ਢਾਕਾ : ਬੰਗਲਾਦੇਸ਼ ਦੇ ਅਧਿਕਾਰੀਆਂ ਨੇ ਸ਼ਨੀਵਾਰ ਨੂੰ ਦੱਖਣ-ਪੂਰਬੀ ਸਮੁੰਦਰੀ ਤੱਟ ਤੋਂ ਲੱਖਾਂ ਲੋਕਾਂ ਨੂੰ ਹਟਾਉਣ ਦਾ ਹੁਕਮ ਦਿੱਤਾ ਕਿਉਂਕਿ ਦੇਸ਼ ਵਿੱਚ 'ਬਹੁਤ ਖ਼ਤਰਨਾਕ' ਗਰਮ ਖੰਡੀ ਚੱਕਰਵਾਤ ਦਸਤਕ ਦੇਣ ਵਾਲਾ ਹੈ। ਇਸ ਨਾਲ ਰੋਹਿੰਗਿਆ ਸ਼ਰਨਾਰਥੀ ਕੈਂਪ ਲਈ ਖ਼ਤਰਾ ਪੈਦਾ ਹੋਣ ਦੀ ਸੰਭਾਵਨਾ ਹੈ। ਬੰਗਲਾਦੇਸ਼ ਵਿੱਚ ਤਕਰੀਬਨ 2 ਦਹਾਕਿਆਂ 'ਚ ਦੇਖੇ ਗਏ ਸਭ ਤੋਂ ਸ਼ਕਤੀਸ਼ਾਲੀ ਚੱਕਰਵਾਤਾਂ 'ਚੋਂ ਇਕ ਚੱਕਰਵਾਤ ‘ਮੋਖਾ’ ਦੇ ਐਤਵਾਰ ਨੂੰ ਬੰਗਲਾਦੇਸ਼-ਮਿਆਂਮਾਰ ਸਰਹੱਦ ਨੇੜੇ ਦਸਤਕ ਦੇਣ ਦੀ ਭਵਿੱਖਬਾਣੀ ਕੀਤੀ ਗਈ ਹੈ। ਆਫ਼ਤ ਪ੍ਰਬੰਧਨ ਮੰਤਰਾਲੇ ਦੇ ਬੁਲਾਰੇ ਨੇ ਪੀਟੀਆਈ ਨੂੰ ਦੱਸਿਆ, "ਸਾਡੇ ਦੱਖਣ-ਪੂਰਬੀ ਸਮੁੰਦਰੀ ਤੱਟਾਂ ਤੋਂ ਲੱਖਾਂ ਲੋਕਾਂ ਨੂੰ ਕੱਢਣ ਲਈ ਨਿਰਦੇਸ਼ ਜਾਰੀ ਕੀਤੇ ਗਏ ਹਨ।"
ਇਹ ਵੀ ਪੜ੍ਹੋ : ਚੀਨ 'ਚ ਉਈਗਰ ਮੁਸਲਮਾਨਾਂ 'ਤੇ ਕਹਿਰ ਜਾਰੀ, ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ
ਬੁਲਾਰੇ ਦੀ ਇਹ ਟਿੱਪਣੀ ਬੰਗਲਾਦੇਸ਼ ਦੇ ਮੌਸਮ ਵਿਭਾਗ ਵੱਲੋਂ ਆਪਣੇ ਤਾਜ਼ਾ ਵਿਸ਼ੇਸ਼ ਮੌਸਮ ਬੁਲੇਟਿਨ ਜਾਰੀ ਕਰਨ ਤੋਂ ਬਾਅਦ ਆਈ ਹੈ, ਜਿਸ ਵਿੱਚ ਦੱਖਣ-ਪੂਰਬੀ ਚਟਗਾਂਵ ਅਤੇ ਕਾਕਸ ਬਾਜ਼ਾਰ ਦੀਆਂ ਸਮੁੰਦਰੀ ਬੰਦਰਗਾਹਾਂ ਨੂੰ 'ਬਹੁਤ ਖ਼ਤਰਨਾਕ ਸੰਕੇਤਕ ਨੰਬਰ ਅੱਠ' ਘੋਸ਼ਿਤ ਕਰਨ ਲਈ ਕਿਹਾ ਗਿਆ ਹੈ। ਮੌਸਮ ਵਿਭਾਗ ਨੇ ਕਿਹਾ ਕਿ 'ਬਹੁਤ ਗੰਭੀਰ ਚੱਕਰਵਾਤੀ ਤੂਫਾਨ ਮੋਖਾ' ਉੱਤਰ-ਪੱਛਮ ਵੱਲ ਵਧ ਰਿਹਾ ਹੈ, ਜਿਸ ਕਾਰਨ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲ ਸਕਦੀਆਂ ਹਨ। ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ.ਐੱਮ.ਓ.) ਨੇ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਹਫ਼ਤੇ ਦੇ ਅੰਤ 'ਚ 2-2.5 ਮੀਟਰ ਉੱਚੀ ਲਹਿਰ ਦੀ ਭਵਿੱਖਬਾਣੀ ਕੀਤੀ ਸੀ, ਜਿਸ ਨਾਲ ਉੱਤਰੀ ਮਿਆਂਮਾਰ ਦੇ ਨੀਵੇਂ ਇਲਾਕਿਆਂ ਦੇ ਨਾਲ-ਨਾਲ ਬੰਗਲਾਦੇਸ਼ ਦੇ ਕੁਝ ਹਿੱਸਿਆਂ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੀਨ 'ਚ ਉਈਗਰ ਮੁਸਲਮਾਨਾਂ 'ਤੇ ਕਹਿਰ ਜਾਰੀ, ਕੁਰਾਨ ਰੱਖਣ ਵਾਲਿਆਂ ਦੇ ਮੋਬਾਇਲਾਂ ਦੀ ਹੋ ਰਹੀ ਜਾਸੂਸੀ
NEXT STORY