ਵਾਸ਼ਿੰਗਟਨ- ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਜਲਵਾਯੂ ਤਬਦੀਲੀ ਅਤੇ ਊਰਜਾ ਮਾਮਲਿਆਂ ਨੂੰ ਲੈ ਕੇ ਆਪਣੀ ਰਣਨੀਤੀ ਦੀਆਂ ਪਹਿਲ-ਕਦਮੀਆਂ ਦਾ ਜ਼ਿਕਰ ਕਰਦਿਆਂ ਇਸ ਨਾਲ ਸਬੰਧਤ ਨਵੀਂ ਟੀਮ ਦੇ ਮੈਬਰਾਂ ਦਾ ਐਲਾਣ ਕੀਤਾ।
ਬਾਈਡੇਨ ਨੇ ਮਿਸ਼ੀਗਨ ਦੀ ਸਾਬਕਾ ਗਵਰਨਰ ਜੇਨਿਫਰ ਗਰੈਨਹੋਮ ਨੂੰ ਊਰਜਾ ਮੰਤਰੀ ਜਦੋਂ ਕਿ ਕਾਂਗਰਸ ਮੈਂਬਰ ਡੇਬਰਾ ਹਾਲੈਂਡ ਨੂੰ ਅੰਦਰੂਨੀ ਮਾਮਲਿਆਂ ਦਾ ਮੰਤਰੀ ਨਿਯੁਕਤ ਕੀਤਾ ਹੈ। ਇਸ ਨੂੰ ਹੁਣ ਸੈਨੇਟ ਵਲੋਂ ਮਨਜ਼ੂਰੀ ਮਿਲਣਾ ਬਾਕੀ ਹੈ। ਅਮਰੀਕਾ ਦੇ ਵਾਤਾਵਰਣ ਹਿਫਾਜ਼ਤ ਵਿਭਾਗ ਦੀ ਜ਼ਿੰਮੇਵਾਰੀ ਮਾਈਕਲ ਰੀਗਨ ਨੂੰ ਸੌਂਪੀ ਗਈ ਹੈ। ਵਾਤਾਵਰਣ ਹਿਫਾਜ਼ਤ ਏਜੰਸੀ ਦੇ ਸਾਬਕਾ ਮੁਖੀ ਗਿਣਾ ਮੈਕਕਾਰਥੀ ਨੂੰ ਵਾਤਾਵਰਣ ਮਾਮਲਿਆਂ ਦਾ ਰਾਸ਼ਟਰੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਨਵੇਂ ਚੁਣੇ ਰਾਸ਼ਟਰਪਤੀ ਨੇ ਪੈਰਿਸ ਜਲਵਾਯੂ ਸਮਝੌਤੇ ’ਚ ਅਮਰੀਕਾ ਦੇ ਦੁਬਾਰ ਪਰਤਣ ਦਾ ਸੰਕਲਪ ਵੀ ਦੁਹਰਾਇਆ। ਉਨ੍ਹਾਂ ਨੇ ਇਸ ਨੂੰ ਵਾਤਾਵਰਣ ਨਿਆਂ ਕਰਾਰ ਦਿੱਤਾ ਹੈ।
ਬਾਈਡੇਨ ਮੁਤਾਬਕ ਜਲਵਾਯੂ ਤਬਦੀਲੀ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ਾਸਨ ਦੀ ਨੀਤੀ ਵੱਡੇ ਪੱਧਰ ’ਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ’ਤੇ ਕੇਂਦਰਿਤ ਹੋਵੇਗੀ। ਇਸ ਦੇ ਤਹਿਤ ਆਟੋ ਖੇਤਰ ’ਚ ਹੀ ਲਗਭਗ 10 ਲੱਖ ਨਵੀਂਆਂ ਨੌਕਰੀਆਂ ਪੈਦਾ ਕੀਤੀਆਂ ਜਾਣਗੀਆਂ। ਇਹ ਅਮਰੀਕਾ ਦੀ ਗਰੀਨ ਇਕਾਨਮੀ ਲਈ ਇਕ ਵੱਡਾ ਬਦਲਾਅ ਹੋਵੇਗਾ। ਅਮਰੀਕਾ ਦੀ ਯੋਜਨਾ 2035 ਤੱਕ ਵਿਸ਼ਵ ’ਚ ਗਰੀਨ ਟੈਕਨੋਲਾਜੀ ਦਾ ਸਭ ਤੋਂ ਵੱਡਾ ਬਰਾਮਦਕਾਰ ਬਨਣ ਦੀ ਹੈ।
ਕੈਨੇਡਾ ਨੇ ਵਾਇਰਸ ਦੇ ਨਵੇਂ ਰੂਪ ਦੇ ਖ਼ਤਰੇ ਕਾਰਨ ਬ੍ਰਿਟੇਨ ਤੋਂ ਹਵਾਈ ਸੇਵਾ ਰੋਕੀ
NEXT STORY