ਸਰੀ— ਕੈਨੇਡਾ ਵਿਚ ਪੰਜਾਬੀਆਂ ਦੇ ਗੜ੍ਹ ਸਰੀ ਵਿਚ ਇਨ੍ਹੀਂ ਦਿਨੀਂ ਇਕ ਘਰ ਗੋਰਿਆਂ ਸਮੇਤ ਸਭ ਦਾ ਮਨ ਮੋਹ ਰਿਹਾ ਹੈ। ਇਹ ਘਰ ਹੈ ਇਕ ਪੰਜਾਬੀ ਨੌਜਵਾਨ ਦਾ, ਜਿਸ ਨੇ ਇਸ ਨੂੰ ਇੰਨੇਂ ਖੂਬਸੂਰਤ ਤਰੀਕੇ ਨਾਲ ਸਜਾਇਆ ਹੈ ਕਿ ਦੂਰੋਂ ਦੇਖਣ ਨੂੰ ਇਹ ਲੋਕਾਂ ਨੂੰ ਕੋਈ ਅਜਾਇਬ ਘਰ ਜਾਂ ਫਿਰ ਫੁੱਲਾਂ ਦੀ ਨੁਮਾਇਸ਼ ਲੱਗਦਾ ਹੈ। ਇਹ ਘਰ ਮਨਪ੍ਰੀਤ ਸਿੰਘ ਸੰਧੂ ਦਾ ਹੈ, ਜੋ ਕੰਸਟਰਕਸ਼ਨ ਇੰਡਸਟਰੀ ਵਿਚ ਕੰਮ ਕਰਦਾ ਹੈ। 9816-124ਏ ਸਟ੍ਰੀਟ 'ਤੇ ਸਥਿਤ ਹੈ। ਮਨਪ੍ਰੀਤ ਨੇ ਇਸ ਘਰ ਨੂੰ ਫੁੱਲਾਂ ਨਾਲ ਸਜਾਇਆ ਹੈ ਅਤੇ ਇਹ ਨਵੇਂ ਘਰਾਂ ਨੂੰ ਵੀ ਮਾਤ ਦਿੰਦਾ ਹੈ। ਇਸ ਘਰ ਦੀ ਖੂਬਸੂਰਤੀ ਦੇਖ ਕੇ ਲੋਕ ਇਸ ਵੱਲ ਖਿੱਚੇ ਚੱਲੇ ਆਉਂਦੇ ਹਨ।
ਆਸਟਰੇਲੀਆਈ ਫੌਜ ਨੇ ਸੀਰੀਆ 'ਚ ਫੌਜੀ ਹਵਾਈ ਮੁਹਿੰਮ ਕੀਤੀ ਸ਼ੁਰੂ
NEXT STORY