ਕਾਬੁਲ (ਇੰਟ.) ਅਫਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਨੂੰ ਇਕ ਮਹੀਨਾ ਪੂਰਾ ਹੋ ਗਿਆ। ਦੇਸ਼ ’ਚ ਤਾਲਿਬਾਨ ਨੇ ਆਪਣੀ ਨਵੀਂ ਸਰਕਾਰ ਦਾ ਐਲਾਨ ਵੀ ਕਰ ਦਿੱਤਾ ਹੈ। ਇਸ ਦਰਮਿਆਨ ਤਾਲਿਬਾਨੀ ਮੰਤਰੀ ਮੰਡਲ ਨੂੰ ਚੁਣੌਤੀ ਦਿੰਦੇ ਹੋਏ ਪੰਜਸ਼ੀਰ ਸੂਬੇ ਦੇ ਬਾਗ਼ੀ ਧੜੇ ਨੇ ਅਹਿਮਦ ਮਸੂਦ ਦੀ ਅਗਵਾਈ ’ਚ ਬਰਾਬਰ ਸਰਕਾਰ ਦਾ ਐਲਾਨ ਕਰ ਦਿੱਤਾ।
ਅਫਗਾਨਿਸਤਾਨ ਦੀ ਖਾਮਾ ਨਿਊਜ਼ ਮੁਤਾਬਕ ਪੰਜਸ਼ੀਰ ’ਚ ਬਾਗ਼ੀ ਧੜੇ ਨੇ ਤਾਲਿਬਾਨ ਦੀ ਕਾਰਜਕਾਰੀ ਸਰਕਾਰ ਨੂੰ ਨਾਜਾਇਜ਼ ਅਤੇ ਅਫਗਾਨਿਸਤਾਨ ਦੇ ਲੋਕਾਂ ਦੇ ਨਾਲ ਇਕ ਭਖਦੀ ਦੁਸ਼ਮਣੀ ਕਰਾਰ ਦਿੱਤਾ। ਵਿਰੋਧੀ ਮੋਰਚੇ ਨੇ ਆਪਣੇ ਬਿਆਨ ’ਚ ਤਾਲਿਬਾਨ ਦੇ ਖ਼ਿਲਾਫ਼ ਬਦਲਾ ਲੈਣ ਦੀ ਗੱਲ ਦੋਹਰਾਈ ਅਤੇ ਕਿਹਾ ਕਿ ਤਾਲਿਬਾਨ ਖੇਤਰ ਅਤੇ ਦੁਨੀਆ ਲਈ ਖ਼ਤਰਾ ਹੈ। ਬਾਗ਼ੀ ਧੜੇ ਨੇ ਤਾਲਿਬਾਨ ਦੀ ਕਾਰਜਕਾਰੀ ਸਰਕਾਰ ਨੂੰ ਨਾਜਾਇਜ਼ ਦੱਸਿਆ।
ਪੜ੍ਹੋ ਇਹ ਅਹਿਮ ਖਬਰ -ਹੱਥ 'ਚ ਰਾਕੇਟ ਲਾਂਚਰ ਅਤੇ ਤਾਲਿਬਾਨੀ ਪਹਿਰਾਵੇ 'ਚ ਬਾਈਡੇਨ ਦੀ 'ਤਸਵੀਰ' ਵਾਇਰਲ
ਬਾਗ਼ੀ ਧੜੇ ਨੇ ਕਿਹਾ ਕਿ ਉਹ ਇਕ ਪਰਿਵਰਤਨਸ਼ੀਲ ਲੋਕਤੰਤਰਵਾਦੀ ਅਤੇ ਜਾਇਜ਼ ਸਰਕਾਰ ਦੀ ਸਥਾਪਨਾ ਕਰੇਗਾ, ਜੋ ਲੋਕਾਂ ਦੀਆਂ ਵੋਟਾਂ ਦੇ ਆਧਾਰ ’ਤੇ ਬਣੇਗੀ ਅਤੇ ਅੰਤਰਰਾਸ਼ਟਰੀ ਭਾਈਚਾਰੇ ਨੂੰ ਵੀ ਮੰਨਣਯੋਗ ਹੋਵੇਗੀ। ਮੋਰਚੇ ਨੇ ਸੰਯੁਕਤ ਰਾਸ਼ਟਰ, ਯੂਰਪੀ ਸੰਗਠਨ, ਸਾਰਕ ਅਤੇ ਇਸਲਾਮਿਕ ਸੰਗਠਨ ਦੇ ਮੈਂਬਰ ਦੇਸ਼ਾਂ ਨੂੰ ਤਾਲਿਬਾਨ ਨੂੰ ਸਹਿਯੋਗ ਬੰਦ ਕਰਨ ਦੀ ਅਪੀਲ ਵੀ ਕੀਤੀ।
ਸਾਲ 2021 ’ਚ ਹੋਏ ਸੰਘਰਸ਼ ਕਾਰਨ 6,34,000 ਤੋਂ ਜ਼ਿਆਦਾ ਅਫਗਾਨੀ ਉੱਜੜੇ
NEXT STORY