ਰਿਚਮੰਡ— ਬੀ.ਸੀ. ਚੋਣਾਂ ਦੇ ਸ਼ੁਰੂਆਤੀ ਨਤੀਜਿਆਂ 'ਚ ਰਿਚਮੰਡ-ਕਿਊਨਸਬਰਗ ਹਲਕੇ 'ਚ ਦੋ ਪੰਜਾਬੀਆਂ ਵਿਚਕਾਰ ਸਖਤ ਮੁਕਾਬਲਾ ਹੈ। ਲਿਬਰਲ ਪਾਰਟੀ ਵੱਲੋਂ ਜੈੱਸ ਜੌਹਲ ਇੱਥੋਂ ਅੱਗੇ ਚੱਲ ਰਹੇ ਹਨ। ਹੁਣ ਤਕ ਉਹ 6,314 ਵੋਟਾਂ ਹਾਸਲ ਕਰ ਚੁੱਕੇ ਹਨ। ਉਨ੍ਹਾਂ ਦੇ ਮੁਕਾਬਲੇ 'ਚ ਐੱਨ.ਡੀ. ਪੀ. ਵੱਲੋਂ ਖੜੇ ਪੰਜਾਬੀ ਉਮੀਦਵਾਰ ਅਮਨ ਸਿੰਘ 6,097 ਵੋਟਾਂ ਨਾਲ ਦੂਜੇ ਨੰਬਰ 'ਤੇ ਹਨ। ਦੋਹਾਂ 'ਚੋਂ ਕੋਈ ਵੀ ਜਿੱਤ ਸਕਦਾ ਹੈ। ਪੰਜਾਬੀਆਂ ਦੀਆਂ ਨਜ਼ਰਾਂ ਇਨ੍ਹਾਂ 'ਤੇ ਟਿਕੀਆਂ ਹਨ। ਤੁਹਾਨੂੰ ਦੱਸ ਦੇਈਏ ਕਿ ਅਜਿਹੇ ਹੋਰ ਵੀ ਹਲਕੇ ਹਨ, ਜਿੱਥੇ ਪੰਜਾਬੀ ਹੀ ਪੰਜਾਬੀ ਦੇ ਮੁਕਾਬਲੇ ਚੋਣ ਮੈਦਾਨ 'ਚ ਨਿੱਤਰੇ ਹਨ। ਇਨ੍ਹਾਂ ਚੋਣਾਂ ਦੇ ਅੰਤਿਮ ਨਤੀਜੇ 22 ਮਈ ਨੂੰ ਆਉਣਗੇ।
ਮੂਨ ਨੇ ਚੁੱਕੀ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਅਹੁਦੇ ਦੀ ਸਹੁੰ
NEXT STORY