ਢਾਕਾ— ਮਹਿਲਾ ਅਧਿਕਾਰਾਂ ਦੀ ਲੜਾਈ ਲੜਨ ਵਾਲੇ ਬੰਗਲਾਦੇਸ਼ ਮਹਿਲਾ ਪ੍ਰੀਸ਼ਦ ਦਾ ਪੰਜ ਸਾਲਾਂ ਦਾ ਸੰਘਰਸ਼ ਰੰਗ ਲਿਆਇਆ ਤੇ ਇਥੋਂ ਦੀਆਂ ਔਰਤਾਂ ਦੀ ਜਿੱਤ ਹੋਈ ਹੈ। ਅਸਲ ’ਚ ਚੋਟੀ ਦੀ ਅਦਾਲਤ ਨੇ ਔਰਤਾਂ ਦੇ ਹੱਕ ’ਚ ਫੈਸਲਾ ਦਿੱਤਾ ਹੈ ਕਿ ਹੁਣ ਉਨ੍ਹਾਂ ਨੂੰ ਆਪਣੇ ਨਿਕਾਹ ਦੇ ਸਰਟੀਫਿਕੇਟ ’ਤੇ ‘ਵਰਜਨ’ (ਕੁਆਰੀ) ਸ਼ਬਦ ਨਹੀਂ ਲਿਖਣਾ ਹੋਵੇਗਾ। ਕੋਰਟ ਨੇ ਬੰਗਲਾਦੇਸ਼ ਸਰਕਾਰ ਨੂੰ ਹੁਕਮ ਜਾਰੀ ਕੀਤਾ ਹੈ ਕਿ ਸਰਟੀਫਿਕੇਟ ’ਤੇ ‘ਵਰਜਨ’ ਸ਼ਬਦ ਦੀ ਥਾਂ ‘ਅਨਮੈਰਿਡ’ (ਅਣਵਿਆਹਿਆ) ਸ਼ਬਦ ਵਰਤਿਆ ਜਾਵੇ। ਦੱਸ ਦਈਏ ਕਿ ਹੁਣ ਤੱਕ ਇਥੇ ਵਿਆਹ ਦੇ ਵੇਲੇ ਸਰਟੀਫਿਕੇਟ ’ਚ ਔਰਤਾਂ ਨੂੰ ਆਪਣਾ ਸਟੇਟਸ ਚੁਣਨਾ ਹੁੰਦਾ ਹੈ, ਜਿਸ ’ਚ ਤਿੰਨ ਵਿਕਲਪ- ਵਰਜਨ, ਤਲਾਕਸ਼ੁਦਾ ਤੇ ਵਿਧਵਾ ਹੁੰਦੇ ਹਨ।
ਲਾੜੀ ਨੂੰ ਦੇਣਾ ਪੈਂਦਾ ਸੀ ਆਪਣਾ ਸਟੇਟਸ
ਔਰਤਾਂ ਦੀ ਪ੍ਰਾਈਵੇਸੀ ਦੀ ਰੱਖਿਆ ਕਰਨ ਵਾਲੇ ਮਹਿਲਾ ਪ੍ਰੀਸ਼ਦ ਨੇ ਪੂਰੇ ਵਿਸ਼ਵਾਸ ਨਾਲ ਇਹ ਲੜਾਈ ਲੜੀ। ਸਾੳੂਥ ਏਸ਼ੀਆ ਦੇ ਮੁਸਲਿਮ ਵਧ ਗਿਣਤੀ ਦੇਸ਼ਾਂ ’ਚ ਵਿਆਹ ਕਾਨੂੰਨਾਂ ਦੇ ਮੁਤਾਬਕ, ਮੈਰਿਜ ਸਰਟੀਫਿਕੇਟ ’ਤੇ ਲਾੜੀ ਨੂੰ ਇਹ ਦੱਸਣਾ ਹੁੰਦਾ ਹੈ ਕਿ ਉਹ ਕੁਆਰੀ, ਵਿਧਵਾ ਜਾਂ ਤਲਾਕਸ਼ੁਦਾ ਹੈ। ਪਰ ਐਤਵਾਰ ਨੂੰ ਇਥੇ ਅਦਾਲਤ ਨੇ ਸਰਕਾਰ ਨੂੰ ਹੁਕਮ ਦਿੱਤਾ ਹੈ ਕਿ ‘ਵਰਜਨ’ ਸ਼ਬਦ ਦੀ ਥਾਂ ‘ਅਨਮੈਰਿਡ’ ਸ਼ਬਦ ਦੀ ਵਰਤੋਂ ਕੀਤੀ ਜਾਵੇ।
ਲਾੜਾ ਨਹੀਂ ਦੱਸਦਾ ਆਪਣਾ ਸਟੇਟਸ
ਕੋਰਟ ਦੇ ਨਵੇਂ ਨਿਯਮਾਂ ਮੁਤਾਬਕ ਲਾੜੇ ਨੂੰ ਵੀ ਹੁਣ ਆਪਣਾ ਸਟੇਟਸ ਦੱਸਣਾ ਹੋਵੇਗਾ ਕਿ ਉਹ ਅਨਮੈਰਿਡ, ਤਲਾਕਸ਼ੁਦਾ ਜਾਂ ਉਸ ਦੀ ਪਤਨੀ ਮਰ ਚੁੱਕੀ ਹੈ। ਇਸ ਤੋਂ ਪਹਿਲਾਂ ਪੁਰਸ਼ਾਂ ਦੇ ਲਈ ਇਹ ਲਾਜ਼ਮੀ ਨਹੀਂ ਸੀ। ਹਾਲਾਂਕਿ ਅਜੇ ਇਸ ਬਾਰੇ ਸਰਕਾਰ ਵਲੋਂ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ ਕਿ ਇਹ ਕਦੋਂ ਲਾਗੂ ਹੋਵੇਗਾ।
ਇਸ ਮਾਮਲੇ ਨੂੰ ਦੇਖਣ ਵਾਲੇ ਦੋ ’ਚੋਂ ਇਕ ਵਕੀਲ ਐਨੁਨ ਸਿੱਦੀਕੀ ਨੇ ਦੱਸਿਆ ਕਿ ਇਹ ਮਾਮਲਾ 2014 ਦਾ ਹੈ ਜਦੋਂ ਰਿਟ ਪਟੀਸ਼ਨ ਦਰਜ ਕਰਵਾਈ ਗਈ ਸੀ ਤੇ 1974 ਦੇ ਬੰਗਲਾਦੇਸ਼ ਮੁਸਲਿਮ ਮੈਕਿਜ ਐਂਡ ਡਾਇਵੋਰਸ ਐਕਟ ’ਚ ਬਦਲਾਅ ਦੀ ਮੰਗ ਕੀਤੀ ਗਈ ਸੀ। ਇਸ ਬਦਲਾਅ ਤੋਂ ਬਾਅਦ ਮੈਰਿਜ ਰਜਿਸਟਰਾਰ ਮੁਹੰਮਦ ਅਲੀ ਅਕਬਰ ਨੇ ਇਸ ’ਤੇ ਖੁਸ਼ੀ ਜ਼ਾਹਿਰ ਕੀਤੀ ਹੈ।
ਸਿਡਨੀ ’ਚ ਇਕ ਵਿਅਕਤੀ ਨੇ ਜਿੱਤੀ 96 ਮਿਲੀਅਨ ਡਾਲਰ ਦੀ ਲਾਟਰੀ
NEXT STORY