ਅੰਮ੍ਰਿਤਸਰ (ਜਸ਼ਨ)- ਥਾਣਾ ਮਜੀਠਾ ਰੋਡ ਦੀ ਪੁਲਸ ਨੇ ਭਰਾ ਦੇ ਦੋਸਤ ਵੱਲੋਂ ਘਰ ਦੀ ਅਲਮਾਰੀ ਵਿਚੋਂ ਸੋਨੇ ਦੇ ਗਹਿਣੇ ਚੋਰੀ ਕਰਨ ਦੇ ਮਾਮਲੇ ਵਿਚ ਅਮਨਬੀਰ ਸਿੰਘ ਵਾਸੀ ਮਜੀਠਾ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਸ਼ਿਕਾਇਤਕਰਤਾ ਵਿਸ਼ਵ ਵਾਸੀ ਫੈਜ਼ਪੁਰਾ ਨੇ ਪੁਲਸ ਨੂੰ ਦੱਸਿਆ ਕਿ ਮੁਲਜ਼ਮ ਉਸ ਦੇ ਭਰਾ ਦਾ ਦੋਸਤ ਸੀ ਅਤੇ ਪਹਿਲਾਂ ਉਨ੍ਹਾਂ ਦੇ ਘਰ ਹੀ ਰਹਿੰਦਾ ਸੀ। ਸ਼ਿਕਾਇਤਕਰਤਾ ਅਨੁਸਾਰ 2 ਮਾਰਚ ਨੂੰ ਉਹ ਹਸਪਤਾਲ ਵਿਚ ਦਾਖ਼ਲ ਸੀ ਅਤੇ ਜਦੋਂ 11 ਮਾਰਚ ਨੂੰ ਘਰ ਵਾਪਸ ਆਇਆ ਤਾਂ ਪਤਾ ਲੱਗਾ ਕਿ ਮੁਲਜ਼ਮ ਨੇ ਬੈੱਡ ਦੇ ਪਿੱਛੋਂ ਅਲਮਾਰੀ ਦੀ ਚਾਬੀ ਕੱਢ ਕੇ ਦੋ ਸੋਨੇ ਦੇ ਸੈੱਟ, ਦੋ ਅੰਗੂਠੀਆਂ, ਇਕ ਚੇਨ ਅਤੇ ਇਕ ਜੋੜਾ ਝੁਮਕੇ ਚੋਰੀ ਕਰ ਲਏ ਹਨ।
ਇਹ ਵੀ ਪੜ੍ਹੋ- ਪੰਜਾਬ: ਸਕੂਲ 'ਚ ਵੜ ਮੁੰਡੇ ਨੇ ਸੁੱਟ 'ਤਾ ਮਹਿਲਾ ਅਧਿਆਪਕ 'ਤੇ ਤੇਜ਼ਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
ਗੁਰਦਾਸਪੁਰ: ਕੁੜੀ ਦੀ ਚੇਨ ਤੇ ਮੋਬਾਇਲ ਲੈ ਕੇ ਭੱਜਿਆ ਨੌਜਵਾਨ, ਲੋਕਾਂ ਦੀ ਸਹਾਇਤਾ ਨਾਲ ਕਾਬੂ
NEXT STORY