ਮਿਲਾਨ/ਇਟਲੀ (ਸਾਬੀ ਚੀਨੀਆ)- ਇਟਲੀ ਦੀ ਰਾਜਧਾਨੀ ਰੋਮ ਦੇ ਨਾਲ ਲੱਗਦੇ ਕਸਬਾ ਲਵੀਨੀਉ ਦੀ ਸਨਾਤਨ ਧਰਮ ਮੰਦਰ ਕਮੇਟੀ ਵੱਲੋਂ ਇਲਾਕੇ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਭਗਵਤੀ ਜਾਗਰਣ 26 ਜੁਲਾਈ ਸ਼ਨੀਵਾਰ ਨੂੰ ਕਰਵਾਇਆ ਜਾ ਰਿਹਾ ਹੈ, ਜਿਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਜਾਗਰਣ ਦੀ ਆਰੰਭਤਾ ਸ਼ਾਮ 7 ਵਜੇ ਤੋਂ ਹੋਵੇਗੀ ਅਤੇ ਸਵੇਰ ਦੇ 5 ਵਜੇ ਸਮਾਪਤੀ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਹੈਰਾਨੀਜਨਕ! ਡਾਕਟਰ ਨੇ ਬੀਮਾ ਰਾਸ਼ੀ ਲੈਣ ਲਈ ਕਟਵਾ ਲਈਆਂ ਲੱਤਾਂ
ਇਸ ਦੌਰਾਨ ਇਟਲੀ ਦੇ ਮਸ਼ਹੂਰ ਗਾਇਕ ਮੋਹਿਤ ਸ਼ਰਮਾ, ਹਰਸ਼ ਭਾਰਗਵ, ਰਾਜ ਗਾਇਕ ਕਾਲਾ ਪਨੇਸਰ, ਅਨਮੋਲ ਪਨੇਸਰ ਤੋਂ ਇਲਾਵਾ ਇੰਡੀਆ ਤੋਂ ਉਚੇਚੇ ਤੌਰ 'ਤੇ ਪੁੱਜੇ ਲੋਕ ਗਾਇਕ ਸੋਨੂੰ ਵਿਰਕ ਸ਼ਰਧਾਲੂਆਂ ਨੂੰ ਮਾਤਾ ਦੀਆਂ ਭੇਟਾਂ ਦਾ ਗੁਣਗਾਨ ਕਰਨਗੇ। ਇਸ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਲੋਕ ਗਾਇਕ ਸੋਨੂੰ ਵਿਰਕ ਦੇ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ। ਵਾਲਮੀਕਿ ਆਦਿ ਧਰਮ ਯੂਰਪ ਦੇ ਪ੍ਰਧਾਨ ਸ੍ਰੀ ਦਲਵੀਰ ਭੱਟੀ ਅਤੇ ਸਨਮ ਭੱਟੀ ਵੱਲੋਂ ਉਨ੍ਹਾਂ ਨੂੰ ਇਟਲੀ ਪੁੱਜਣ 'ਤੇ ਫੁੱਲਾਂ ਦਾ ਗੁਲਦਸਤਾ ਭੇਟ ਕਰਕੇ ਜੀ ਆਇਆਂ ਆਖਿਆ ਗਿਆ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਤੂਫਾਨ ਕਾਰਨ ਸਕੂਲ ਬੰਦ, ਹੁਣ ਤੱਕ 25 ਲੋਕਾਂ ਦੀ ਮੌਤ (ਤਸਵੀਰਾਂ)
NEXT STORY