ਬ੍ਰਸੇਲਜ਼ (ਬਿਊਰੋ) ਫਲਾਈਟ ਵਿਚ ਸਫਰ ਦੌਰਾਨ ਅਕਸਰ ਝੜਪ ਹੋ ਜਾਣ ਦੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇਕ ਮਾਮਲਾ ਬੈਲਜੀਅਮ ਦੀ ਰਾਜਧਾਨੀ ਬ੍ਰਸੇਲਜ਼ ਦੀ ਇਕ ਫਲਾਈਟ ਦਾ ਸਾਹਮਣੇ ਆਇਆ ਹੈ। ਇੱਥੇ ਇਕ ਫਲਾਈਟ ਵਿਚ ਯਾਤਰੀ ਅਤੇ ਏਅਰ ਹੋਸਟੇਸ ਦੇ ਵਿਚ ਕੁੱਟਮਾਰ ਹੋ ਗਈ। ਡੇਲੀ ਮੇਲ ਦੀ ਰਿਪੋਰਟ ਦੇ ਮੁਤਾਬਕ ਇਕ ਪੁਰਸ਼ ਯਾਤਰੀ ਨੇ ਏਅਰ ਹੋਸਟੇਸ ਨੂੰ ਥੱਪੜ ਮਾਰਿਆ ਅਤੇ ਚਿਹਰੇ 'ਤੇ ਥੁੱਕਿਆ ਵੀ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਵੀਡੀਓ ਵਾਇਰਲ ਹੋ ਚੁੱਕਾ ਹੈ।
ਰਿਪੋਰਟ ਦੇ ਮੁਤਾਬਕ ਇਹ ਘਟਨਾ ਬ੍ਰਸੇਲਜ਼ ਏਅਰਲਾਈਨ ਦੀ ਫਲਾਈਟ ਦੀ ਹੈ। ਭਾਵੇਂਕਿ ਏਅਰਲਾਈਨ ਵੱਲੋਂ ਘਟਨਾ 'ਤੇ ਹੁਣ ਤੱਕ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਕਰੀਬ 2 ਮਿੰਟ ਦੇ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਇਕ ਹੋਰ ਫਲਾਈਟ ਅਟੈਂਡੈਂਟ ਯਾਤਰੀ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਵੀ ਕਿਹਾ ਜਾ ਰਿਹਾ ਹੈਕਿ ਯਾਤਰੀ ਦੇ ਹੰਗਾਮਾ ਕਰਨ ਕਾਰਨ ਪਹਿਲਾਂ ਏਅਰ ਹੋਸਟੇਸ ਨੇ ਵੀ ਉਸ ਨੂੰ ਥੱਪੜ ਮਾਰਿਆ ਸੀ। ਵੀਡੀਓ ਵਿਚ ਯਾਤਰੀ ਦੀ ਪਤਨੀ ਵੀ ਉੱਚੀ ਬੋਲਦੇ ਹੋਏ ਸੁਣੀ ਜਾ ਸਕਦੀ ਹੈ।
ਅਜਿਹਾ ਸਮਝਿਆ ਜਾ ਰਿਹਾ ਹੈ ਕਿ ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਯਾਤਰੀ ਨੇ ਸ਼ਿਕਾਇਤ ਕੀਤੀ ਕਿ ਉਹਨਾਂ ਦੀ ਮਾਂ ਦੇ ਨਾਲ ਅਗਲੀ ਸੀਟ 'ਤੇ ਬੈਠਾ ਵਿਅਕਤੀ ਬਦਤਮੀਜ਼ੀ ਕਰ ਰਿਹਾ ਹੈ। ਇਸ ਦੇ ਬਾਅਦ ਇਕ ਪੁਰਸ਼ ਫਲਾਈਟ ਅਟੈਂਡੈਂਟ ਅਤੇ ਸ਼ਿਕਾਇਤ ਕਰਨ ਵਾਲੇ ਯਾਤਰੀ ਵਿਚ ਝੜਪ ਹੋ ਗਈ। ਉਦੋਂ ਸਥਿਤੀ ਸੰਭਾਲਣ ਲਈ ਸੀਨੀਅਰ ਏਅਰ ਹੋਸਟੇਸ ਆਈ।ਵੀਡੀਓ ਵਿਚ ਏਅਰ ਹੋਸਟੇਸ ਪੁਲਸ ਨੂੰ ਬੁਲਾਉਣ ਦੀ ਧਮਕੀ ਵੀ ਦਿੰਦੀ ਹੈ। ਇਸ ਦੇ ਬਾਅਦ ਯਾਤਰੀ ਅਤੇ ਉਸ ਦੀ ਪਤਨੀ ਕਹਿੰਦੇ ਹਨ ਕਿ ਇਹ ਸਭ ਕੁਝ ਫਲਾਈਟ ਅਟੈਂਡੈਂਟ ਕਾਰਨ ਹੀ ਸ਼ੁਰੂ ਹੋਇਆ ਪਰ ਏਅਰ ਹੋਸਟੇਸ ਧਮਕਾਉਂਦੇ ਹੋਏ ਕਹਿੰਦੀ ਹੈਕਿ ਸ਼ਾਂਤ ਹੋ ਜਾਓ ਨਹੀਂ ਤਾਂ ਉਹਨਾਂ ਨੂੰ ਕਾਫੀ ਮੁਸ਼ਕਲ ਹੋਵੇਗੀ।
ਉੱਧਰ ਯਾਤਰੀ ਸ਼ਾਂਤ ਕਰਨ ਦੇ ਬਾਵਜੂਦ ਜ਼ੋਰ ਨਾਲ ਬੋਲਦਾ ਹੈ ਅਤੇ ਏਅਰ ਹੋਸਟੇਸ ਦੇ ਚਿਹਰੇ ਤੱਕ ਆਪਣੇ ਹੱਥ ਵਧਾਉਂਦਾ ਹੈ। ਇਸ ਦੇ ਬਾਅਦ ਏਅਰ ਹੋਸਟੇਸ ਉਸ ਨੂੰ ਥੱਪੜ ਮਾਰਦੀ ਹੈ। ਫਿਰ ਪੁਰਸ਼ ਯਾਤਰੀ ਪਲਟ ਕੇ ਏਅਰ ਹੋਸਟੇਸ ਨੂੰ ਥੱਪੜ ਮਾਰਦਾ ਹੈ। ਇਸ ਦੇ ਬਾਅਦ ਹੋਰ ਯਾਤਰੀ ਮਾਮਲੇ ਨੂੰ ਸ਼ਾਂਤ ਕਰਾਉਣ ਲਈ ਬਚਾਅ ਕਰਨ ਦੀ ਕੋਸ਼ਿਸ਼ ਕਰਦੇ ਹਨ।
ਜਦੋਂ ਗੂਗਲ ਦੇ CEO ਸੁੰਦਰ ਪਿਚਾਈ ਨੇ ਡੋਨਾਲਡ ਟਰੰਪ ਨੂੰ ਕਿਹਾ ਸੌਰੀ!
NEXT STORY