ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਦੇ ਬਾਈਡੇਨ ਪ੍ਰਸ਼ਾਸਨ ਨੇ ਦਾਅਵਾ ਕੀਤਾ ਕਿ ਯੂਕ੍ਰੇਨ 'ਤੇ ਫ਼ੌਜੀ ਕਾਰਵਾਈ ਤੋਂ ਬਾਅਦ ਰੂਸ ਵਿਸ਼ਵ ਅਰਥਚਾਰੇ ਲਈ 'ਗੈਰ ਜ਼ਰੂਰੀ' ਜਾਂ "ਅਛੂਤ" ਬਣ ਗਿਆ ਹੈ ਅਤੇ ਵਿਸ਼ਵ ਭਾਈਚਾਰਾ ਮਾਸਕੋ ਵਿਰੁੱਧ ਸਖ਼ਤ ਪਾਬੰਦੀਆਂ ਲਗਾਉਣ ਦੀ ਅਮਰੀਕੀ ਪਹਿਲਕਦਮੀ ਵਿਚ ਸ਼ਾਮਲ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਰੂਸ ਖ਼ਿਲਾਫ਼ ਐਲਾਨੇ ਗਏ ਆਰਥਿਕ ਪਾਬੰਦੀਆਂ ਦੇ ਪੈਕੇਜ ਨੂੰ "ਇਤਿਹਾਸ ਵਿਚ ਸਭ ਤੋਂ ਮਹੱਤਵਪੂਰਨ" ਦੱਸਿਆ ਹੈ ਅਤੇ ਦਾਅਵਾ ਕੀਤਾ ਹੈ ਕਿ ਇਸ ਨਾਲ ਰੂਸ ਦੀ ਆਰਥਿਕਤਾ ਨੂੰ ਡੂੰਘਾ ਨੁਕਸਾਨ ਹੋਵੇਗਾ। ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ 'ਤੇ ਤੁਰੰਤ ਪ੍ਰਭਾਵ ਨਾਲ ਪਾਬੰਦੀਆਂ ਦਾ ਐਲਾਨ ਕਰਨ ਤੋਂ ਬਾਅਦ ਵ੍ਹਾਈਟ ਹਾਊਸ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਬਾਈਡੇਨ ਨੇ ਕਿਹਾ ਕਿ ਰੂਸੀ ਅਰਥਵਿਵਸਥਾ ਹੇਠਾਂ ਵੱਲ ਚਲੀ ਗਈ ਹੈ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੁਆਰਾ ਘੋਸ਼ਿਤ ਯੁੱਧ ਤੋਂ ਬਾਅਦ ਰੂਬਲ ਦਾ ਮੁੱਲ ਲਗਭਗ 50 ਪ੍ਰਤੀਸ਼ਤ ਘਟ ਗਿਆ ਹੈ ਅਤੇ ਇਸਦਾ ਮੁੱਲ ਇੱਕ ਅਮਰੀਕੀ ਸੈਂਟ ਤੋਂ ਵੀ ਘੱਟ ਹੈ।
ਬਾਈਡੇਨ ਨੇ ਕਿਹਾ ਕਿ ਅਸੀਂ ਰੂਸ ਦੇ ਸਭ ਤੋਂ ਵੱਡੇ ਬੈਂਕਾਂ ਨੂੰ ਅੰਤਰਰਾਸ਼ਟਰੀ ਵਿੱਤੀ ਪ੍ਰਣਾਲੀ ਤੋਂ ਅਲੱਗ-ਥਲੱਗ ਕਰ ਦਿਤਾ ਹੈ ਜਿਸ ਨਾਲ ਮਾਸਕੋ ਦੀ ਬਾਕੀ ਦੁੀਆ ਨਾਰ ਕਾਰੋਬਾਰ ਦੀ ਸਮਰੱਥਾ ਰੁੱਕ ਗਈ ਹੈ। ਜ਼ਿਕਰਯੋਗ ਹੈ ਕਿ ਯੂਕ੍ਰੇਨ 'ਤੇ ਫ਼ੌਜੀ ਕਾਰਵਾਈ ਦੇ ਜਵਾਬ ਵਿੱਚ ਬਾਈਡੇਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ 'ਤੇ ਪਾਬੰਦੀ ਲਗਾਏਗਾ। ਬਾਈਡੇਨ ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਬਾਅਦ ਵਿੱਚ ਕਿਹਾ ਕਿਸਾਡੇ ਇਤਿਹਾਸਕ ਤਾਲਮੇਲ ਨਾਲ ਰੂਸ ਨੂੰ ਵਿਸ਼ਵ ਅਰਥਚਾਰੇ ਅਤੇ ਵਿੱਤੀ ਪ੍ਰਣਾਲੀ ਲਈ ਇੱਕ 'ਅਛੂਤ' ਬਣਾ ਦਿੱਤਾ ਹੈ। ਉਹਨਾਂ ਨੇ ਕਿਹਾ ਕਿ ਗਲੋਬਲ ਅਰਥਵਿਵਸਥਾ ਵਿਚ ਲੱਗਭਗ 50 ਫੀਸਦੀ ਦੀ ਹਿੱਸੇਦਾਰੀ ਰੱਖਣ ਵਾਲੇ ਕਰੀਬ 30 ਦੇਸ਼ਾਂ ਨੇ ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ 'ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕੀਤਾ ਹੈ ਜਿਸ ਦਾ ਤੁਰੰਤ ਅਤੇ ਡੂੰਘਾ ਆਰਥਿਕ ਪ੍ਰਭਾਵ ਪਵੇਗਾ।
ਪੜ੍ਹੋ ਇਹ ਅਹਿਮ ਖ਼ਬਰ - ਰੂਸ ਨੂੰ ਵੱਡਾ ਝਟਕਾ, ਮੈਕਡੋਨਲਡਜ਼, ਕੋਕਾ-ਕੋਲਾ ਸਮੇਤ ਇੰਨਾ ਕੰਪਨੀਆਂ ਨੇ ਮੁਅੱਤਲ ਕੀਤਾ ਕਾਰੋਬਾਰ
ਅਧਿਕਾਰੀ ਨੇ ਕਿਹਾ ਕਿ ਮਾਸਕੋ ਦੀ ਉੱਚ ਤਕਨਾਲੋਜੀ ਤੱਕ ਪਹੁੰਚ ਰੋਕ ਦਿੱਤੀ ਗਈ ਹੈ, ਜਿਸ ਨਾਲ ਉਸ ਵਿਕਾਸ ਦੀਆਂ ਸੰਭਾਵਨਾਵਾਂ ਵਿੱਚ ਰੁਕਾਵਟ ਆਵੇਗੀ ਅਤੇ ਉਸਦੀ ਫ਼ੌਜ ਵੀ ਆਉਣ ਵਾਲੇ ਕਈ ਸਾਲਾਂ ਤੱਕ ਕਮਜ਼ੋਰ ਰਹੇਗੀ। ਉਸਨੇ ਦਾਅਵਾ ਕੀਤਾ ਕਿ ਰੂਸੀ ਕੇਂਦਰੀ ਬੈਂਕ ਨੂੰ ਗਲੋਬਲ ਵਿੱਤੀ ਪ੍ਰਣਾਲੀ ਤੋਂ ਕੱਟਣ ਨਾਲ, ਅਮਰੀਕਾ ਨੇ ਰੂਸ ਨੂੰ ਵਿਦੇਸ਼ੀ ਮੁਦਰਾ ਭੰਡਾਰ ਤੋਂ ਵਾਂਝਾ ਕਰ ਦਿੱਤਾ ਅਤੇ ਪੁਤਿਨ ਕੋਲ ਆਪਣੀ ਮੁਦਰਾ ਦੇ ਮੁੱਲ ਨੂੰ ਘਟਾਉਣ ਤੋਂ ਇਲਾਵਾ ਬਹੁਤ ਘੱਟ ਵਿਕਲਪ ਬਚੇ ਹਨ। ਅਧਿਕਾਰੀ ਨੇ ਕਿਹਾ ਕਿ ਲੈਣ-ਦੇਣ ਵਿੱਚ ਵਿਘਨ ਪਾ ਕੇ ਅਤੇ ਰੂਸ ਦੇ ਸਭ ਤੋਂ ਵੱਡੇ ਬੈਂਕ ਦੀਆਂ ਜਾਇਦਾਦਾਂ ਨੂੰ ਜ਼ਬਤ ਕਰਕੇ, ਅਸੀਂ ਪੁਤਿਨ ਦੀ ਦੁਨੀਆ ਨਾਲ ਵਪਾਰ ਕਰਨ ਦੀ ਸਮਰੱਥਾ ਵਿੱਚ ਰੁਕਾਵਟ ਪਾਈ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਭਾਰਤੀ ਡਾਕਟਰ ਨੇ ਆਪਣੇ ਪਾਲਤੂ ਜੈਗੁਆਰ ਅਤੇ ਤੇਂਦੁਏ ਤੋਂ ਬਿਨਾਂ ਯੂਕ੍ਰੇਨ ਛੱਡਣ ਤੋਂ ਕੀਤਾ ਇਨਕਾਰ
NEXT STORY