ਕਵੇਟਾ (ਇੰਟ.)- ਬਲੋਚ ਲਿਬਰੇਸ਼ਨ ਆਰਮੀ (ਬੀ. ਐੱਲ. ਏ.) ਦੇ ਕਮਾਂਡਰ-ਇਨ-ਚੀਫ਼ ਬਸ਼ੀਰ ਜ਼ੇਬ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਬਸ਼ੀਰ ਜ਼ੇਬ ਨੇ ਪਾਕਿਸਤਾਨ ’ਚ ਕਈ ਵੱਡੇ ਹਮਲਿਆਂ ਦੀ ਸਾਜ਼ਿਸ਼ ਰਚ ਕੇ ਪਛਾਣ ਬਣਾਈ ਸੀ। ਬਲੋਚਿਸਤਾਨ ’ਚ ਹਥਿਆਰਬੰਦ ਲੜਾਕਿਆਂ ਨਾਲ ਬਸ਼ੀਰ ਜ਼ੇਬ ਦੀਆਂ ਵੀਡੀਓਜ਼ ਵਾਇਰਲ ਹੋਈਆਂ ਤਾਂ ਉਨ੍ਹਾਂ ਦੀ ਤੁਲਨਾ ਫ਼ਿਲਮ ‘ਧੁਰੰਧਰ’ ਦੇ ਕਿਰਦਾਰ ਹਮਜ਼ਾ ਅਲੀ ਮਜ਼ਾਰੀ ਨਾਲ ਹੋਣ ਲੱਗੀ। ਮੀਡੀਆ ਰਿਪੋਰਟਾਂ ’ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਪਾਕਿਸਤਾਨੀ ਫ਼ੌਜ ਖ਼ਿਲਾਫ਼ ਨਾਕਾਮ ਆਪ੍ਰੇਸ਼ਨ ਅਤੇ ਮਹਿਲਾ ਆਤਮਘਾਤੀ ਹਮਲਾਵਰਾਂ ਦੀ ਵਰਤੋਂ ਨੂੰ ਲੈ ਕੇ ਸੰਗਠਨ ’ਚ ਉਨ੍ਹਾਂ ਖ਼ਿਲਾਫ਼ ਨਾਰਾਜ਼ਗੀ ਵਧ ਰਹੀ ਸੀ।
ਬੀ. ਐੱਲ. ਏ. ਨੇ ਪ੍ਰੈੱਸ ਰਿਲੀਜ਼ ਜਾਰੀ ਕਰਕੇ ਦੱਸਿਆ ਕਿ ਬਸ਼ੀਰ ਜ਼ੇਬ ਹੁਣ ਸੰਗਠਨ ਦੇ ਕਮਾਂਡਰ-ਇਨ-ਚੀਫ਼ ਨਹੀਂ ਰਹਿਣਗੇ। ਇਹ ਬਿਆਨ ਬਲੋਚਿਸਤਾਨ ਪੋਸਟ ’ਚ ਪ੍ਰਕਾਸ਼ਿਤ ਹੋਇਆ ਸੀ। ਸੰਗਠਨ ਨੇ ਕਿਹਾ ਕਿ ਬਸ਼ੀਰ ਜ਼ੇਬ ਕੋਲ ਮੌਜੂਦ ਸਾਰੇ ਪ੍ਰਸ਼ਾਸਕੀ, ਮਿਲਟਰੀ ਅਤੇ ਨੀਤੀਗਤ ਫ਼ੈਸਲੇ ਲੈਣ ਦੇ ਅਧਿਕਾਰ ਹੁਣ ਸੀਨੀਅਰ ਕਮਾਂਡ ਕੌਂਸਲ ਨੂੰ ਸੌਂਪ ਦਿੱਤੇ ਗਏ ਹਨ। ਨਵਾਂ ਕਮਾਂਡਰ ਨਿਯੁਕਤ ਹੋਣ ਤੱਕ ਸੰਗਠਨ ਦੇ ਸਾਰੇ ਵੱਡੇ ਫ਼ੈਸਲੇ ਇਹੋ ਕੌਂਸਲ ਲਵੇਗੀ।
ਪੈਰਾਗੁਏ 'ਚ ਸਿਆਸੀ ਧਮਾਕਾ: ਰਾਸ਼ਟਰਪਤੀ ਪੇਨਾ ਨੂੰ ਮਹਾਦੋਸ਼ ਰਾਹੀਂ ਹਟਾਇਆ, ਅਲੀਆਨਾ ਨੇ ਸੰਭਾਲੀ ਦੇਸ਼ ਦੀ ਕਮਾਨ
NEXT STORY