ਇੰਟਰਨੈਸ਼ਨਲ ਡੈਸਕ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਬਾਹਰੀ ਖੇਤਰ ’ਚ ਇਕ ਫੈਕਟਰੀ ’ਚ ਅੱਗ ਲੱਗਣ ਨਾਲ 40 ਮਜ਼ਦੂਰਾਂ ਦੀ ਮੌਤ ਹੋਣ ਦੀਆਂ ਖਬਰਾਂ ਆਈਆਂ ਸਨ। ਹੁਣ ਤਾਜ਼ਾ ਖਬਰਾਂ ਅਨੁਸਾਰ ਮੌਤਾਂ ਦਾ ਅੰਕੜਾ ਵਧ ਕੇ 52 ਹੋ ਗਿਆ ਹੈ ਤੇ ਜ਼ਖਮੀਆਂ ਦੀ ਗਿਣਤੀ ਵਧ ਕੇ 50 ਹੋ ਗਈ ਹੈ। ਫਾਇਰ ਬ੍ਰਿਗੇਡ ਅਧਿਕਾਰੀਆਂ ਦੇ ਅਨੁਸਾਰ ਨਾਰਾਇਣਗੰਜ ਦੇ ਰੂਪਗੰਗ ਵਿਚ ਸ਼ੇਜਾਨ ਨੂਡਲਜ਼ ਤੇ ਜੂਸ ਫੈਕਟਰੀ ’ਚ ਵੀਰਵਾਰ ਨੂੰ ਫੈਕਟਰੀ ਦੀ ਹੇਠਲੀ ਮੰਜ਼ਿਲ ਤੋਂ ਲੱਗੀ ਅੱਗ ਰਸਾਇਣਾਂ ਤੇ ਪਲਾਸਟਿਕ ਦੀਆਂ ਬੋਤਲਾਂ ਕਾਰਨ ਤੇਜ਼ੀ ਨਾਲ ਸਾਰੀ ਫੈਕਟਰੀ ’ਚ ਫੈਲ ਗਈ। ‘ਢਾਕਾ ਟ੍ਰਿਬਿਊਨ’ ਦੀ ਖਬਰ ਅਨੁਸਾਰ ਇਸ ਹਾਦਸੇ ’ਚ 52 ਲੋਕਾਂ ਦੀ ਮੌਤ ਹੋ ਗਈ ਤੇ 50 ਤੋਂ ਜ਼ਿਆਦਾ ਲੋਕ ਝੁਲਸ ਗਏ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਓਮਾਨ ਨੇ ਭਾਰਤ, ਪਾਕਿਸਤਾਨ ਸਮੇਤ 24 ਦੇਸ਼ਾਂ ਦੇ ਯਾਤਰੀਆਂ ’ਤੇ ਲਾਈ ਪਾਬੰਦੀ
ਭਿਆਨਕ ਅੱਗ ਤੋਂ ਬਚਣ ਲਈ ਕਈ ਮਜ਼ਦੂਰਾਂ ਨੇ ਇਮਾਰਤ ਦੀ ਛੇਵੀਂ ਮੰਜ਼ਿਲ ਤੋਂ ਛਾਲਾਂ ਵੀ ਮਾਰੀਆਂ। ਖਬਰ ਅਨੁਸਾਰ ਹਾਸ਼ੇਮ ਫੂਡਜ਼ ਲਿਮਟਿਡ ਦੀ ਫੈਕਟਰੀ ਦੀ ਇਮਾਰਤ ਵਿਚ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 18 ਗੱਡੀਆਂ ਲੱਗੀਆਂ ਹੋਈਆਂ ਹਨ। ਇਸ ਦੇ ਅਨੁਸਾਰ ਲੋਕ ਆਪਣੇ ਉਨ੍ਹਾਂ ਰਿਸ਼ਤੇਦਾਰਾਂ ਦੀ ਭਾਲ ਵਿਚ ਇਮਾਰਤ ਸਾਹਮਣੇ ਇਕੱਠੇ ਹੋ ਗਏ ਹਨ, ਜੋ ਅਜੇ ਵੀ ਲਾਪਤਾ ਹਨ। ਲਾਪਤਾ ਲੋਕਾਂ ਵਿਚੋਂ 44 ਮਜ਼ਦੂਰਾਂ ਦੀ ਪਛਾਣ ਹੋ ਗਈ ੲੈ। ਬਚਾਏ ਗਏ ਮਜ਼ਦੂਰਾਂ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਦੋਸ਼ ਲਾਇਆ ਕਿ ਅੱਗ ਲੱਗਣ ਸਮੇਂ ਫੈਕਟਰੀ ਦਾ ਇਕੋ-ਇਕ ਮੁੱਖ ਦਰਵਾਜ਼ਾ ਵੀ ਬੰਦ ਸੀ। ਉਨ੍ਹਾਂ ਨੇ ਇਹ ਵੀ ਦਾਅਵਾ ਕੀਤਾ ਕਿ ਇਮਾਰਤ ’ਚ ਅੱਗ ਤੋਂ ਸੁਰੱਖਿਆ ਦਾ ਕੋਈ ਉਚਿਤ ਪ੍ਰਬੰਧ ਨਹੀਂ ਸੀ। ਇਸ ਵਿਚਾਲੇ ਨਾਰਾਇਣਗੰਜ ਜ਼ਿਲ੍ਹਾ ਫਾਇਰ ਬ੍ਰਿਗੇਡ ਸੇਵਾ ਦੇ ਉਪ-ਨਿਰਦੇਸ਼ਕ ਅਬਦੁੱਲਾ ਅਲ ਅਰੇਫਿਨ ਨੇ ਦੱਸਿਆ ਕਿ ਅੱਗ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾਉਣ ’ਚ ਸਮਾਂ ਲੱਗੇਗਾ। ਉਨ੍ਹਾਂ ਕਿਹਾ ਕਿ ਜਦੋਂ ਤਕ ਅੱਗ ’ਤੇ ਕਾਬੂ ਨਹੀਂ ਪਾਇਆ ਜਾਂਦਾ, ਉਦੋਂ ਤਕ ਇਹ ਕਹਿਣਾ ਸੰਭਵ ਨਹੀਂ ਹੈ ਕਿ ਇਸ ਹਾਦਸੇ ’ਚ ਕਿੰਨਾ ਨੁਕਸਾਨ ਹੋਇਆ ਹੈ ਤੇ ਅੱਗ ਲੱਗਣ ਦਾ ਕਾਰਨ ਕੀ ਹੈ। ਜ਼ਿਲ੍ਹਾ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਲਈ ਪੰਜ ਮੈਂਬਰੀ ਜਾਂਚ ਕਮੇਟੀ ਦਾ ਗਠਨ ਕੀਤਾ ਹੈ।
ਅਮਰੀਕੀ ਫੌਜੀਆਂ ਦੀ ਅਫਗਾਨਿਸਤਾਨ ਤੋਂ ਵਾਪਸੀ: ਬਾਈਡੇਨ ਨੇ ਕਿਹਾ, 31 ਅਗਸਤ ਤੱਕ ਪੂਰੀ ਹੋਵੇਗੀ ਮੁਹਿੰਮ
NEXT STORY