ਬਗਦਾਦ- ਅੱਤਵਾਦੀ ਸੰਗਠਨ ਇਸਲਾਮਕ ਸਟੇਟ ਨੇ ਇਰਾਕ ਦੀ ਰਾਜਧਾਨੀ ਬਗਦਾਦ ਵਿਚ ਹੋਏ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਫਰਾਂਸ ਪ੍ਰੈੱਸ ਨੇ ਆਈ. ਐੱਸ. ਮੀਡੀਆ ਸੂਤਰਾਂ ਦੇ ਹਵਾਲੇ ਤੋਂ ਆਪਣੀ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬਗਦਾਦ ਦੇ ਬਾਬ ਅਲ ਸ਼ਰਕੀ ਖੇਤਰ ਵਿਚ ਵੀਰਵਾਰ ਸਵੇਰੇ ਦੋ ਆਤਮਘਾਤੀ ਹਮਲੇ ਹੋਏ ਸਨ। ਇਸ ਘਟਨਾ ਦੇ ਬਾਅਦ ਇਰਾਕ ਦੇ ਕਮਾਂਡਰ-ਇਨ-ਚੀਫ਼ ਦੇ ਇਕ ਬੁਲਾਰੇ ਨੇ ਦੱਸਿਆ ਕਿ ਹਮਲਾਵਰਾਂ ਨੇ ਧਮਕਾਖੇਜ਼ ਉਪਕਰਣਾਂ ਨਾਲ ਧਮਾਕਾ ਕੀਤਾ ਸੀ ਤਾਂ ਸੁਰੱਖਿਆ ਫ਼ੌਜ ਵਲੋਂ ਉਨ੍ਹਾਂ ਦਾ ਪਿੱਛਾ ਕੀਤਾ ਗਿਆ। ਜਦ ਫ਼ੌਜੀ ਇਨ੍ਹਾਂ ਹਮਲਾਵਰ ਪਿੱਛੇ ਦੌੜੇ ਤਾਂ ਅੱਤਵਾਦੀਆਂ ਨੇ ਆਤਮਘਾਤੀ ਬੰਬ ਧਮਾਕਾ ਕੀਤਾ। ਬਗਦਾਦ ਦੇ ਭੀੜ ਵਾਲੇ ਬਾਜ਼ਾਰ ਵਿਚ ਲਗਭਗ 3 ਸਾਲਾਂ ਵਿਚ ਪਹਿਲੀ ਵਾਰ ਆਤਮਘਾਤੀ ਹਮਲਾ ਹੋਇਆ ਹੈ।
ਇਸ ਤੋਂ ਪਹਿਲਾਂ 2018 ਵਿਚ ਪ੍ਰਧਾਨ ਮੰਤਰੀ ਹੈਦਰ ਅਲ ਆਬਾਦੀ ਵਲੋਂ ਅੱਤਵਾਦੀ ਸੰਗਠਨ ਇਸਲਾਮਕ ਸਟੇਟ 'ਤੇ ਜਿੱਤ ਦਾ ਐਲਾਨ ਕੀਤੇ ਜਾਣ ਦੇ ਬਾਅਦ ਇਸੇ ਇਲਾਕੇ ਵਿਚ ਆਤਮਘਾਤੀ ਹਮਲਾ ਹੋਇਆ ਸੀ। ਤਾਜ਼ਾ ਅੰਕੜਿਆਂ ਮੁਤਾਬਕ ਇਸ ਹਮਲੇ ਵਿਚ 32 ਲੋਕ ਮਾਰੇ ਗਏ ਅਤੇ 110 ਲੋਕ ਜ਼ਖ਼ਮੀ ਹੋ ਗਏ।
ਪਾਕਿ : ਚੋਣ ਕਮਿਸ਼ਨ ਨੇ 19 ਰਾਜਨੀਤਕ ਦਲਾਂ ਨੂੰ ਭੇਜਿਆ ਨੋਟਿਸ
NEXT STORY