ਲੰਡਨ (ਏਜੰਸੀ)- ਮਸ਼ਹੂਰ ਬ੍ਰਿਟਿਸ਼ ਲੇਖਕ ਐਲਨ ਅਹਲਬਰਗ ਦਾ 87 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੇ ਪਬਲਿਸ਼ਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ 150 ਤੋਂ ਵੱਧ ਬੱਚਿਆਂ ਦੀਆਂ ਕਿਤਾਬਾਂ ਲਿਖੀਆਂ, ਜਿਨ੍ਹਾਂ ਵਿੱਚ "ਈਟ ਪੀਚਸ ਪੀਅਰ ਪਲੱਮਜ਼" ਅਤੇ "ਦਿ ਜੌਲੀ ਪੋਸਟਮੈਨ" ਸ਼ਾਮਲ ਹਨ। ਪੈਂਗੁਇਨ ਰੈਂਡਮ ਹਾਊਸ ਨੇ ਕਿਹਾ ਕਿ ਅਹਲਬਰਗ ਦੀ ਮੰਗਲਵਾਰ ਨੂੰ ਮੌਤ ਹੋ ਗਈ। ਮੌਤ ਦਾ ਕਾਰਨ ਨਹੀਂ ਦੱਸਿਆ ਗਿਆ। ਬੱਚਿਆਂ ਲਈ ਅਹਲਬਰਗ ਦੀਆਂ ਕਹਾਣੀਆਂ ਨੂੰ ਸਧਾਰਨ ਤੁਕਾਂ ਅਤੇ ਹਾਸੇ ਨਾਲ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੀ ਕਿਤਾਬ "ਦਿ ਜੌਲੀ ਪੋਸਟਮੈਨ" (1986) ਵਿੱਚ ਬੱਚਿਆਂ ਲਈ ਪੋਸਟਕਾਰਡ ਅਤੇ ਲਿਫਾਫੇ ਵਿਚ ਪੱਤਰ ਸ਼ਾਮਲ ਕੀਤੇ ਗਏ ਸਨ।
ਅਹਲਬਰਗ ਨੇ ਚੁਟਕਲੇ ਵਾਲੀਆਂ ਕਿਤਾਬਾਂ ਵੀ ਲਿਖੀਆਂ, ਜਿਨ੍ਹਾਂ ਵਿੱਚ "ਦਿ ਹਾ ਹਾ ਬੋਂਕ ਬੁੱਕ" ਸ਼ਾਮਲ ਹੈ। ਉਨ੍ਹਾਂ ਨੇ ਐਲੀਮੈਂਟਰੀ ਸਕੂਲ ਦੇ ਬੱਚਿਆਂ ਲਈ ਕਵਿਤਾਵਾਂ ਵੀ ਲਿਖੀਆਂ, ਜਿਨ੍ਹਾਂ ਵਿੱਚ "ਪਲੀਜ਼ ਮਿਸਿਜ਼ ਬਟਲਰ" ਅਤੇ "ਹੇਅਰਡ ਇਟ ਇਨ ਦਿ ਪਲੇਗ੍ਰਾਉਂਡ" ਸ਼ਾਮਲ ਹਨ। ਅਹਲਬਰਗ ਦਾ ਜਨਮ 1938 ਵਿੱਚ ਮੱਧ ਇੰਗਲੈਂਡ ਦੇ ਓਲਡਬਰੀ ਵਿੱਚ ਹੋਇਆ ਸੀ, ਜਿੱਥੇ ਉਨ੍ਹਾਂ ਦਾ ਪਾਲਣ-ਪੋਸ਼ਣ ਗੋਦ ਲੈਣ ਵਾਲੇ ਮਾਪਿਆਂ ਨੇ ਕੀਤਾ। ਪਬਲਿਸ਼ਰ ਦੇ ਅਨੁਸਾਰ, ਉਨ੍ਹਾਂ ਨੇ ਡਾਕੀਆ, ਪਲੰਬਰ ਦੇ ਸਹਾਇਕ ਅਤੇ ਕਬਰ ਖੋਦਣ ਦਾ ਕੰਮ ਕੀਤਾ। ਪੇਂਗੁਇਨ ਰੈਂਡਮ ਹਾਊਸ ਵਿਖੇ ਬਾਲ ਸਾਹਿਤ ਦੀ ਮੁਖੀ ਫ੍ਰਾਂਸਿਸਕਾ ਡਾਓ ਨੇ ਕਿਹਾ ਕਿ ਅਹਲਬਰਗ ਦੀਆਂ ਕਿਤਾਬਾਂ ਨੂੰ "ਮਿੰਨੀ ਮਾਸਟਰਪੀਸ" ਕਿਹਾ ਗਿਆ ਹੈ।
ਭਾਰਤ ਤੇ ਅਮਰੀਕਾ 'ਚ ਨਿਵੇਸ਼ ਵਧਾਏਗਾ ਯੂਨੀਲੀਵਰ : CEO
NEXT STORY