ਕੋਲੋਰਾਡੋ (ਭਾਸ਼ਾ)- ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਅਮਰੀਕੀ ਹਵਾਈ ਫ਼ੌਜ ਦੇ ਇਕ ਪ੍ਰੋਗਰਾਮ ਦੌਰਾਨ ਮੰਚ 'ਤੇ ਲੜਖੜਾ ਕੇ ਡਿੱਗੇ ਪਏ। ਹਾਲਾਂਕਿ ਇਸ ਦੌਰਾਨ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਬਾਈਡੇਨ ਨੇ ਇਸ 'ਤੇ ਸਪਸ਼ਟੀਕਰਨ ਦਿੰਦੇ ਹੋਏ ਕਿਹਾ ਕਿ ਉਹ ਰੇਤ ਦੇ ਇਕ ਬੈਗ ਨਾਲ ਟਕਰਾ ਗਏ ਸਨ। ਅਮਰੀਕੀ ਰਾਸ਼ਟਰਪਤੀ ਕੋਲੋਰਾਡੋ ਸਪ੍ਰਿਗਜ਼ ਵਿਚ ਏਅਰ ਫੋਰਸ ਅਕੈਡਮੀ ਦੇ ਮੰਚ 'ਤੇ ਗ੍ਰੈਜੂਏਟਾਂ ਨਾਲ ਹੱਥ ਮਿਲਾ ਕੇ ਉਨ੍ਹਾਂ ਦਾ ਸਵਾਗਤ ਕਰ ਰਹੇ ਸਨ ਅਤੇ ਉਹ ਜਦੋਂ ਆਪਣੀ ਸੀਟ ਵੱਲ ਜਾਣ ਲਈ ਮੁੜੇ, ਉਦੋਂ ਉਹ ਲੜਖੜਾ ਕੇ ਡਿੱਗੇ ਪਏ।
ਇਹ ਵੀ ਪੜ੍ਹੋ: ਅਮਰੀਕਾ ਤੋਂ ਆਈ ਦੁਖ਼ਦਾਈ ਖ਼ਬਰ, ਕਾਰ ਹਾਦਸੇ 'ਚ ਭਾਰਤੀ ਵਿਅਕਤੀ ਦੀ ਦਰਦਨਾਕ ਮੌਤ
ਹਵਾਈ ਫ਼ੌਜ ਦੇ ਇਕ ਅਧਿਕਾਰੀ ਅਤੇ ਅਮਰੀਕੀ ਖ਼ੂਫ਼ੀਆ ਸੇਨਾ ਦੇ 2 ਮੈਂਬਰਾਂ ਨੇ ਉਨ੍ਹਾਂ ਚੁੱਕਿਆ ਅਤੇ ਸੀਟ ਵੱਲ ਜਾਣ ਵਿਚ ਮਦਦ ਕੀਤੀ। ਰਾਸ਼ਟਰਪਤੀ ਦੇ ਡਿੱਗਣ ਨਾਲ ਪ੍ਰੋਗਰਾਮ ਵਿਚ ਮੌਜੂਦ ਲੋਕ ਚਿੰਤਾ ਨਾਲ ਉਨ੍ਹਾਂ ਵੱਲ ਦੇਖਣ ਲੱਗੇ। ਬਾਈਡੇਨ (80) ਅਮਰੀਕਾ ਦੇ ਇਤਿਹਾਸ ਵਿਚ ਸਭ ਤੋਂ ਬਜ਼ੁਰਗ ਰਾਸ਼ਟਰਪਤੀ ਹਨ। ਉਨ੍ਹਾਂ ਨੇ ਵ੍ਹਾਈਟ ਹਾਊਸ ਪਰਤਣ ਦੇ ਬਾਅਦ ਵੀਰਵਾਰ ਨੂੰ ਪੱਤਰਕਾਰਾਂ ਨਾਲ ਗੱਲਬਾਤ ਵਿਚ ਹੱਸਦੇ ਹੋਏ ਕਿਹਾ, 'ਮੈਂ ਰੇਤ ਦੇ ਬੈਗ ਨਾਲ ਟਕਰਾ ਗਿਆ ਸੀ।'
ਇਹ ਵੀ ਪੜ੍ਹੋ: ਵਿਦਿਆਰਥੀਆਂ ਦੀ ਦੌੜ ਬ੍ਰਿਟੇਨ ਵੱਲ, 1,40,000 ਭਾਰਤੀਆਂ ਨੇ ਪਿਛਲੇ ਸਾਲ ਲਿਆ ਦਾਖਲਾ
ਮੰਚ 'ਤੇ ਟੈਲੀਪ੍ਰੋਂਪਟਰ ਨੂੰ ਸਹਾਰਾ ਦੇਣ ਲਈ ਰੇਤ ਦੇ 2 ਬੈਗ ਰੱਖੇ ਗਏ ਸਨ। ਇਹ ਟੈਲੀਪ੍ਰੋਂਪਟਰ ਬਾਈਡੇਨ ਅਤੇ ਪ੍ਰੋਗਰਾਮ ਦੇ ਹੋਰ ਬੁਲਾਰਿਆਂ ਵੱਲੋਂ ਇਸਤੇਮਾਲ ਕੀਤੇ ਜਾਣੇ ਸਨ। ਵ੍ਹਾਈਟ ਹਾਊਸ ਦੇ ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਨੇ ਘਟਨਾ ਦੇ ਬਾਅਦ ਟਵੀਟ ਕੀਤੀ, 'ਉਹ (ਬਾਈਡੇਨ) ਠੀਕ ਹਨ। ਮੰਚ 'ਤੇ ਰੇਤ ਨਾਲ ਭਰਿਆ ਇਕ ਬੈਗ ਰੱਖਿਆ ਹੋਇਆ ਸੀ।'
ਇਹ ਵੀ ਪੜ੍ਹੋ: ISIS ਨੇ 'ਦਿ ਕੇਰਲਾ ਸਟੋਰੀ' ਦੀ ਸਕ੍ਰੀਨਿੰਗ 'ਤੇ ਥੀਏਟਰ ਮਾਲਕ ਨੂੰ ਦਿੱਤੀ ਧਮਕੀ, ਕਿਹਾ-ਬੰਬ ਨਾਲ ਉਡਾ ਦਿਆਂਗੇ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਧੜਾ-ਧੜ ਲੱਗ ਰਹੇ ਨੇ ਕੈਨੇਡਾ ਦੇ ਟੂਰਿਸਟ ਵੀਜ਼ੇ, ਯੂ.ਕੇ-ਆਸਟ੍ਰੇਲੀਆ ਘੁੰਮਣ ਜਾਣ ਵਾਲਿਆਂ ਲਈ ਵੀ ਵੱਡੀ ਖ਼ੁਸ਼ਖ਼ਬਰੀ
NEXT STORY