ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਚ ਬੰਦੂਕ ਦੀ ਨੋਕ ’ਤੇ ਲੋਕਾਂ ਨੂੰ ਲੁੱਟਣ ਦੇ ਮਾਮਲਿਆਂ ਦੀ ਪੜਤਾਲ ਕਰ ਰਹੀ ਪੁਲਿਸ ਨੇ 23 ਸਾਲਾ ਪਵਿੱਤਰ ਢਿੱਲੋਂ ਅਤੇ 24 ਸਾਲ ਦੇ ਗੁਰਜਾਪ ਢੱਡਾ ਨੂੰ ਗ੍ਰਿਫਤਾਰ ਕੀਤਾ ਹੈ। ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਨੌਟਾਵਜ਼ਾਗਾ ਡਿਟੈਚਮੈਂਟ ਦੇ ਅਫ਼ਸਰਾਂ ਨੇ ਦੱਸਿਆ ਕਿ ਬਰੈਂਪਟਨ ਤੋਂ 60 ਕਿਲੋਮੀਟਰ ਉਤਰ ਵੱਲ ਸਥਿਤ ਨਿਊ ਟੈਕੁਮਸੇਹ ਕਸਬੇ ਦੇ ਐਂਡਰਸਨ ਰੋਡ ’ਤੇ ਸਥਿਤ ਇਕ ਘਰ ਵਿਚ 28 ਮਈ, 2025 ਨੂੰ ਸ਼ਾਮ ਤਕਰੀਬਨ 4 ਵਜੇ ਵਾਪਰੀ ਲੁੱਟ ਦੀ ਵਾਰਦਾਤ ਦੇ ਸਬੰਧ ਵਿਚ ਇਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਹਨ। ਜਾਂਚਕਰਤਾਵਾਂ ਮੁਤਾਬਕ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੀ ਸ਼ੱਕੀ ਮੌਕਾ ਏ ਵਾਰਦਾਤ ਤੋਂ ਫ਼ਰਾਰ ਹੋ ਗਏ ਸਨ, ਜਿਨ੍ਹਾਂ ਦੀ ਭਾਲ ਕਰਦਿਆਂ 19 ਅਗਸਤ ਨੂੰ ਪੀਲ ਰੀਜਨਲ ਪੁਲਿਸ ਦੇ ਟੈਕਟੀਕਲ ਯੂਨਿਟ ਅਤੇ ਓਨਟਾਰੀਓ ਪ੍ਰੋਵਿਨਸੀਅਲ ਪੁਲਿਸ ਦੇ ਟੈਕਟਿਕਸ ਐਂਡ ਰੈਸਕਿਊ ਯੂਨਿਟ ਵੱਲੋਂ ਸਾਂਝੇ ਤੌਰ ’ਤੇ ਬਰੈਂਪਟਨ ਅਤੇ ਕੈਲੇਡਨ ਦੇ ਕਈ ਘਰਾਂ ਵਿਚ ਛਾਪੇ ਮਾਰਦਿਆਂ ਦੋ ਜਣਿਆਂ ਨੂੰ ਹਿਰਾਸਤ ਵਿਚ ਲਿਆ ਗਿਆ।
ਬਰੈਂਪਟਨ ਦੇ ਪਵਿੱਤਰ ਢਿੱਲੋਂ ਅਤੇ ਕੈਲੇਡਨ ਦੀ ਗੁਰਜਾਪ ਢੱਡਾ ਵਜੋਂ ਸ਼ਨਾਖ਼ਤ
ਕੈਲੇਡਨ ਦੇ ਗੁਰਜਾਪ ਢੱਡਾ ਵਿਰੁੱਧ ਹਥਿਆਰ ਦੀ ਨੋਕ ’ਤੇ ਲੁੱਟ, ਪਸਤੌਲ ਤਾਣਨ, ਭੇਖ ਬਦਲਣ ਅਤੇ ਅਪਰਾਧ ਰਾਹੀਂ ਹਾਸਲ 5 ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਪ੍ਰਾਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਬਰੈਂਪਟਨ ਦੇ ਪਵਿੱਤਰ ਢਿੱਲੋਂ ਵਿਰੁੱਧ ਸਜ਼ਾਯੋਗ ਅਪਰਾਧ ਦੀ ਸਾਜ਼ਿਸ਼ ਘੜਨ ਦਾ ਦੋਸ਼ ਲੱਗਿਆ ਹੈ। ਜਾਂਚਕਰਤਾਵਾਂ ਨੇ ਲੋਕਾਂ ਨੂੰ ਸੱਦਾ ਦਿਤਾ ਹੈ ਕਿ ਜੇ ਕਿਸੇ ਕੋਲ ਵਾਰਦਾਤ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਓਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨਾਲ 1888 310 1122 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਪੁਲਿਸ ਨੇ ਇਹ ਵੀ ਕਿਹਾ ਹੈ ਕਿ ਅਹਿਮ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਨੂੰ 2 ਹਜ਼ਾਰ ਡਾਲਰ ਦਾ ਇਨਾਮ ਵੀ ਮਿਲ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਤਿੱਬਤ ਤੋਂ ਆਏ ਭਿਆਨਕ ਹੜ੍ਹ ਨੇ ਨੇਪਾਲ 'ਚ ਮਚਾਈ ਤਬਾਹੀ, ਦਰਜਨਾਂ ਪਿੰਡ ਤਬਾਹ
NEXT STORY