ਬੈਰੂਤ (ਯੂ. ਐੱਨ. ਆੲੀ./ਸਪੂਤਨਿਕ) : ਲੈਬਨਾਨ ਦੀ ਰਾਜਧਾਨੀ ਬੈਰੂਤ ’ਚ ਵੀਰਵਾਰ ਨੂੰ ਹੋਈ ਗੋਲੀਬਾਰੀ ’ਚ ਘੱਟੋ-ਘੱਟ 6 ਲੋਕਾਂ ਦੀ ਮੌਤ ਹੋ ਗਈ। ਦਰਅਸਲ, ਬੈਰੂਤ ਸ਼ਹਿਰ ਦੀ ਬੰਦਰਗਾਹ ’ਤੇ ਪਿਛਲੇ ਸਾਲ ਹੋਏ ਧਮਾਕੇ ਦੀ ਜਾਂਚ ਕਰ ਰਹੇ ਜੱਜ ਨੂੰ ਹਟਾਉਣ ਦੀ ਮੰਗ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ। ਇਸੇ ਦੌਰਾਨ ਲੈਬਨਾਨ ਦੇ ਸ਼ੀਆ ਸਮੂਹ ਹਿਜ਼ਬੁੱਲਾ ਦੇ ਸਮਰਥਕਾਂ ’ਤੇ ਗੋਲੀਆਂ ਵਰ੍ਹਾਈਆਂ ਗਈਆਂ। 1975-90 ਦੇ ਘਰੇਲੂ ਯੁੱਧ ਦੀ ਮੂਹਰਲੀ ਕਤਾਰ ’ਤੇ ਹੋਈ ਇਹ ਗੋਲੀਬਾਰੀ ਹਾਲ ਹੀ ਦੇ ਸਾਲਾਂ ’ਚ ਸਭ ਤੋਂ ਮਾੜੇ ਘਟਨਾਚੱਕਰਾਂ ਨੂੰ ਦਰਸਾਉਂਦੀ ਹੈ। ਨਾਲ ਹੀ 4 ਅਗਸਤ 2020 ਨੂੰ ਬੈਰੂਤ ਧਮਾਕਿਆਂ ਦੀ ਜਾਂਚ ’ਤੇ ਡੂੰਘੇ ਸਿਆਸੀ ਸੰਕਟ ਨੂੰ ਵੀ ਉਜਾਗਰ ਕਰਦੀ ਹੈ।
ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਦੁਰਗਾ ਪੂਜਾ ਦੌਰਾਨ ਮੰਦਰਾਂ ’ਤੇ ਹਮਲਾ, 3 ਦੀ ਮੌਤ
ਲੈਬਨਾਨ ਦੀ ਫੌਜ ਨੇ ਇਕ ਬਿਆਨ ’ਚ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਗੋਲੀਆਂ ਨਾਲ ਨਿਸ਼ਾਨਾ ਨਹੀਂ ਬਣਾਇਆ ਗਿਆ। ਦਰਅਸਲ, ਫੌਜ ਦੇ ਕਰਮਚਾਰੀ ਈਸਾਈ ਅਤੇ ਸ਼ੀਆ ਮੁਸਲਿਮ ਇਲਾਕਿਆਂ ਨੂੰ ਵੰਡਣ ਵਾਲੇ ਖੇਤਰ ’ਚ ਸਥਿਤ ਇਕ ਟ੍ਰੈਫਿਕ ਸਰਕਲ ਤੋਂ ਲੰਘ ਰਹੇ ਸਨ, ਜਦੋਂ ਗੋਲੀਬਾਰੀ ਹੋਈ। ਦੇਸ਼ ਦੇ ਪ੍ਰਧਾਨ ਮੰਤਰੀ ਨਜੀਬ ਮਿਕਾਤੀ ਨੇ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੈ। ਉਥੇ ਹੀ ਫੌਜ ਦੇ ਇਕ ਸੂਤਰ ਨੇ ਸਮਾਚਾਰ ਏਜੰਸੀ ਰਾਇਟਰਜ਼ ਨੂੰ ਦੱਸਿਆ ਕਿ ਫੌਜ ਦੀ ਗੋਲੀਬਾਰੀ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 60 ਹੋਰ ਜ਼ਖ਼ਮੀ ਹੋਏ ਹਨ। ਸੂਤਰ ਨੇ ਦੱਸਿਆ ਕਿ ਗੋਲੀਬਾਰੀ ਈਸਾਈ ਇਲਾਕੇ ਦੇ ਆਇਨ ਅਲ-ਰੇਮਨੇਹ ਤੋਂ ਸ਼ੁਰੂ ਹੋਈ, ਜਿਸ ਤੋਂ ਬਾਅਦ ਦੋਵਾਂ ਪਾਸਿਆਂ ਤੋਂ ਗੋਲੀਆਂ ਚਲਾਈਆਂ ਗਈਆਂ।
ਸ੍ਰੀਲੰਕਾਈ ਜਲ ਸੈਨਾ ਨੇ ਗੈਰ-ਕਾਨੂੰਨੀ ਤਰੀਕੇ ਨਾਲ ਮੱਛੀ ਫੜਨ ਦੇ ਦੋਸ਼ ’ਚ 23 ਭਾਰਤੀ ਮਛੇਰਿਆਂ ਨੂੰ ਕੀਤਾ ਗ੍ਰਿਫ਼ਤਾਰ
NEXT STORY