ਵਾਸ਼ਿੰਗਟਨ-ਅਮਰੀਕੀ ਰਾਸ਼ਟਰਪਤੀ ਦਾ ਅਹੁਦਾ ਸੰਭਾਲਦੇ ਹੀ ਜੋ ਬਾਈਡੇਨ ਨੇ ਕਈ ਵੱਡੇ ਫੈਸਲਿਆਂ ’ਤੇ ਦਸਤਖਤ ਕੀਤੇ ਹਨ। ਓਵਲ ਦਫਤਰ ’ਚ ਕਾਲਾ ਮਾਸਕ ਪਾਏ ਰਾਸ਼ਟਰਪਤੀ ਜੋ ਬਾਈਡੇਨ ਨੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ ਅਤੇ ਕਿਹਾ ਕਿ ਉਨ੍ਹਾਂ ਦੀਆਂ ਵੱਡੀਆਂ ਤਰਜੀਹਾਂ ’ਚ ‘ਕੋਵਿਡ ਸੰਕਟ’ ਅਤੇ ‘ਜਲਵਾਯੂ ਸੰਕਟ’ ਸ਼ਾਮਲ ਹਨ।
ਇਹ ਵੀ ਪੜ੍ਹੋ -ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੀ
ਉਨ੍ਹਾਂ ਨੇ ਆਪਣੇ ਪਹਿਲੇ ਐਗਜ਼ੀਕਿਊਟੀਵ ਆਰਡਰ ਤਹਿਤ ਸਾਰੇ ਅਮਰੀਕੀਆਂ ਨੂੰ ਕੋਵਿਡ-19 ਲਈ ਮਾਸਕ ਪਾਉਣਾ ਜ਼ਰੂਰੀ ਕਰ ਦਿੱਤਾ ਹੈ ਅਤੇ ਪੈਰਿਸ ਜਲਵਾਯੂ ਸਮਝੌਤੇ ’ਚ ਅਮਰੀਕਾ ਦੋਬਾਰਾ ਸ਼ਾਮਲ ਹੋ ਗਿਆ ਹੈ। ਐਗਜ਼ੀਕਿਊਟੀਵ ਆਰਡਰ ਉਹ ਹੁਕਮ ਹੁੰਦੇ ਹਨ ਜਿਸ ’ਚ ਰਾਸ਼ਟਰਪਤੀ ਨੂੰ ਸੰਸਦ ਦੀ ਇਜਾਜ਼ਤ ਨਹੀਂ ਲੈਣੀ ਪੈਂਦੀ ਹੈ। ਬਰਾਕ ਓਬਾਮਾ ਇਸ ਦੀ ਲਗਾਤਾਰ ਵਰਤੋਂ ਕਰਦੇ ਸਨ ਅਤੇ ਡੋਨਲਾਡ ਟਰੰਪ ਨੇ ਆਪਣੇ ਕਾਰਜਕਾਲ ਦੇ ਪਹਿਲੇ ਹਫਤੇ ’ਚ ਇਸ ਦੀ ਕਾਫੀ ਵਰਤੋਂ ਕੀਤੀ ਸੀ।
ਹਾਲਾਂਕਿ, ਐਗਜੀਕਿਊਟੀਵ ਆਰਡਰ ਨੂੰ ਕਾਫੀ ਵਿਵਾਦਪੂਰਨ ਸਮਝਿਆ ਜਾਂਦਾ ਹੈ।
ਇਹ ਵੀ ਪੜ੍ਹੋ -ਇਹ ਹਨ ਅਮਰੀਕੀ ਰਾਸ਼ਟਰਪਤੀ ਨੂੰ ਮਿਲਣ ਵਾਲੀਆਂ ਸੁਵਿਧਾਵਾਂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਸਹੁੰ ਚੁੱਕਣ ਤੋਂ ਪਹਿਲਾਂ ਹੈਰਿਸ ਨੇ ਕੀਤਾ ਮਾਂ ਨੂੰ ਯਾਦ, ਕਿਹਾ-ਉਨ੍ਹਾਂ ਦੀ ਵਜ੍ਹਾ ਨਾਲ ਅੱਜ ਇਸ ਮੁਕਾਮ ਤੱਕ ਪਹੁੰਚੀ
NEXT STORY