ਇੰਟਰਨੈਸ਼ਨਲ ਡੈਸਕ (ਬਿਊਰੋ) ਮੰਗਲਵਾਰ ਦੇਰ ਸ਼ਾਮ ਨੂੰ ਲੇਬਨਾਨ ਦੀ ਰਾਜਧਾਨੀ ਬੇਰੁੱਤ ਵਿਚ ਹੋਏ ਭਿਆਨਕ ਧਮਾਕੇ ਵਿਚ ਭਾਰਤ ਦੀ ਇਕ ਪੱਤਰਕਾਰ ਵੀ ਚਪੇਟ ਵਿਚ ਆਈ ਹੈ। ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਮੇਰਠ ਦੀ ਪੱਤਰਕਾਰ ਆਂਚਲ ਵੋਹਰਾ ਇਸ ਹਾਦਸੇ ਵਿਚ ਗੰਭੀਰ ਜ਼ਖਮੀ ਹੋਈ ਹੈ। ਉਹਨਾਂ ਦੇ ਘਰ ਨੂੰ ਵੀ ਕਾਫੀ ਨੁਕਸਾਨ ਪਹੁੰਚਿਆ ਹੈ। ਉਹਨਾਂ ਨੂੰ ਕਾਫੀ ਸੱਟਾਂ ਲੱਗੀਆਂ ਹਨ। ਧਮਾਕੇ ਦੇ ਬਾਅਦ ਉਹਨਾਂ ਦੇ ਇਕ ਦੋਸਤ ਨੇ ਉਹਨਾਂ ਨੂੰ ਹਸਪਤਾਲ ਪਹੁੰਚਾਇਆ। ਆਂਚਲ ਵੋਹਰਾ ਨੇ ਖੁਦ ਟਵੀਟ ਕਰ ਕੇ ਇਸ ਖੌਫਨਾਕ ਧਮਾਕੇ ਬਾਰੇ ਜਾਣਕਾਰੀ ਦਿੱਤੀ ਹੈ।
ਵੋਹਰਾ ਨੇ ਆਪਣੇ ਟਵੀਟ ਵਿਚ ਲਿਖਿਆ,''ਲੇਬਨਾਨ ਵਿਚ ਮੇਰੇ ਘਰ 'ਤੇ ਬੰਬਾਰੀ ਹੋਈ। ਮੇਰਾ ਖੂਨ ਵੱਗ ਰਿਹਾ ਹੈ।'' ਆਂਚਲ ਵੋਹਰਾ ਮੇਰਠ ਵਿਚ ਵੱਡੀ ਹੋਈ ਹੈ। ਉਹਨਾਂ ਦਾ ਪਰਿਵਾਰ ਹਾਲੇ ਵੀ ਮੇਰਠ ਦੇ ਸ਼ਾਸਤਰੀ ਨਗਰ ਵਿਚ ਰਹਿੰਦਾ ਹੈ। ਆਂਚਲ ਵੌਇਸ ਆਫ ਅਮਰੀਕਾ ਦੀ ਪੱਤਰਕਾਰ ਹੈ ਜੋ ਬੇਰੁੱਤ ਵਿਚ ਰਹਿ ਕੇ ਮਿਡਲ ਈਸਟ ਅਤੇ ਸਾਊਥ ਏਸ਼ੀਆ ਨੂੰ ਕਵਰ ਕਰਦੀ ਹੈ।ਆਂਚਲ ਅਲ ਜਜ਼ੀਰਾ ਦੇ ਲਈ ਵੀ ਲਿਖਦੀ ਹੈ ਅਤੇ ਟਾਈਮਜ਼ ਲਈ ਫੌਰੇਨ ਪਾਲਿਸੀ ਕੰਟ੍ਰੀਬਿਊਟਰ ਹੈ। ਵਰਤਮਾਨ ਵਿਚ ਉਸ ਦੀ ਤਾਇਨਾਤੀ ਲੇਬਨਾਨ ਦੇ ਬੇਰੁੱਤ ਵਿਚ ਹੈ। ਜਿਸ ਜਗ੍ਹਾ ਧਮਾਕਾ ਹੋਇਆ ਹੈ ਉੱਥੋਂ ਆਂਚਲ ਦਾ ਘਰ ਲੱਗਭਗ ਡੇਢ ਕਿਲੋਮੀਟਰ ਦੂਰ ਹੈ।
ਆਂਚਲ ਵੋਹਰਾ ਨੇ ਟਵੀਟ ਕਰਕੇ ਇਸ ਖੌਫਨਾਕ ਧਮਾਕੇ,ਆਪਣੇ ਜ਼ਖਮੀ ਹੋਣ ਅਤੇ ਘਰ ਦੇ ਨੁਕਸਾਨੇ ਜਾਣ ਦੇ ਬਾਰੇ ਵਿਚ ਪਰਿਵਾਰ ਵਾਲਿਆਂ ਨੂੰ ਸੂਚਨਾ ਦਿੱਤੀ ਹੈ। ਮਾਹਰਾਂ ਅਤੇ ਧਮਾਕੇ ਦੇ ਵੀਡੀਓ ਨਾਲ ਸੰਕੇਤ ਮਿਲਦਾ ਹੈ ਕਿ ਬੇਰੁੱਤ ਧਮਾਕਾ ਪਟਾਕਿਆਂ ਅਤੇ ਅਮੋਨੀਅਮ ਨਾਈਟ੍ਰੇਟ ਦੀ ਵਰਤੋਂ ਨਾਲ ਹੋਰ ਭਿਆਨਕ ਹੋਇਆ। ਇਸ ਧਮਾਕੇ ਦੇ ਕਾਰਨ ਹੋਏ ਨੁਕਸਾਨ ਤੋਂ ਸੰਕੇਤ ਮਿਲਦਾ ਹੈ ਕਿ ਇਸ ਵਿਚ ਰਸਾਇਣਾਂ ਦੀ ਵਰਤੋਂ ਕੀਤੀ ਗਈ ਜੋ ਆਮੌਤਰ 'ਤੇ ਖਾਧ ਵਿਚ ਕੀਤੀ ਜਾਂਦੀ ਹੈ।
ਇਜ਼ਰਾਇਲੀ ਕੰਪਨੀ ਤਮਾਰ ਸਮੂਹ ਦੇ ਮਾਲਕ ਬੋਯਜ ਹੇਓਉਨ ਨੇ ਕਿਹਾ ਕਿ ਇਸ ਨਾਲ ਸੰਕੇਤ ਮਿਲਦਾ ਹੈ ਕਿ ਪਟਾਕਿਆਂ ਦੇ ਕਾਰਨ ਧਮਾਕਾ ਹੋਇਆ। ਜ਼ਿਕਰਯੋਗ ਹੈ ਕਿ ਤਮਾਰ ਸਮੂਹ ਵਿਸਫੋਟਕ ਦੀ ਸੁਰੱਖਿਆ ਵਿਚ ਇਜ਼ਰਾਇਲੀ ਸਰਕਾਰ ਦੇ ਨਾਲ ਕੰਮ ਕਰਦਾ ਹੈ। ਉਹਨਾਂ ਨੇ ਕਿਹਾ,''ਧਮਾਕੇ ਤੋਂ ਪਹਿਲਾਂ ਤੁਸੀਂ ਅੱਗ ਦੇ ਕੇਂਦਰ ਵਿਚ ਦੇਖੋ, ਤੁਸੀਂ ਚਿੰਗਾਰੀ ਦੇਖ ਸਕਦੇ ਹੋ। ਤੁਸੀ ਪੌਪਕੌਰਨ ਬਣਾਉਂਦੇ ਸਮੇਂ ਵਰਗੀਆਂ ਆਵਾਜ਼ਾਂ ਨਿਕਲਦੀਆਂ ਸੁਣ ਸਕਦੇ ਹੋ। ਤੁਸੀਂ ਸੀਟੀ ਦੀ ਆਵਾਜ਼ ਸੁਣ ਸਕਦੇ ਹੋ।
ਹੁਣ ਪੇਸ਼ਾਵਰ ਪੁਲਸ ਨੇ ਈਸ਼ਨਿੰਦਾ ਦੇ ਦੋਸ਼ੀ ਦੇ ਕਾਤਲ ਨਾਲ ਖਿਚਵਾਈ ਸੈਲਫੀ, ਸੋਸ਼ਲ ਮੀਡਆ 'ਤੇ ਵਾਇਰਲ
NEXT STORY