ਬਰਲਿਨ— ਬੀਅਰ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਹੈ। ਹੁਣ ਪੀਣ ਲਈ ਉਨ੍ਹਾਂ ਨੂੰ ਕਿਸੇ ਰੈਸਤਰਾਂ ਤੱਕ ਜਾਣ ਦਾ ਸਫਰ ਤੈਅ ਕਰਨ ਦੀ ਲੋੜ ਨਹੀਂ ਹੈ, ਸਗੋਂ ਹੁਣ ਇਹ ਟੂਟੀਆਂ 'ਚੋਂ ਨਿਕਲੇਗੀ ਅਤੇ ਪਾਣੀ ਵਾਂਗ ਉਪਲੱਬਧ ਹੋਵੇਗੀ। ਇਹ ਸਭ ਹੋਵੇਗਾ ਜਰਮਨੀ ਵਿਚ। ਜਰਮਨੀ ਦੇ ਵੈਕੇਨ ਓਪਨ ਏਅਰ (ਡਬਲਿਊ. ਓ. ਏ.) ਹਾਰਡ ਰਾਕ ਫੈਸਟੀਵਲ ਲਈ ਜ਼ਮੀਨ ਦੇ ਹੇਠਾਂ ਇਕ ਪਾਈਪਲਾਈਨ ਵਿਛਾਈ ਜਾ ਰਹੀ ਹੈ, ਜਿਸ ਵਿਚ ਪਾਣੀ ਦੀ ਥਾਂ ਬੀਅਰ ਵਹੇਗੀ। ਇਹ ਪਾਈਪਲਾਈਨ ਸੱਤ ਕਿਲੋਮੀਟਰ ਲੰਬੀ ਹੈ। ਆਯੋਜਕਾਂ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਬੀਅਰ ਦੀ ਸਪਲਾਈ ਫੈਸਟੀਵਲ ਨੂੰ ਈਕੋ-ਫਰੈਂਡਲੀ ਬਣਾਏਗੀ। ਆਯੋਜਕਾਂ ਦਾ ਕਹਿਣਾ ਹੈ ਕਿ 14 ਇੰਚ ਦੀ ਪਾਈਪ ਤੋਂ ਬੀਅਰ ਇਸ ਰਫਤਾਰ ਨਾਲ ਵਹਿ ਕੇ ਆਈ ਕਿ ਮਹਿਜ਼ ਸਕਿੰਟਾਂ ਵਿਚ ਹੀ 6 ਗਿਲਾਸ ਭਰ ਜਾਣਗੇ। ਡਬਲਿਊ. ਓ. ਏ. ਦੁਨੀਆ ਦੇ ਸਭ ਤੋਂ ਵੱਡੇ ਹੈਵੀ ਮੈਟਲ ਮਿਊਜ਼ਿਕ ਇਵੈਂਟਸ 'ਚੋਂ ਇਕ ਹੈ। ਇਸ ਵਾਰ ਇੱਥੇ ਮੇਗਾਡੇਥ, ਏਲਿਕ ਕੂਪਰ ਅਤੇ ਟ੍ਰਿਵੀਅਮ ਵਰਗੇ ਮਸ਼ਹੂਰ ਬੈਂਡ ਅਤੇ ਸਿਤਾਰੇ ਪਰਫਾਰਮ ਕਰਨਗੇ। ਇਹ ਫੈਸਟੀਵਲ ਜਰਮਨੀ ਦੇ ਸ਼ਲੇਜਵਿੰਗ ਹਾਲਸਟਾਈਨ ਦੇ ਇਕ ਪਿੰਡ ਵਿਚ ਹੋਵੇਗਾ। ਇੱਥੇ ਸਿਰਫ 1850 ਲੋਕ ਰਹਿੰਦੇ ਹਨ। 3 ਤੋਂ 5 ਅਗਸਤ ਤੱਕ ਹੋਣ ਵਾਲੇ ਇਵੈਂਟ ਵਿਚ 150 ਮਿਊਜ਼ਿਕ ਬੈਂਡ ਸ਼ਾਮਲ ਹੋਣਗੇ।
ਕੈਲੀਫੋਰਨੀਆ 'ਚ ਊਬੇਰ ਦੇ ਸੀ.ਈ.ਓ ਦੀ ਮਾਤਾ ਦੀ ਕਿਸ਼ਤੀ ਦੁਰਘਟਨਾ 'ਚ ਮੌਤ, ਪਿਤਾ ਗੰਭੀਰ ਜ਼ਖਮੀ
NEXT STORY