ਥਿੰਪੂ (ਬਿਊਰੋ): ਭਾਰਤ ਵੱਲੋਂ ਦੁਨੀਆ ਦੇ ਕਈ ਦੇਸ਼ਾਂ ਨੂੰ ਕੋਰੋਨਾ ਵੈਕਸੀਨ ਭੇਜੀ ਜਾ ਰਹੀ ਹੈ। ਭਾਰਤ ਦੇ ਇਸ ਕਦਮ ਦੀ ਦੁਨੀਆ ਭਰ ਵਿਚ ਤਾਰੀਫ਼ ਹੋ ਰਹੀ ਹੈ। ਮਦਦ ਪ੍ਰਾਪਤ ਕਰਨ ਵਾਲੇ ਦੇਸ਼ ਵੱਖੋ-ਵੱਖ ਅੰਦਾਜ਼ ਵਿਚ ਭਾਰਤ ਨੂੰ ਧੰਨਵਾਦ ਕਰ ਰਹੇ ਹਨ ਪਰ ਭੂਟਾਨ ਦੀ ਇਕ ਬੱਚੀ ਨੇ ਜਿਹੜੇ ਅੰਦਾਜ਼ ਵਿਚ ਭਾਰਤ ਨੂੰ ਧੰਨਵਾਦ ਕਿਹਾ ਹੈ ਉਸ ਨੇ ਲੋਕਾਂ ਦਾ ਦਿਲ ਜਿੱਤ ਲਿਆ ਹੈ। ਭੂਟਾਨ ਦੀ ਬਾਲ ਕਲਾਕਾਰ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜੰਮ ਕੇ ਵਾਇਰਲ ਹੋ ਰਿਹਾ ਹੈ ਅਤੇ ਲੋਕਾਂ ਦਾ ਦਿਲ ਇਸ ਵੀਡੀਓ ਨੂੰ ਦੇਖ ਕੇ ਪਿਘਲ ਰਿਹਾ ਹੈ।
ਪੜ੍ਹੋ ਇਹ ਅਹਿਮ ਖਬਰ - 11 ਸਾਲਾ ਮੁੰਡੇ ਨੇ ਤੰਬੂ 'ਚ ਸੌਂ ਕੇ ਸੰਸਥਾ ਲਈ ਇਕੱਠੇ ਕੀਤੇ ਲੱਖਾਂ ਪੌਂਡ, ਲੋਕ ਕਰ ਰਹੇ ਸ਼ਲਾਘਾ
ਭੂਟਾਨੀ ਬੱਚੀ ਨੇ ਜਿੱਤਿਆ ਦਿਲ
ਇਸ ਭੂਟਾਨੀ ਬੱਚੀ ਦਾ ਵੀਡੀਓ ਭਾਰਤ ਦੀ ਅੰਬੈਸੇਡਰ ਰੂਚਿਰਾ ਕੰਬੋਲ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਕਲਿਪ ਵਿਚ ਭੂਟਾਨ ਦੀ ਬਾਲ ਕਲਾਕਾਰ ਖੇਨਬ ਯੇਦਜਿਨ ਸੇਲਡਨ ਭਾਰਤ ਦੀ ਸਰਕਾਰ ਅਤੇ ਭਾਰਤੀ ਜਨਤਾ ਨੂੰ ਵੈਕਸੀਨ ਭੇਜਣ ਲਈ ਧੰਨਵਾਦ ਕਹਿ ਰਹੀ ਹੈ। ਵੀਡੀਓ ਸ਼ੇਅਰ ਕਰਦਿਆਂ ਭਾਰਤੀ ਅੰਬੈਸੇਡਰ ਨੇ ਲਿਖਿਆ ਹੈ ਕਿ ਖੇਨਬ ਤੁਹਾਡੇ 'ਧੰਨਵਾਦ' ਨੇ ਸਾਡਾ ਦਿਲ ਜਿੱਤ ਲਿਆ ਹੈ। ਇਸ ਵੀਡੀਓ ਕਲਿਪ ਵਿਚ ਸਭ ਤੋਂ ਪਹਿਲਾਂ ਖੇਨਬ ਲੋਕਾਂ ਨੂੰ ਆਪਣੇ ਬਾਰੇ ਦੱਸਦੀ ਹੈ ਅਤੇ ਫਿਰ ਬਹੁਤ ਪਿਆਰੇ ਅੰਦਾਜ਼ ਵਿਚ ਭਾਰਤ ਦੀ ਸਰਕਾਰ ਨੂੰ ਕੋਰੋਨਾ ਵੈਕਸੀਨ ਭੇਜਣ ਲਈ ਧੰਨਵਾਦ ਕਰਦੀ ਹੈ। ਵੀਡੀਓ ਦੇ ਅਖੀਰ ਵਿਚ ਖੇਨਬ ਇਕ ਵਾਰ ਫਿਰ ਤੋਂ ਭਾਰਤ ਦਾ ਸ਼ੁਕਰੀਆ ਅਦਾ ਕਰਦੀ ਹੈ। ਖੇਨਬ ਦਾ ਇਹ ਵੀਡੀਓ ਹਜ਼ਾਰਾਂ ਲੋਕਾਂ ਨੇ ਟਵਿੱਟਰ 'ਤੇ ਸ਼ੇਅਰ ਕੀਤਾ ਅਤੇ ਇਸ ਨੂੰ ਦਿਲ ਨੂੰ ਜਿੱਤਣ ਵਾਲਾ ਵੀਡੀਓ ਦੱਸਿਆ।
ਇੱਥੇ ਦੱਸ ਦਈਏ ਕਿ ਭਾਰਤ ਸਰਕਾਰ ਨੇ ਕੋਰੋਨਾ ਵੈਕਸੀਨ ਸਭ ਤੋਂ ਪਹਿਲਾਂ ਭੂਟਾਨ ਨੂੰ ਹੀ ਭੇਜੀ ਸੀ। ਭਾਰਤ ਸਰਕਾਰ ਦੀ ਵੈਕਸੀਨ ਕੂਟਨੀਤੀ ਦੇ ਤਹਿਤ ਭੂਟਾਨ ਨੂੰ 5,33,500 ਕੋਰੋਨਾ ਵੈਕਸੀਨ ਦੀਆਂ ਖੁਰਾਕਾਂ ਭੇਜੀਆਂ ਗਈਆਂ ਹਨ। ਵੈਕਸੀਨ ਦੀ ਇਹ ਪੂਰੀ ਖੇਪ ਭੂਟਾਨ ਦੀ ਪੂਰੀ ਆਬਾਦੀ ਨੂੰ ਵੈਕਸੀਨ ਦੇਣ ਲਈ ਕਾਫੀ ਹੈ। ਭਾਰਤ ਤੋਂ ਵੈਕਸੀਨ ਮਿਲਣ ਦੇ ਬਾਅਦ ਭੂਟਾਨ ਨੇ ਆਪਣੇ ਦੇਸ਼ ਵਿਚ ਟੀਕਾਕਰਨ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਹੈ ਅਤੇ ਸਭ ਤੋਂ ਪਹਿਲਾਂ 30 ਸਾਲ ਦੀ ਇਕ ਔਰਤ ਨੂੰ ਕੋਵਿਸ਼ੀਲਡ ਵੈਕਸੀਨ ਦੀ ਪਹਿਲੀ ਖੁਰਾਕ ਰਾਜਧਾਨੀ ਥਿੰਪੂ ਵਿਚ ਦਿੱਤੀ ਗਈ। ਮੰਨਿਆ ਜਾ ਰਿਹਾ ਹੈ ਕਿ ਭੂਟਾਨ ਵਿਸ਼ਵ ਦਾ ਪਹਿਲਾ ਅਜਿਹਾ ਦੇਸ਼ ਹੋਵੇਗਾ, ਜਿਸ ਦੀ ਪੂਰੀ ਆਬਾਦੀ ਨੂੰ ਕੋਰੋਨਾ ਵਾਇਰਸ ਵੈਕਸੀਨ ਲੱਗ ਚੁੱਕੀ ਹੋਵੇਗੀ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਦੀ ਰਿਪੋਰਟ ਦੇ ਮੁਤਾਬਕ ਭੂਟਾਨ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ 869 ਕੇਸ ਮਿਲੇ ਹਨ, ਜਿਹਨਾਂ ਵਿਚ ਇਕ ਮਰੀਜ਼ ਦੀ ਮੌਤ ਹੋਈ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਯੂਕੇ : ਮਾਨਚੈਸਟਰ 'ਚ ਪ੍ਰਦਰਸ਼ਨਕਾਰੀਆਂ ਨੇ ਰੋਕੀਆਂ ਟ੍ਰਾਮ ਲਾਈਨਾਂ, 18 ਗ੍ਰਿਫ਼ਤਾਰ
NEXT STORY