ਫਿਲਾਡੇਲਫੀਆ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਨੇ ਐਤਵਾਰ ਨੂੰ ਮਾਰਟਿਨ ਲੂਥਰ ਕਿੰਗ ਜੂਨੀਅਰ ਦਿਵਸ ਮੌਕੇ ਸੇਵਾ ਦੇ ਹਿੱਸੇ ਵਜੋਂ ਇੱਕ ਫੂਡ ਬੈਂਕ ਵਿੱਚ ਭੁੱਖੇ ਲੋਕਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੇ ਡੱਬਿਆਂ ਨੂੰ ਆਪਣੇ ਹੱਥਾਂ ਨਾਲ ਪੈਕ ਕੀਤਾ ਅਤੇ ਵਾਲੰਟੀਅਰਾਂ ਨਾਲ ਗੱਲਬਾਤ ਕੀਤੀ। ਇਹ ਜੋੜਾ ਡੇਲਾਵੇਅਰ, ਵਿਲਮਿੰਗਟਨ ਤੋਂ ਆਪਣੇ ਘਰ ਤੋਂ ਅੱਧੇ ਘੰਟੇ ਦਾ ਸਫਰ ਤੈਅ ਕਰ ਕੇ ਫਿਲਬੁਡੈਂਸ ਪਹੁੰਚਿਆ।
ਇਹ ਇੱਕ ਭੁੱਖ ਰਾਹਤ ਸੰਸਥਾ ਹੈ ਜੋ ਪੈਨਸਿਲਵੇਨੀਆ ਅਤੇ ਦੱਖਣੀ ਨਿਊ ਜਰਸੀ ਵਿੱਚ ਇੱਕ ਹਫ਼ਤੇ ਵਿੱਚ ਲਗਭਗ 140,000 ਲੋਕਾਂ ਨੂੰ ਭੋਜਨ ਦਿੰਦੀ ਹੈ। ਦਾਨ ਕੀਤੇ ਗਏ ਭੋਜਨ ਬਕਸਿਆਂ ਵਿੱਚ ਮਸਾਲੇ, ਫਲ, ਸਬਜ਼ੀਆਂ, ਨੂਡਲਜ਼, ਚਾਹ ਅਤੇ ਜੂਸ ਦੇ ਡੱਬੇ, ਅਤੇ ਮੂੰਗਫਲੀ ਦੇ ਮੱਖਣ ਅਤੇ ਛੋਲੇ ਸਨ। ਸੇਵਾ ਦਾ ਪਰੰਪਰਾਗਤ ਦਿਨ ਸੋਮਵਾਰ ਦੀ ਛੁੱਟੀ 'ਤੇ ਆਯੋਜਿਤ ਕੀਤਾ ਜਾਂਦਾ ਹੈ ਪਰ ਖੇਤਰ ਵਿੱਚ ਸਰਦੀਆਂ ਦੇ ਤੂਫਾਨਾਂ ਦੀ ਭਵਿੱਖਬਾਣੀ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਲੇਡੀ ਅਲ-ਕਾਇਦਾ ਦੀ ਰਿਹਾਈ ਲਈ ਬੰਦੀ ਬਣਾਏ 4 ਅਮਰੀਕੀ ਛੁਡਾਏ ਗਏ, ਹਮਲਾਵਰ ਢੇਰ
ਇਸ ਲਈ ਖੇਤਰ ਦੇ ਆਲੇ ਦੁਆਲੇ ਹੋਣ ਵਾਲੇ ਪ੍ਰੋਗਰਾਮਾਂ ਨੂੰ ਮੁੜ ਨਿਰਧਾਰਤ ਕੀਤਾ ਗਿਆ ਸੀ। ਵੇਅਰਹਾਊਸ ਦੇ ਅੰਦਰ ਜਾਣ ਤੋਂ ਪਹਿਲਾਂ, ਜਿੱਥੇ ਕਨਵੇਅਰ ਬੈਲਟ ਦਾਨ ਕੀਤੇ ਭੋਜਨ ਨਾਲ ਭਰੇ ਹੋਏ ਡੱਬੇ ਲਿਜਾਂਦੇ ਹਨ, ਬਾਈਡੇਨ ਨੇ ਕਿਹਾ ਕਿ ਚਾਈਲਡ ਟੈਕਸ ਕ੍ਰੈਡਿਟ (ਟੈਕਸ ਛੋਟ) ਨੂੰ ਨਵਿਆਉਣ ਦੀ ਲੋੜ ਹੈ।
ਲੇਡੀ ਅਲ-ਕਾਇਦਾ ਦੀ ਰਿਹਾਈ ਲਈ ਬੰਦੀ ਬਣਾਏ 4 ਅਮਰੀਕੀ ਛੁਡਾਏ ਗਏ, ਹਮਲਾਵਰ ਢੇਰ
NEXT STORY