ਚੰਡੀਗੜ੍ਹ (ਅੰਕੁਰ) : ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਇੱਕ ਐਮਰਜੈਂਸੀ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ, ਜਿਸ ’ਚ ਪਾਰਟੀ ਦੇ ਸਾਰੇ ਸੀਨੀਅਰ ਆਗੂ, ਕੋਰ ਕਮੇਟੀ ਮੈਂਬਰ, ਵਰਕਿੰਗ ਕਮੇਟੀ ਮੈਂਬਰ ਅਤੇ ਜ਼ਿਲ੍ਹਾ ਪ੍ਰਧਾਨ ਸ਼ਾਮਲ ਹੋਏ। ਇਸ ਵਿਸ਼ੇਸ਼ ਮੀਟਿੰਗ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਭਾਵੁਕ ਹੁੰਦਿਆਂ ਅਕਾਲੀ ਦਲ ਨੂੰ ਦੁਬਾਰਾ ਇਕਜੁੱਟ ਕਰਨ, ਧਾਰਮਿਕ ਅਤੇ ਸਿਆਸੀ ਮੁੱਦਿਆਂ ’ਤੇ ਆਉਣ ਵਾਲੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਵੱਡੇ ਐਲਾਨ ਕੀਤੇ।
ਸੁਖਬੀਰ ਬਾਦਲ ਨੇ ਇਸ ਮੌਕੇ ਸਾਰੇ ਵੱਖ-ਵੱਖ ਅਕਾਲੀ ਧੜਿਆਂ ਅਤੇ ਪਿਛਲੇ ਸਮੇਂ ’ਚ ਪਾਰਟੀ ਛੱਡ ਚੁੱਕੇ ਆਗੂਆਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਕਿ ਆਓ, ਆਪਣੀ ਮਾਂ ਪਾਰਟੀ ਵਿੱਚ ਵਾਪਸ ਆ ਜਾਓ। ਅਸੀਂ ਤੁਹਾਡਾ ਦਿਲੋਂ ਸਵਾਗਤ ਕਰਾਂਗੇ। ਜੇਕਰ ਕਿਸੇ ਨੂੰ ਮੇਰੇ ਲਫ਼ਜ਼ਾਂ ਜਾਂ ਐਕਸ਼ਨ ਤੋਂ ਦੁੱਖ ਹੋਇਆ ਤਾਂ ਮੈਂ ਮੁਆਫ਼ੀ ਮੰਗਦਾ ਹਾਂ ਪਰ ਅੱਜ ਪੰਜਾਬ ਅਤੇ ਧਰਮ 'ਤੇ ਹਮਲੇ ਹੋ ਰਹੇ ਹਨ। ਅਸੀ ਇੱਕ ਹੋ ਕੇ ਹੀ ਇਸ ਦਾ ਮੂੰਹ ਤੋੜ ਜਵਾਬ ਦੇ ਸਕਦੇ ਹਾਂ। ਸੁਖਬੀਰ ਬਾਦਲ ਨੇ ਐਲਾਨ ਕੀਤਾ ਕਿ ਅਕਾਲੀ ਦਲ ਵੱਲੋਂ ਇਕ ਸਤੰਬਰ ਤੋਂ ਮੋਹਾਲੀ ਵਿਖੇ ਲੈਂਡ ਪੂਲਿੰਗ ਮਾਮਲੇ 'ਚ ਵੱਡਾ ਰੋਸ ਮੋਰਚਾ ਸ਼ੁਰੂ ਕੀਤਾ ਜਾਵੇਗਾ। ਇਸ ਤੋਂ ਪਹਿਲਾਂ 31 ਅਗਸਤ ਨੂੰ ਪੂਰੀ ਪਾਰਟੀ ਲੀਡਰਸ਼ਿਪ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਕੇ ਸੰਘਰਸ਼ ਦੀ ਸ਼ੁਰੂਆਤ ਕਰੇਗੀ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਹਮੇਸ਼ਾ ਇਹ ਪਰੰਪਰਾ ਰਹੀ ਹੈ ਕਿ ਕੋਈ ਵੀ ਅੰਦੋਲਨ ਗੁਰੂ ਸਾਹਿਬਾਂ ਦੀ ਅਰਦਾਸ ਨਾਲ ਸ਼ੁਰੂ ਹੁੰਦਾ ਹੈ। ਇਸ ਦੌਰਾਨ ਚੀਮਾ ਅਤੇ ਹੋਰ ਜ਼ਿਲ੍ਹਾ ਪ੍ਰਧਾਨਾਂ ਨੂੰ ਕੋ-ਆਰਡੀਨੇਸ਼ਨ ਦੀ ਜ਼ਿੰਮੇਵਾਰੀ ਦਿੱਤੀ ਗਈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਾਰਟੀ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ’ਤੇ ਸਰਕਾਰ ਵੱਲੋਂ ਝੂਠੇ ਕੇਸ ਲਗਾਏ ਜਾ ਰਹੇ ਹਨ। ਐੱਸ. ਆਈ. ਟੀ. ਬਣਾਈਆਂ ਗਈਆਂ, ਪਰ ਨਾ ਕੋਈ ਚਲਾਨ ਪੇਸ਼ ਹੋਇਆ, ਨਾ ਹੀ ਕੋਈ ਸਬੂਤ ਮਿਲੇ।
ਮਾਤਮ 'ਚ ਬਦਲੀਆਂ ਰੱਖੜੀ ਦੀਆਂ ਖ਼ੁਸ਼ੀਆਂ, ਇਟਲੀ 'ਚ ਹੁਸ਼ਿਆਰਪੁਰ ਦੇ ਨੌਜਵਾਨ ਦੀ ਮੌਤ, ਇਸ ਹਾਲਾਤ 'ਚ ਮਿਲੀ ਲਾਸ਼
NEXT STORY