ਇੰਟਰਨੈਸ਼ਨਲ ਡੈਸਕ- ਅਮਰੀਕਾ ਤੋਂ ਇਕ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਬੁੱਧਵਾਰ ਨੂੰ ਦੱਖਣੀ ਪੈਨਸਿਲਵੇਨੀਆ ਵਿੱਚ ਇਕ ਹਮਲਾਵਰ ਨੇ ਅਚਾਨਕ ਗੋਲ਼ੀਆਂ ਚਲਾ ਦਿੱਤੀਆਂ, ਜਿਸ ਕਾਰਨ ਤਿੰਨ ਪੁਲਸ ਅਧਿਕਾਰੀ ਮਾਰੇ ਗਏ, ਜਦਕਿ ਦੋ ਹੋਰ ਜ਼ਖਮੀ ਹੋ ਗਏ। ਇਸ ਮਗਰੋਂ ਕਾਰਵਾਈ ਕਰਦਿਆਂ ਪੁਲਸ ਨੇ ਹਮਲਾਵਰ ਨੂੰ ਗੋਲੀ ਮਾਰ ਕੇ ਢੇਰ ਕਰ ਦਿੱਤਾ।
ਜਾਣਕਾਰੀ ਅਨੁਸਾਰ ਪੁਲਸ ਟੀਮ ਉੱਥਏ ਇਕ ਘਰੇਲੂ ਵਿਵਾਦ ਦੀ ਜਾਂਚ ਕਰਨ ਲਈ ਪਹੁੰਚੀ ਸੀ, ਪਰ ਉੱਥੇ ਪਹੁੰਚਦੇ ਹੀ ਇਕ ਵਿਅਕਤੀ ਨੇ ਪੁਲਸ ਟੀਮ 'ਤੇ ਫਾਇਰਿੰਗ ਕਰ ਦਿੱਤੀ, ਜਿਸ ਕਾਰਨ 3 ਅਧਿਕਾਰੀਆਂ ਦੀ ਮੌਤ ਹੋ ਗਈ, ਜਦਕਿ 2 ਹੋਰ ਜ਼ਖ਼ਮੀ ਹੋ ਗਏ। ਪੁਲਸ ਨੇ ਜਵਾਬੀ ਕਾਰਵਾਈ ਕਰਦਿਆਂ ਮੁਲਜ਼ਮ ਨੂੰ ਮੌਕੇ 'ਤੇ ਹੀ ਢੇਰ ਕਰ ਦਿੱਤਾ।
ਇਸ ਮਗਰੋਂ ਪੁਲਸ ਟੀਮ ਮਾਮਲੇ ਦੀ ਜਾਂਚ ਲਈ ਮੌਕੇ 'ਤੇ ਪਹੁੰਚ ਕੇ ਅਗਲੇਰੀ ਜਾਂਚ ਕਰ ਰਹੀ ਹੈ। ਇਸ ਘਟਨਾ ਬਾਰੇ ਗਵਰਨਰ ਜੋਸ਼ ਸ਼ਾਪੀਰੋ ਨੇ ਦੱਸਿਆ, "ਅਸੀਂ ਇਸ ਕਾਉਂਟੀ ਅਤੇ ਸਾਡੇ ਦੇਸ਼ ਦੀ ਸੇਵਾ ਕਰਨ ਵਾਲੇ ਤਿੰਨ ਅਧਿਕਾਰੀਆਂ ਦੇ ਜਾਨੀ ਨੁਕਸਾਨ 'ਤੇ ਸੋਗ ਮਨਾਉਂਦੇ ਹਾਂ। ਇਸ ਤਰ੍ਹਾਂ ਦੀ ਹਿੰਸਾ ਠੀਕ ਨਹੀਂ ਹੈ, ਸਾਨੂੰ ਇੱਕ ਸਮਾਜ ਦੇ ਤੌਰ 'ਤੇ ਬਿਹਤਰ ਕਰਨ ਦੀ ਲੋੜ ਹੈ।"

ਇਹ ਵੀ ਪੜ੍ਹੋ- ਹੁਣ ਕੁੱਤਿਆਂ ਨੂੰ ਵੀ ਹੋਵੇਗੀ 'ਉਮਰਕੈਦ' ! ਸਰਕਾਰ ਨੇ ਬਣਾਇਆ ਨਵਾਂ ਨਿਯਮ
ਅਧਿਕਾਰੀਆਂ ਨੇ ਕਿਹਾ ਕਿ ਗੋਲੀਬਾਰੀ ਮੈਰੀਲੈਂਡ ਸਰਹੱਦ ਦੇ ਨੇੜੇ ਫਿਲਾਡੇਲਫੀਆ ਤੋਂ ਲਗਭਗ 185 ਕਿਲੋਮੀਟਰ ਪੱਛਮ ਵਿੱਚ ਉੱਤਰੀ ਕੋਡੋਰਸ ਟਾਊਨਸ਼ਿਪ ਵਿੱਚ ਹੋਈ। ਹਮਲਾਵਰ ਅਤੇ ਮ੍ਰਿਤਕ ਪੁਲਸ ਅਧਿਕਾਰੀਆਂ ਦੀ ਪਛਾਣ ਅਜੇ ਜਾਰੀ ਨਹੀਂ ਕੀਤੀ ਗਈ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਡੋਨਾਲਡ ਟਰੰਪ ਦੀ 'The Beast' ਕਾਰ ਹੈ ਅਭੇਦ ਕਿਲ੍ਹਾ, ਕੈਮੀਕਲ ਅਤੇ ਨਿਊਕਲੀਅਰ ਹਮਲਾ ਵੀ ਹੋਵੇਗਾ ਬੇਅਸਰ
NEXT STORY