ਕੀਵ (ਆਈਏਐਨਐਸ)- ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਰੂਸ-ਯੂਕ੍ਰੇਨ ਵਿਚਾਲੇ ਜਾਰੀ ਸੰਘਰਸ਼ ਨੂੰ ਰੋਕਣ ਦੀ ਕੋਸ਼ਿਸ਼ ਨੂੰ ਝਟਕਾ ਲੱਗਾ ਹੈ। ਯੂਕ੍ਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਇਸ ਸੁਝਾਅ ਨੂੰ ਸਖ਼ਤੀ ਨਾਲ ਰੱਦ ਕਰ ਦਿੱਤਾ ਹੈ ਕਿ ਯੂਕ੍ਰੇਨ ਕਿਸੇ ਵੀ ਸੰਭਾਵੀ ਸ਼ਾਂਤੀ ਸਮਝੌਤੇ ਦੇ ਹਿੱਸੇ ਵਜੋਂ ਰੂਸ ਨੂੰ ਆਪਣਾ ਖੇਤਰ ਦੇ ਸਕਦਾ ਹੈ। ਇਹ ਟਿੱਪਣੀ ਰਾਸ਼ਟਰਪਤੀ ਡੋਨਾਲਡ ਟਰੰਪ ਦੁਆਰਾ ਯੁੱਧ ਨੂੰ ਖਤਮ ਕਰਨ ਲਈ "ਖੇਤਰੀ ਅਦਲਾ-ਬਦਲੀ" ਦਾ ਪ੍ਰਸਤਾਵ ਰੱਖਣ ਤੋਂ ਬਾਅਦ ਕੀਤੀ ਗਈ ਹੈ।
ਜ਼ੇਲੇਂਸਕੀ ਨੇ ਬੀਤੇ ਦਿਨ ਕਿਹਾ,"ਯੂਕ੍ਰੇਨ ਕਬਜ਼ਾ ਕਰਨ ਵਾਲੇ ਨੂੰ ਜ਼ਮੀਨ ਨਹੀਂ ਦੇਵੇਗਾ।" ਉਸ ਨੇ ਜ਼ੋਰ ਦਿੰਦੇ ਹੋਏ ਕਿ ਕੀਵ ਦਾ ਰੂਸ ਨੂੰ ਉਸਦੇ ਹਮਲੇ ਲਈ ਇਨਾਮ ਦੇਣ ਦਾ ਕੋਈ ਇਰਾਦਾ ਨਹੀਂ ਹੈ। ਉਸਨੇ ਐਲਾਨ ਕੀਤਾ,"ਅਸੀਂ ਰੂਸ ਨੂੰ ਇਸ ਦੇ ਕੀਤੇ ਕੰਮ ਲਈ ਕੋਈ ਇਨਾਮ ਨਹੀਂ ਦੇਵਾਂਗੇ।" ਜ਼ੇਲੇਂਸਕੀ ਨੇ ਇੱਕ ਸੱਚੀ ਅਤੇ ਸਥਾਈ ਸ਼ਾਂਤੀ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਟੀਚਾ "ਕਤਲਾਂ 'ਤੇ ਵਿਰਾਮ ਲਗਾਉਣਾ ਨਹੀਂ ਹੈ, ਸਗੋਂ ਇੱਕ ਅਸਲ, ਸਥਾਈ ਸ਼ਾਂਤੀ ਸਥਾਪਿਤ ਕਰਨਾ ਹੈ।" ਉਸ ਨੇ ਉਕਤ ਟਿੱਪਣੀਆਂ ਉਦੋਂ ਕੀਤੀਆਂ ਜਦੋਂ ਚੋਟੀ ਦੇ ਯੂਕ੍ਰੇਨੀ ਅਤੇ ਯੂਰਪੀਅਨ ਅਧਿਕਾਰੀਆਂ ਨੇ ਇੰਗਲੈਂਡ ਦੇ ਕੈਂਟ ਵਿੱਚ ਅਮਰੀਕੀ ਉਪ ਰਾਸ਼ਟਰਪਤੀ ਜੇਡੀ ਵੈਂਸ ਨਾਲ ਮੁਲਾਕਾਤ ਕਰਕੇ ਸੰਘਰਸ਼ ਨੂੰ ਖਤਮ ਕਰਨ ਲਈ ਕੂਟਨੀਤਕ ਤਰੀਕਿਆਂ 'ਤੇ ਚਰਚਾ ਕੀਤੀ, ਜੋ ਹੁਣ ਆਪਣੇ ਚੌਥੇ ਸਾਲ ਵਿੱਚ ਦਾਖਲ ਹੋ ਰਿਹਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮੱਧਮ ਪਈ ਜੰਗਬੰਦੀ ਦੀ ਆਸ! ਜ਼ੇਲੇਂਸਕੀ ਨੇ ਆਖ 'ਤੀ ਇਹ ਗੱਲ
ਮੀਟਿੰਗ ਵਿੱਚ ਯੂਨਾਈਟਿਡ ਕਿੰਗਡਮ, ਫਰਾਂਸ, ਜਰਮਨੀ, ਇਟਲੀ, ਫਿਨਲੈਂਡ ਅਤੇ ਪੋਲੈਂਡ ਸਮੇਤ ਮੁੱਖ ਯੂਰਪੀਅਨ ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਸਨ। ਜ਼ੇਲੇਂਸਕੀ ਨੇ ਚਰਚਾਵਾਂ ਨੂੰ "ਰਚਨਾਤਮਕ" ਦੱਸਿਆ ਅਤੇ ਪੱਛਮੀ ਸਮਰਥਨ ਜਾਰੀ ਰੱਖਣ ਬਾਰੇ ਆਸ ਪ੍ਰਗਟ ਕੀਤੀ। ਟਰੰਪ ਨੇ ਆਪਣੇ ਟਰੂਥ ਸੋਸ਼ਲ ਪਲੇਟਫਾਰਮ 'ਤੇ ਇੱਕ ਸੰਖੇਪ ਪੋਸਟ ਦੌਰਾਨ ਮੀਟਿੰਗ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਹ ਅਗਲੇ ਸ਼ੁੱਕਰਵਾਰ ਨੂੰ ਅਲਾਸਕਾ ਵਿੱਚ ਹੋਵੇਗੀ। ਰੂਸੀ ਨਿਊਜ਼ ਏਜੰਸੀ ਟਾਸ ਨੇ ਵੀ ਕ੍ਰੇਮਲਿਨ ਦੇ ਸਹਾਇਕ ਯੂਰੀ ਉਸਾਕੋਵ ਦਾ ਹਵਾਲਾ ਦਿੰਦੇ ਹੋਏ ਮੀਟਿੰਗ ਦੀ ਪੁਸ਼ਟੀ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਤੂਫਾਨ 'ਹੈਨਰੀਏਟ' ਫਿਰ ਤੋਂ ਸ਼ਕਤੀਸ਼ਾਲੀ, ਜ਼ਮੀਨੀ ਖੇਤਰਾਂ ਲਈ ਨਿਰਦੇਸ਼ ਜਾਰੀ
NEXT STORY