ਢਾਕਾ (ਇੰਟ.) - ਬੰਗਲਾਦੇਸ਼ ’ਚ ਇਨ੍ਹੀਂ ਦਿਨੀਂ ਵਿਰੋਧੀ ਪਾਰਟੀਆਂ ਭਾਰਤੀ ਸਾਮਾਨ ਦੇ ਬਾਈਕਾਟ ਦੀ ਅਪੀਲ ਕਰ ਰਹੀਆਂ ਹਨ। ਇਸ ਸਥਿਤੀ ’ਚ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਵਿਰੋਧੀ ਪਾਰਟੀਆਂ ਦੀ ‘ਇੰਡੀਆ ਆਊਟ’ ਮੁਹਿੰਮ ਨੂੰ ਕਰਾਰਾ ਜਵਾਬ ਦਿੱਤਾ ਹੈ। ਹਸੀਨਾ ਨੇ ਸੋਮਵਾਰ ਕਿਹਾ ਕਿ ਭਾਰਤੀ ਸਾਮਾਨ ਦੇ ਬਾਈਕਾਟ ਦੀ ਮੰਗ ਕਰਨ ਵਾਲੇ ਵਿਰੋਧੀ ਨੇਤਾਵਾਂ ਨੂੰ ਪਹਿਲਾਂ ਇਹ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਦੀਆਂ ਪਤਨੀਆਂ ਕੋਲ ਕਿੰਨੀਆਂ ਭਾਰਤੀ ਸਾੜੀਆਂ ਹਨ? ਜਦੋਂ ਵਿਰੋਧੀ ਨੇਤਾ ਆਪਣੇ ਪਾਰਟੀ ਦਫਤਰਾਂ ਦੇ ਬਾਹਰ ਆਪਣੀਆਂ ਪਤਨੀਆਂ ਦੀਆਂ ਸਾੜੀਆਂ ਸਾੜਨਗੇ ਤਾਂ ਹੀ ਇਹ ਸਾਬਤ ਹੋਵੇਗਾ ਕਿ ਉਹ ਭਾਰਤ ’ਚ ਬਣੀਆਂ ਵਸਤਾਂ ਦਾ ਬਾਈਕਾਟ ਕਰ ਰਹੇ ਹਨ। ਬੰਗਲਾਦੇਸ਼ ’ਚ ਚੋਣਾਂ ਤੋਂ ਬਾਅਦ ਵਿਰੋਧੀ ਪਾਰਟੀਆਂ ਖਾਸ ਕਰ ਕੇ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ (ਬੀ. ਐੱਨ. ਪੀ.) ਵਲੋਂ ਸੋਸ਼ਲ ਮੀਡੀਆ ’ਤੇ ‘ਇੰਡੀਆ ਆਊਟ’ ਮੁਹਿੰਮ ਚਲਾਈ ਜਾ ਰਹੀ ਹੈ। ਪਿਛਲੇ ਹਫ਼ਤੇ ਬੀ. ਐੱਨ. ਪੀ. ਦੇ ਇੱਕ ਨੇਤਾ ਨੇ ਆਪਣਾ ਕਸ਼ਮੀਰੀ ਸ਼ਾਲ ਸੁੱਟ ਦਿੱਤਾ ਸੀ। ਅਜਿਹਾ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਇਜ਼ੂ ਤੋਂ ਪ੍ਰੇਰਿਤ ਹੋ ਕੇ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਇਸ ਦੇਸ਼ ’ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ, 1 ਜੁਲਾਈ ਤੋਂ ਕਲੱਬਾਂ ’ਚ ਗਾਂਜਾ ਵੀ ਹੋਵੇਗਾ ਮੁਹੱਈਆ
ਸ਼ੇਖ ਹਸੀਨਾ ਨੇ ਸੋਮਵਾਰ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਉਨ੍ਹਾਂ ਨੇਤਾਵਾਂ ’ਤੇ ਨਿਸ਼ਾਨਾ ਵਿੰਨ੍ਹਿਆ ਜਿਨ੍ਹਾਂ ਨੇ ਸੱਤਾਧਾਰੀ ਅਵਾਮੀ ਲੀਗ ਦੀ ਬੈਠਕ ’ਚ ਭਾਰਤੀ ਸਮਾਨ ਦੇ ਬਾਈਕਾਟ ਦੀ ਅਪੀਲ ਕੀਤੀ ਸੀ। ਉਨ੍ਹਾਂ ਕਿਹਾ ਕਿ ਮੇਰਾ ਸਵਾਲ ਹੈ ਕਿ ਉਨ੍ਹਾਂ ਦੀਆਂ ਪਤਨੀਆਂ ਕੋਲ ਕਿੰਨੀਆਂ ਭਾਰਤੀ ਸਾੜੀਆਂ ਹਨ? ਉਹ ਆਪਣੀਆਂ ਪਤਨੀਆਂ ਤੋਂ ਸਾੜੀਆਂ ਲੈ ਕੇ ਅੱਗ ਕਿਉਂ ਨਹੀਂ ਲਾ ਰਹੇ ? ਕਿਰਪਾ ਕਰ ਕੇ ਬੀ.ਐੱਨ.ਪੀ. ਨੇਤਾ ਇਹ ਦੱਸਣ। ਜਦੋਂ ਬੀ.ਐਨ.ਪੀ. ਸੱਤਾ ’ਚ ਸੀ, ਉਸ ਵੇਲੇ ਮੰਤਰੀਆਂ ਦੀਆਂ ਪਤਨੀਆਂ ਭਾਰਤ ਦੇ ਦੌਰਿਆਂ ਦੌਰਾਨ ਸਾੜੀਆਂ ਖਰੀਦਦੀਆਂ ਸਨ। ਬਾਅਦ ’ਚ ਉਹ ਇਨ੍ਹਾਂ ਸਾੜੀਆਂ ਨੂੰ ਬੰਗਲਾਦੇਸ਼ ’ਚ ਵੇਚਦੇ ਸਨ। ਸ਼ੇਖ ਹਸੀਨਾ ਨੇ ਬੰਗਲਾਦੇਸ਼ ਦੀ ਰਸੋਈ ਵਿੱਚ ਭਾਰਤੀ ਮਸਾਲਿਆਂ ਦੀ ਮਹੱਤਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ, 'ਗਰਮ ਮਸਾਲਾ, ਪਿਆਜ਼, ਲਸਣ, ਅਦਰਕ, ਸਾਰੇ ਮਸਾਲੇ ਜੋ ਭਾਰਤ ਤੋਂ ਆਉਂਦੇ ਹਨ, ਉਹ ਬੀ.ਐੱਨ.ਪੀ. ਲੀਡਰਾਂ ਦੇ ਘਰਾਂ ਵਿੱਚ ਨਹੀਂ ਦੇਖਣੇ ਚਾਹੀਦੇ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਵਾਹਨਾਂ ਨੂੰ ਲੈ ਕੇ ਆਈ ਵੱਡੀ ਖ਼ਬਰ, ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਲਿਆ ਇਹ ਸੰਕਲਪ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।
ਭਾਰਤੀ ਬਾਜ਼ਾਰ ’ਚ ਵਿਕ ਰਿਹੈ ਚੀਨ ਦਾ ਨਕਲੀ ਲਸਣ, ਇਨ੍ਹਾਂ ਸੂਬਿਆਂ 'ਚ ਸਭ ਤੋਂ ਵੱਧ ਖ਼ਤਰਾ
NEXT STORY