ਢਾਕਾ (ਭਾਸ਼ਾ)-ਬੰਗਲਾਦੇਸ਼ ਪੁਲਸ ਨੇ 3 ਮੰਦਰਾਂ ਵਿਚ ਬੇਅਦਬੀ ਦੇ ਦੋਸ਼ ਵਿਚ ਸ਼ਿਕਾਇਤਾਂ ਦਰਜ ਕੀਤੀਆਂ ਹਨ। ਬੰਗਲਾਦੇਸ਼ ’ਚ ਘੱਟਗਿਣਤੀ ਹਿੰਦੂ ਭਾਈਚਾਰੇ ਨੇ ਲਾਲਮੋਨੀਰਹਾਟ ਜ਼ਿਲ੍ਹੇ ਵਿਚ ਕਥਿਤ ਬੇਅਦਬੀ ਦੀਆਂ ਘਟਨਾਵਾਂ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕੀਤਾ। ਇਸ ਜ਼ਿਲ੍ਹੇ ਦੀ ਸਰਹੱਦ ਭਾਰਤ ਨਾਲ ਲੱਗਦੀ ਹੈ। ਖ਼ਬਰ ਅਨੁਸਾਰ ਲਾਲਮੋਨੀਰਹਾਟ ਜ਼ਿਲ੍ਹੇ ਦੇ ਹਾਤੀਬੰਧ ਸਬ ਡਵੀਜ਼ਨ ’ਚ ਸ਼ੁੱਕਰਵਾਰ ਤੜਕੇ ਪਾਲੀਥੀਨ ਵਿਚ ਪੈਕ ਕੱਚਾ ਬੀਫ ਗੇਂਦੁਕੁਰੀ ਪਿੰਡ ਦੇ 3 ਮੰਦਰਾਂ ਤੇ ਇਕ ਘਰ ਦੇ ਦਰਵਾਜ਼ਿਆਂ ’ਤੇ ਲਟਕਾ ਦਿੱਤਾ ਗਿਆ। ਘਟਨਾ ਦੇ ਸਿਲਸਿਲੇ ਵਿਚ ਹਾਤੀਬੰਧ ਥਾਣੇ ’ਚ ਸ਼ੁੱਕਰਵਾਰ ਰਾਤ 4 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ।
ਘਟਨਾ ’ਚ ਸ਼ਾਮਲ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਦੀ ਮੰਗ ਨੂੰ ਲੈ ਕੇ ਸ਼ਨੀਵਾਰ ਨੂੰ ਸਥਾਨਕ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਪਿੰਡ ਦੇ ਸ਼੍ਰੀ ਸ਼੍ਰੀ ਰਾਧਾ ਗੋਵਿੰਦਾ ਮੰਦਰ ’ਚ ਵਿਰੋਧ ਪ੍ਰਦਰਸ਼ਨ ਕੀਤਾ। ਹਾਤੀਬੰਧ ਸਬ ਡਵੀਜ਼ਨ ਪੂਜਾ ਉਦਜਾਪਣ ਪ੍ਰੀਸ਼ਦ ਦੇ ਮੁਖੀ ਦਿਲੀਪ ਕੁਮਾਰ ਸਿੰਘ ਨੇ ਕਿਹਾ ਕਿ ਸਥਾਨਕ ਲੋਕਾਂ ਨੇ ਪੁਲਸ ਨੂੰ ਘਟਨਾ ਬਾਰੇ ਸੂਚਿਤ ਕੀਤਾ, ਜਿਨ੍ਹਾਂ ਨੇ ਮੌਕੇ ਦਾ ਦੌਰਾ ਕੀਤਾ। ਪੁਲਸ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਘਟਨਾ 26 ਦਸੰਬਰ ਨੂੰ ਹੋਈਆਂ ਸਥਾਨਕ ਕੌਂਸਲ ਚੋਣਾਂ ਨਾਲ ਸਬੰਧਿਤ ਹੋ ਸਕਦੀ ਹੈ। ਉਥੇ ਹੀ ਹਾਤੀਬੰਧ ਥਾਣੇ ਦੇ ਮੁਖੀ ਇਰਸ਼ਾਦ ਉਲ ਆਲਮ ਨੇ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ
ਤਾਲਿਬਾਨੀ ਮੰਤਰੀ ਦਾ ਦਾਅਵਾ, ਅਸ਼ਰਫ ਗਨੀ ਦੇ ਕਤਲ ਦੀ ਕੋਈ ਯੋਜਨਾ ਨਹੀਂ
NEXT STORY