ਇੰਟਰਨੈਸ਼ਨਲ ਡੈਸਕ - ਸ਼ੇਖ ਹਸੀਨਾ ਦੇ ਜਾਣ ਤੋਂ ਬਾਅਦ ਬੰਗਲਾਦੇਸ਼ ਨੇ ਵਧਦੇ ਕਰਜ਼ੇ ਨੂੰ ਲੈ ਕੇ ਚੀਨ ਅੱਗੇ ਆਪਣੀ ਬੇਵਸੀ ਜ਼ਾਹਿਰ ਕੀਤੀ ਹੈ। ਨੋਬਲ ਪੁਰਸਕਾਰ ਜੇਤੂ ਪ੍ਰੋ. ਮੁਹੰਮਦ ਯੂਨਸ ਦੀ ਅਗਵਾਈ ਵਾਲੀ ਅੰਤਰਿਮ ਸਰਕਾਰ ਨੇ ਚੀਨ ਨੂੰ ਬੰਗਲਾਦੇਸ਼ ਨੂੰ ਦਿੱਤੇ ਗਏ ਕਰਜ਼ਿਆਂ 'ਤੇ ਵਿਆਜ ਦਰ ਨੂੰ 1% ਤੱਕ ਘਟਾਉਣ ਅਤੇ ਆਪਣੇ ਕਰਜ਼ੇ ਦੀ ਦੇਣਦਾਰੀ ਦੀ ਮਿਆਦ ਨੂੰ 30 ਸਾਲ ਤੱਕ ਵਧਾਉਣ ਦੀ ਬੇਨਤੀ ਕੀਤੀ ਹੈ। ਬੰਗਲਾਦੇਸ਼ ਨੇ ਇਸ ਸਬੰਧੀ ਚੀਨ ਨੂੰ ਪੱਤਰ ਵੀ ਭੇਜਿਆ ਹੈ। ਬੰਗਲਾਦੇਸ਼ ਦੇ ਵਿੱਤ ਮੰਤਰਾਲਾ ਦੇ ਆਰਥਿਕ ਸਬੰਧ ਡਿਵੀਜ਼ਨ (ਈ.ਆਰ.ਡੀ.) ਦੇ ਸਕੱਤਰ ਨੇ ਮਿਲੀ ਜਾਣਕਾਰੀ ਅਨੁਸਾਰ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਬੰਗਲਾਦੇਸ਼ ਨੇ ਇਸ ਹਫ਼ਤੇ ਦੇ ਸ਼ੁਰੂ ’ਚ ਚੀਨ ਨੂੰ ਇਕ ਪੱਤਰ ਲਿਖਿਆ ਸੀ। ਬੰਗਲਾਦੇਸ਼ ਨੂੰ ਚੀਨੀ ਕਰਜ਼ਿਆਂ 'ਤੇ ਮੌਜੂਦਾ ਵਿਆਜ ਦਰਾਂ 2-3% ਦਰਮਿਆਨ ਹਨ ਅਤੇ ਬੰਗਲਾਦੇਸ਼ ਨੂੰ ਆਉਣ ਵਾਲੇ 20 ਸਾਲਾਂ ’ਚ ਇਨ੍ਹਾਂ ਦੀ ਅਦਾਇਗੀ ਕਰਨੀ ਹੋਵੇਗੀ।
ਪੜ੍ਹੋ ਇਹ ਖ਼ਬਰ-ਈਰਾਨ ’ਚ ਬੰਦੂਕਧਾਰੀਆਂ ਨੇ ਕੀਤੀ 3 ਲੋਕਾਂ ਦੀ ਹੱਤਿਆ, ਇਕ ਜ਼ਖਮੀ
ਈ.ਆਰ.ਡੀ. ਅਧਿਕਾਰੀਆਂ ਨੇ ਕਿਹਾ ਕਿ ਜੇਕਰ ਉਹ ਬੰਗਲਾਦੇਸ਼ ਨੂੰ ਮੌਜੂਦਾ ਚੀਨੀ ਕਰਜ਼ਿਆਂ 'ਤੇ ਵਿਆਜ ਦਰਾਂ ਨੂੰ ਘਟਾਉਣ ’ਚ ਅਸਮਰੱਥ ਹਨ ਤਾਂ ਉਹ ਨਵੇਂ ਕਰਜ਼ਿਆਂ 'ਤੇ ਵਿਆਜ ਘਟਾਉਣ ਦੀ ਕੋਸ਼ਿਸ਼ ਕਰਨਗੇ। ਉਸ ਨੇ ਇਹ ਵੀ ਕਿਹਾ ਕਿ ਉਹ ਚੀਨ ਨੂੰ ਨਵੇਂ ਕਰਜ਼ਿਆਂ ਲਈ ਮੁੜ ਅਦਾਇਗੀ ਦੀ ਮਿਆਦ ਵਧਾਉਣ ਦੀ ਅਪੀਲ ਕਰੇਗਾ। ਇਸ ਦੌਰਾਨ ਬੁੱਧਵਾਰ ਨੂੰ ਰਾਸ਼ਟਰ ਨੂੰ ਆਪਣੇ ਸੰਬੋਧਨ 'ਚ ਅੰਤਰਿਮ ਸਰਕਾਰ ਦੇ ਮੁੱਖ ਸਲਾਹਕਾਰ ਪ੍ਰੋਫੈਸਰ ਮੁਹੰਮਦ ਯੂਨਸ ਨੇ ਕਿਹਾ ਕਿ ਬੰਗਲਾਦੇਸ਼ ਆਪਣੇ ਤੇਜ਼ੀ ਨਾਲ ਘਟਦੇ ਵਿਦੇਸ਼ੀ ਮੁਦਰਾ ਭੰਡਾਰ 'ਤੇ ਦਬਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਕੋਸ਼ਿਸ਼ ’ਚ, ਇਹ ਵਿਦੇਸ਼ੀ ਕਰਜ਼ਿਆਂ 'ਤੇ ਘੱਟ ਵਿਆਜ ਦਰਾਂ ਅਤੇ ਉਨ੍ਹਾਂ ਦੀ ਮੁੜ ਅਦਾਇਗੀ ਦੀ ਮਿਆਦ ਨੂੰ ਵਧਾਉਣ ਦੀ ਮੰਗ ਕਰ ਰਿਹਾ ਹੈ।
ਪੜ੍ਹੋ ਇਹ ਖ਼ਬਰ-ਪੁਤਿਨ ਨੇ ਦਿੱਤੀ ਅਮਰੀਕਾ ਨੂੰ ਧਮਕੀ, ਮਿਜ਼ਾਈਲ ਹਮਲੇ ਕਰਨ ਤੋਂ ਪਿੱਛੇ ਹਟਿਆ ਯੂਕ੍ਰੇਨ
ਇਸ ਦੌਰਾਨ ਹੁਣ ਅੰਤਰਿਮ ਸਰਕਾਰ ਦਾ ਕਹਿਣਾ ਹੈ ਕਿ ਬਾਕੀ 18 ਪ੍ਰੋਜੈਕਟਾਂ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਉਨ੍ਹਾਂ ਦੀ ਆਰਥਿਕ ਤਰਜੀਹ ਤੈਅ ਕੀਤੀ ਜਾ ਸਕੇ। ਪ੍ਰੋ. ਯੂਨਸ ਨੇ ਇਹ ਵੀ ਕਿਹਾ ਕਿ ਚੀਨ ਵਾਂਗ ਬੰਗਲਾਦੇਸ਼ ਨੇ ਵੀ ਰੂਸ ਨੂੰ ਵਿਆਜ ਦਰਾਂ ਘਟਾਉਣ ਅਤੇ ਕਰਜ਼ਾ ਦੇਣਦਾਰੀ ਦੀ ਮਿਆਦ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਅੰਤਰਿਮ ਸਰਕਾਰ ਰੂਪਪੁਰ ਨਿਊਕਲੀਅਰ ਪਾਵਰ ਪਲਾਂਟ ਲਈ ਪੇਸ਼ਗੀ ਅਦਾਇਗੀ ਅਤੇ ਬਕਾਇਆ ਕਰਜ਼ੇ ਸਬੰਧੀ ਰੂਸ ਨਾਲ ਗੱਲਬਾਤ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
Boeing ਦੇ 33,000 ਕਾਮਿਆਂ ਦੀ ਹੜਤਾਲ ਕਾਰਨ ਉਤਪਾਦਨ ਰੁਕਿਆ, ਭਾਰਤ ਨੂੰ ਸਪੁਰਦਗੀ 'ਚ ਹੋ ਸਕਦੀ ਹੈ ਦੇਰੀ
NEXT STORY