ਬੀਜਿੰਗ- ਚੀਨ ਆਪਣੀਆਂ ਤਾਨਾਸ਼ਾਹੀ ਵਾਲੀਆਂ ਨੀਤੀਆਂ ਕਾਰਨ ਦੁਨੀਆ ਭਰ ਵਿਚ ਬਦਨਾਮ ਹੋ ਚੁੱਕਾ ਹੈ। ਹੁਣ ਬੀਜਿੰਗ ਨੇ ਤਿੱਬਤ ਦੇ ਇਕ ਗਾਇਕ 'ਤੇ ਉਸ ਦੀਆਂ ਦਮਨਕਾਰੀ ਵਾਲੀਆਂ ਨੀਤੀਆਂ ਦੇ ਭੇਦ ਖੋਲ੍ਹਣ ਵਾਲਾ ਗੀਤ ਗਾਉਣ ਦਾ ਦੋਸ਼ ਲਾਉਂਦਿਆਂ ਉਸ ਨੂੰ 6 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਤਿੱਬਤ ਡਾਟ ਨੈੱਟ ਮੁਤਾਬਕ ਤਿੱਬਤ ਦੇ ਇਕ ਮਸ਼ਹੂਰ ਗਾਇਕ ਲਹੁਨਦਰਬ ਦਕਪਾ ਨੂੰ ਚੀਨੀ ਅਧਿਕਾਰੀਆਂ ਨੇ ਮਈ 2019 ਵਿਚ ਹਿਰਾਸਤ ਵਿਚ ਲੈ ਲਿਆ ਸੀ। ਉਸ 'ਤੇ ਦੋ ਮਹੀਨੇ ਪਹਿਲਾਂ ਇਕ ਅਜਿਹਾ ਗੀਤ ਗਾਉਣ ਦਾ ਦੋਸ਼ ਲਾਇਆ, ਜੋ ਚੀਨ ਦੀ ਸ਼ਾਨ ਖ਼ਿਲਾਫ਼ ਹੈ।
ਰਿਪੋਰਟਾਂ ਮੁਤਾਬਕ 36 ਸਾਲਾ ਗਾਇਕ ਇਕ ਸਾਲ ਤੋਂ ਵੱਧ ਸਮਾਂ ਡਿਟੈਂਸ਼ਨ ਸੈਂਟਰ ਵਿਚ ਰੱਖਿਆ ਗਿਆ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ ਗਿਆ। ਕਿਹਾ ਜਾ ਰਿਹਾ ਹੈ ਕਿ ਪਹਿਲਾਂ ਉਹ ਨਾਗਚੂ ਜੇਲ੍ਹ ਵਿਚ ਸੀ ਪਰ ਹੁਣ ਉਹ ਕਿੱਥੇ ਹੈ ਤੇ ਉਸ ਦੀ ਤਾਜ਼ਾ ਸਿਹਤ ਸਬੰਧੀ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਪ੍ਰੈਲ 2015 ਵਿਚ ਤਿੱਬਤ ਦੇ ਇਕ ਗਾਇਕ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ ਕਿਉਂਕਿ ਉਸ ਨੇ ਦਲਾਈ ਲਾਮਾ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਸੀ।
ਚੀਨ ਦੀਆਂ ਦਮਨਕਾਰੀਆਂ ਨੀਤੀਆਂ ਦੀ ਲਗਾਤਾਰ ਪੋਲ ਖੋਲ੍ਹੀ ਜਾ ਰਹੀ ਹੈ। ਉਈਗਰਾਂ 'ਤੇ ਚੀਨ ਦੇ ਤਸ਼ੱਦਦ ਕਿਸੇ ਤੋਂ ਛੁਪੇ ਨਹੀਂ ਹਨ। ਇਸ ਦੇ ਬਾਵਜੂਦ ਚੀਨ ਸਭ ਦੇ ਸਾਹਮਣੇ ਆਪਣੇ ਸੱਚੇ ਹੋਣ ਦੀਆਂ ਮਿਸਾਲਾਂ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਕਰਦਾ ਰਹਿੰਦਾ ਹੈ।
ਅਮਰੀਕਾ, ਜਾਪਾਨ ਅਤੇ ਭਾਰਤੀ ਨੇਵੀ ਨਾਲ ਯੁੱਧ ਅਭਿਆਸ 'ਚ ਸ਼ਾਮਲ ਹੋਇਆ ਆਸਟ੍ਰੇਲੀਆ
NEXT STORY