ਇੰਟਰਨੈਸ਼ਨਲ ਡੈਸਕ- ਗੁਆਂਢੀ ਮੁਲਕ ਪਾਕਿਸਤਾਨ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਅੱਤਵਾਦੀਆਂ ਨੇ ਖ਼ੈਬਰ ਪਖ਼ਤੂਨਖ਼ਵਾ 'ਚ ਇਕ ਆਤਮਘਾਤੀ ਹਮਲੇ ਦੌਰਾਨ ਵੱਡਾ ਵਿਸਫੋਟ ਕਰ ਕੇ ਸੈਨਾ ਦੇ ਕਾਫ਼ਿਲੇ ਨੂੰ ਨਿਸ਼ਾਨਾ ਬਣਾਇਆ ਹੈ, ਜਿਸ ਕਾਰਨ 9 ਜਵਾਨਾਂ ਦੀ ਮੌਤ ਹੋ ਗਈ ਹੈ, ਜਦਕਿ ਕਈ ਹੋਰ ਜ਼ਖ਼ਮੀ ਹੋਏ ਹਨ।
ਜਾਣਕਾਰੀ ਅਨੁਸਾਰ ਇਹ ਘਟਨਾ ਦੱਖਣੀ ਵਜ਼ੀਰਿਸਤਾਨ ਦੇ ਮੋਲਾ ਖਾਨ ਸਰਾਈ ਇਲਾਕੇ 'ਚ ਵਾਪਰੀ, ਜਿੱਥੇ ਅੱਤਵਾਦੀਆਂ ਨੇ ਫਰੰਟੀਅਰ ਕੋਰ ਹੈੱਡਕੁਆਰਟਰ ਨੇੜੇ ਇਕ ਆਈ.ਈ.ਡੀ. ਧਮਾਕਾ ਕੀਤਾ, ਜਿਸ 'ਚ 9 ਸੈਨਿਕਾਂ ਦੀ ਮੌਤ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ, ਜਦਕਿ 8 ਹੋਰ ਜ਼ਖ਼ਮੀ ਹੋਏ ਹਨ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹਮਲੇ ਤੋਂ ਬਾਅਦ ਇਲਾਕੇ 'ਚ ਗੋਲੀਬਾਰੀ ਵੀ ਹੋਈ ਹੈ, ਜਿਸ ਕਾਰਨ ਸ਼ਹਿਰ 'ਚ ਹਫੜਾ-ਦਫੜੀ ਦਾ ਮਾਹੌਲ ਬਣਿਆ ਹੋਇਆ ਹੈ।
ਲੋਕਾਂ ਮੁਤਾਬਕ ਹਮਲਾ ਇੰਨਾ ਜ਼ਬਰਦਸਤ ਸੀ ਕਿ ਕਈ ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਸੁਣੀ ਗਈ। ਹਮਲੇ ਦੀ ਜਾਣਕਾਰੀ ਮਿਲਦਿਆਂ ਹੀ ਰੈਸਕਿਊ ਟੀਮਾਂ ਤੇ ਐਂਬੂਲੈਂਸਾਂ ਮੌਕੇ 'ਤੇ ਪਹੁੰਚੀਆਂ ਤੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ।
🚨🚨 #QuettaBlast
CCTV Footage Reportedly
Blast and Gunfire Near Pishin Stop, Quetta
A powerful explosion followed by intense gunfire has been reported near Pishin Stop in Quetta, Balochistan. According to initial reports:
The blast targeted a security forces vehicle,… pic.twitter.com/q4UARCczyR
— Pakiza Khan (@PakizaKhanpk) September 30, 2025
ਫਿਲਹਾਲ ਮਾਮਲੇ ਦੀ ਹੋਰ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ, ਪਰ ਸ਼ੁਰੂਆਤੀ ਜਾਂਚ ਦੌਰਾਨ ਦੱਸਿਆ ਜਾ ਰਿਹਾ ਹੈ ਕਿ ਉਕਤ ਹਮਲੇ ਪਿੱਛੇ ਤਹਿਰੀਕ ਏ ਤਾਲੀਬਾਨ ਦਾ ਹੱਥ ਹੋ ਸਕਦਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਫਲੌਰਿਡਾ ਜੇਲ੍ਹ 'ਚ ਬੰਦ ਡਰਾਈਵਰ ਹਰਜਿੰਦਰ ਸਿੰਘ ਨੇ ਨਿਰਦੋਸ਼ ਹੋਣ ਦੀ ਪਟੀਸ਼ਨ ਕੀਤੀ ਦਾਇਰ
NEXT STORY