ਇੰਟਰਨੈਸ਼ਨਲ ਡੈਸਕ- ਇਕ ਅਮਰੀਕੀ ਜੱਜ ਨੇ ਐਤਵਾਰ ਨੂੰ ਟਰੰਪ ਪ੍ਰਸ਼ਾਸਨ ਦੇ ਗੁਆਟੇਮਾਲਾ ਦੇ ਬੱਚਿਆਂ ਦੇ ਇਕ ਸਮੂਹ ਨੂੰ ਦੇਸ਼ ਨਿਕਾਲਾ ਦੇਣ ਦੇ ਫੈਸਲੇ ’ਤੇ ਅਸਥਾਈ ਤੌਰ ’ਤੇ ਰੋਕ ਲਾ ਦਿੱਤੀ ਹੈ, ਜੋ ਸਰਹੱਦ ਪਾਰ ਕਰ ਕੇ ਆਪਣੇ ਪਰਿਵਾਰਾਂ ਤੋਂ ਬਿਨਾਂ ਅਮਰੀਕਾ ’ਚ ਦਾਖਲ ਹੋਏ ਸਨ।
ਬੱਚਿਆਂ ਦੇ ਵਕੀਲਾਂ ਨੇ ਕਿਹਾ ਕਿ ਉਨ੍ਹਾਂ ਨੂੰ ਰਾਤੋ-ਰਾਤ ਜਹਾਜ਼ਾਂ ’ਚ ਬਿਠਾ ਦਿੱਤਾ ਗਿਆ, ਜੋ ਪ੍ਰਵਾਸੀ ਬੱਚਿਆਂ ਦੀ ਸੁਰੱਖਿਆ ਕਰਨ ਵਾਲੇ ਕਾਨੂੰਨਾਂ ਦੀ ਉਲੰਘਣਾ ਹੈ। 10 ਤੋਂ 17 ਸਾਲ ਦੀ ਉਮਰ ਦੇ 10 ਨਾਬਾਲਗਾਂ ਦੇ ਵਕੀਲਾਂ, ਜੋ ਤੌਰ ’ਤੇ ਗੁਆਟੇਮਾਲਾ ਤੋਂ ਹਨ, ਨੇ ਸ਼ਨੀਵਾਰ ਦੇਰ ਰਾਤ ਇਕ ਅਦਾਲਤ ’ਚ ਦਾਇਰ ਕੀਤੀ ਅਰਜ਼ੀ ਵਿਚ ਕਿਹਾ ਕਿ ਅਜਿਹੀਆਂ ਰਿਪੋਰਟਾਂ ਸਨ ਕਿ ਜਹਾਜ਼ ਕੁਝ ਘੰਟਿਆਂ ਵਿਚ ਮੱਧ ਅਮਰੀਕੀ ਦੇਸ਼ ਲਈ ਉਡਾਣ ਭਰਨ ਵਾਲੇ ਸਨ। ਵਾਸ਼ਿੰਗਟਨ ਵਿਚ ਇਕ ਸੰਘੀ ਜੱਜ ਨੇ ਕਿਹਾ ਕਿ ਬੱਚਿਆਂ ਨੂੰ ਘੱਟੋ-ਘੱਟ 14 ਦਿਨਾਂ ਲਈ ਦੇਸ਼ ਨਿਕਾਲਾ ਨਹੀਂ ਦਿੱਤਾ ਜਾ ਸਕਦਾ।
ਇਹ ਵੀ ਪੜ੍ਹੋ- ਕੈਨੇਡਾ 'ਚ ਚੱਲ ਰਿਹਾ ਅੱਤਵਾਦੀ ਟ੍ਰੇਨਿੰਗ ਕੈਂਪ ! ਮਿਲੇ ਗੋਲ਼ੀਆਂ ਦੇ ਹਜ਼ਾਰਾਂ ਖੋਲ, ਵੀਡੀਓ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵੱਡੀ ਖ਼ਬਰ : ਕ੍ਰੈਸ਼ ਹੋ ਗਿਆ ਹੈਲੀਕਾਪਟਰ, ਨਹੀਂ ਬਚਿਆ ਕੋਈ ਵੀ
NEXT STORY