ਨੈਸ਼ਨਲ ਡੈਸਕ- ਗੁਜਰਾਤ ਸਰਕਾਰ ਨੇ ਵਿਧਾਨ ਸਭਾ 'ਚ ਵਿਆਹ ਰਜਿਸਟ੍ਰੇਸ਼ਨ ਨਿਯਮਾਂ 'ਚ ਸੋਧ ਕਰਨ ਲਈ ਇਕ ਨਵਾਂ ਡਰਾਫਟ ਪੇਸ਼ ਕੀਤਾ ਹੈ। ਪ੍ਰਸਤਾਵਿਤ ਸੋਧ ਅਨੁਸਾਰ, ਹੁਣ ਪ੍ਰੇਮ ਵਿਆਹ (ਲਵ-ਮੈਰਿਜ) ਲਈ ਅਰਜ਼ੀ ਦੇਣ 'ਤੇ ਮੁੰਡੇ ਅਤੇ ਕੁੜੀ ਦੇ ਮਾਪਿਆਂ ਨੂੰ ਵਟਸਐਪ (WhatsApp) ਰਾਹੀਂ ਸੂਚਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ, ਵਿਆਹ ਦਾ ਸਰਟੀਫਿਕੇਟ ਅਰਜ਼ੀ ਦੇਣ ਦੇ 40ਵੇਂ ਦਿਨ ਜਾਰੀ ਕੀਤਾ ਜਾਵੇਗਾ।
ਗੁਜਰਾਤ ਦੇ ਡਿਪਟੀ ਸੀ.ਐੱਮ. ਹਰਸ਼ ਸੰਘਵੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਪ੍ਰੇਮ ਵਿਆਹ ਤੋਂ ਕੋਈ ਇਤਰਾਜ਼ ਨਹੀਂ ਹੈ, ਪਰ ਇਹ ਕਦਮ ਪਾਰਦਰਸ਼ਤਾ ਅਤੇ ਕੁੜੀਆਂ ਦੀ ਸੁਰੱਖਿਆ ਲਈ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਵਿਵਸਥਾ ਬਣਾਈ ਗਈ ਹੈ ਤਾਂ ਜੋ ਕੋਈ ਵੀ ਆਪਣੀ ਝੂਠੀ ਪਛਾਣ ਦੱਸ ਕੇ ਕਿਸੇ ਧੀ ਨੂੰ ਗੁੰਮਰਾਹ ਨਾ ਕਰ ਸਕੇ। ਨਵੀਂ ਵਿਵਸਥਾ ਤਹਿਤ ਨੋਟਰੀ ਦਾ ਕੰਮ ਵੀ ਸਾਰਿਆਂ ਦੀ ਮੌਜੂਦਗੀ 'ਚ ਕਰਨਾ ਲਾਜ਼ਮੀ ਹੋਵੇਗਾ।
ਸਰਕਾਰ ਪ੍ਰੇਮ ਵਿਆਹਾਂ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇਕ ਵੱਖਰਾ ਆਨਲਾਈਨ ਪੋਰਟਲ ਸ਼ੁਰੂ ਕਰਨ ਦੀ ਤਿਆਰੀ ਕਰ ਰਹੀ ਹੈ। ਨਵੇਂ ਨਿਯਮਾਂ ਅਨੁਸਾਰ ਲਾੜਾ-ਲਾੜੀ ਦੇ ਨਾਲ ਆਉਣ ਵਾਲੇ ਗਵਾਹਾਂ ਦੇ ਪੂਰੇ ਵੇਰਵੇ, ਤਸਵੀਰਾਂ ਅਤੇ ਆਧਾਰ ਕਾਰਡ ਦੀਆਂ ਕਾਪੀਆਂ ਦੇਣਾ ਲਾਜ਼ਮੀ ਹੋਵੇਗਾ। ਅਦਾਲਤ 'ਚ ਸਰਕਾਰ ਕੋਲ ਰਜਿਸਟ੍ਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ। ਜੇਕਰ ਵਿਆਹ ਤੋਂ ਬਾਅਦ ਕੁੜੀ ਨੂੰ ਦਾਜ ਜਾਂ ਜਾਇਦਾਦ ਲਈ ਤੰਗ ਕੀਤਾ ਜਾਂਦਾ ਹੈ, ਤਾਂ ਗੁਜਰਾਤ ਪੁਲਸ ਅਜਿਹੇ ਮਾਮਲਿਆਂ 'ਚ ਸਖ਼ਤ ਕਾਰਵਾਈ ਕਰੇਗੀ। ਸਰਕਾਰ ਨੇ ਇਨ੍ਹਾਂ ਸੋਧਾਂ 'ਤੇ ਜਨਤਾ ਤੋਂ ਇਤਰਾਜ਼ ਅਤੇ ਸੁਝਾਅ ਮੰਗੇ ਹਨ। ਪ੍ਰਾਪਤ ਸੁਝਾਵਾਂ 'ਤੇ ਵਿਚਾਰ ਕਰਨ ਤੋਂ ਬਾਅਦ ਹੀ ਅੰਤਿਮ ਨਿਯਮ ਲਾਗੂ ਕੀਤੇ ਜਾਣਗੇ ਤਾਂ ਜੋ ਪੂਰੀ ਪ੍ਰਕਿਰਿਆ ਪਾਰਦਰਸ਼ੀ ਹੋ ਸਕੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
Indian Navy 'ਚ ਨੌਕਰੀ ਦਾ ਸੁਨਹਿਰੀ ਮੌਕਾ ! 1,25,000 ਤੋਂ ਸ਼ੁਰੂ ਹੋਵੇਗੀ ਤਨਖ਼ਾਹ
NEXT STORY