍ਹੋ: ਕਹਿਰ ਓ ਰੱਬਾ: ਪਲਾਂ 'ਚ ਉੱਜੜਿਆ ਘਰ! ਦੋਸਤਾਂ ਨਾਲ ਨਹਾਉਣ ਗਏ ਮੁੰਡੇ ਦੀ ਭਾਖੜਾ ਨਹਿਰ 'ਚ ਡੁੱਬਣ ਕਾਰਨ ਮੌਤ
ਸ਼ਹਿਰ ਵਿਚ ਚਾਰ-ਚਾਰ ਸਪਾ ਸੈਂਟਰ ਚਲਾ ਰਿਹਾ ਹੈ ਸੈਮ
ਉੱਧਰ ਜਾਂਚ ਵਿਚ ਪਤਾ ਲੱਗਾ ਹੈ ਕਿ ਸੈਮ ਦਾ ਇਕੋ-ਇਕ ਇਹ ਸਪਾ ਸੈਂਟਰ ਨਹੀਂ ਹੈ, ਸਗੋਂ ਉਸ ਨੇ ਸ਼ਹਿਰ ਦੀਆਂ ਵੱਖ-ਵੱਖ ਲੋਕੇਸ਼ਨਾਂ ’ਤੇ ਚਾਰ ਸਪਾ ਸੈਂਟਰ ਖੋਲ੍ਹ ਰੱਖੇ ਹਨ। ਸੈਮ ਇਕ ਸਪਾ ਸੈਂਟਰ ਗੁਰੂ ਨਾਨਕ ਮਿਸ਼ਨ ਚੌਕ ’ਤੇ ਫਲੋ ਸਪਾ ਵੀ ਚਲਾ ਰਿਹਾ ਹੈ। ਇਨ੍ਹਾਂ ਸਾਰਿਆਂ ਵਿਚ ਮਸਾਜ ਦੇ ਨਾਂ ’ਤੇ ਦੇਹ ਵਪਾਰ ਦਾ ਧੰਦਾ ਕਰਵਾਇਆ ਜਾਂਦਾ ਹੈ। ਹਾਲਾਂਕਿ ਤਾਜ ਮਾਰਕੀਟ ਵਿਚ ਅਜੇ ਵੀ ਕਿਰਾਏ ਦੀ ਲੋਕੇਸ਼ਨ ’ਤੇ ਇਗਨਾਈਟ ਸਪਾ ਸੈਂਟਰ ਚੱਲ ਰਿਹਾ ਹੈ, ਜਿਸ ਵਿਚ ਵੀ ਸ਼ਰੇਆਮ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ, ਪਰ ਉੱਥੇ ਅਜੇ ਤੱਕ ਪੁਲਸ ਨੇ ਇਕ ਵਾਰ ਵੀ ਰੇਡ ਨਹੀਂ ਕੀਤੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਮੰਡੀ 'ਚ ਗੋਲ਼ੀਆਂ ਮਾਰ ਕਤਲ ਕੀਤੇ ਮਨਪ੍ਰੀਤ ਦੇ ਮਾਮਲੇ 'ਚ ਵੱਡੀ ਕਾਰਵਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬਦਲੇਗਾ ਪੰਜਾਬ ਦਾ ਮੌਸਮ! 29 ਤਾਰੀਖ਼ ਤੱਕ ਵੱਡੀ ਭਵਿੱਖਬਾਣੀ, ਇਨ੍ਹਾਂ ਜ਼ਿਲ੍ਹਿਆਂ 'ਚ ਮੀਂਹ ਦੀ ਸੰਭਾਵਨਾ
NEXT STORY