ਮੈਲਬੌਰਨ ,(ਮਨਦੀਪ ਸਿੰਘ ਸੈਣੀ)- ਆਸਟ੍ਰੇਲੀਆ ਦੀ ਨਾਗਰਿਕਤਾ ਪ੍ਰੀਖਿਆ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਇਸ ਬਦਲਾਅ ਵਿੱਚ ਪ੍ਰੀਖਿਆਰਥੀ ਨੂੰ ਆਸਟ੍ਰੇਲੀਆਈ ਮੁਲਕ ਦੀਆਂ ਕਦਰਾਂ ਕੀਮਤਾਂ ਨਾਲ ਜੁੜੇ ਜ਼ਿਆਦਾ ਸਵਾਲ ਹੱਲ ਕਰਨੇ ਪੈਣਗੇ । ਪਿਛਲੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਚੱਲ ਰਹੇ ਇਸ ਨਾਗਰਿਕਤਾ ਪ੍ਰੀਖਣ ਵਿੱਚ ਇਹ ਪਹਿਲੀ ਤਬਦੀਲੀ ਕੀਤੀ ਜਾ ਰਹੀ ਹੈ ।
ਅੱਧ ਨਵੰਬਰ ਤੋਂ ਲਾਗੂ ਹੋਣ ਵਾਲੇ ਨਾਗਰਿਕਤਾ ਇਮਤਿਹਾਨ ਵਿੱਚ ਪ੍ਰੀਖਿਆਰਥੀਆਂ ਨੂੰ ਆਪਸੀ ਸਤਿਕਾਰ ,ਬਰਾਬਰੀ ਅਤੇ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਨਾਲ ਸਬੰਧਤ ਬਹੁ ਵਿਕਲਪ ਪ੍ਰਸ਼ਨ ਪੁੱਛੇ ਜਾਣਗੇ । ਉਮੀਦਵਾਰਾਂ ਨੂੰ ਰਾਸ਼ਟਰੀ ਕਦਰਾਂ ਕੀਮਤਾਂ ਨਾਲ ਸੰਬੰਧਿਤ ਸਾਰੇ ਪ੍ਰਸ਼ਨ ਪਾਸ ਕਰਨ ਦੀ ਲੋੜ ਹੋਵੇਗੀ।
ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਕਿਹਾ ਕਿ ਨਵੇਂ ਪ੍ਰੀਖਿਆ ਮਾਪਦੰਡਾਂ ਅਨੁਸਾਰ ਸੰਭਾਵੀ ਨਾਗਰਿਕਾਂ ਲਈ ਅੰਗਰੇਜ਼ੀ ਭਾਸ਼ਾ ਵਿੱਚ ਵਧੀਆ ਮੁਹਾਰਤ ਦੇ ਹੁਨਰ ਉੱਤੇ ਵੀ ਜ਼ੋਰ ਦੇਵੇਗੀ ।
ਨਵੀਂ ਨਾਗਰਿਕਤਾ ਪ੍ਰੀਖਿਆ ਵਿੱਚ ਵਧੇਰੇ ਸਾਰਥਕ ਪ੍ਰਸ਼ਨ ਆਉਣਗੇ ਜਿਸ ਵਿੱਚ ਸੰਭਾਵਿਤ ਨਾਗਰਿਕਾਂ ਨੂੰ ਭਾਸ਼ਣ ਦੀ ਆਜ਼ਾਦੀ ,ਆਪਸੀ ਸਤਿਕਾਰ, ਮੌਕੇ ਦੀ ਸਮਾਨਤਾ, ਲੋਕਤੰਤਰ ਦੀ ਮਹੱਤਤਾ ਅਤੇ ਕਾਨੂੰਨ ਦੇ ਸ਼ਾਸਨ ਵਰਗੀਆਂ ਕਦਰਾਂ ਕੀਮਤਾਂ ਨੂੰ ਸਮਝਣ ਅਤੇ ਪ੍ਰਤੀਬੱਧ ਕਰਨ ਦੀ ਲੋੜ ਹੈ। ਨਾਗਰਿਕਤਾ ਲਈ ਅੰਗਰੇਜ਼ੀ ਭਾਸ਼ਾ ਜਾਂ ਰਿਹਾਇਸ਼ੀ ਲੋੜਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ । ਕੋਰੋਨਾ ਮਹਾਂਮਾਰੀ ਦੀਆਂ ਪਾਬੰਦੀਆਂ ਦੇ ਬਾਵਜੂਦ 31 ਮਾਰਚ ਤੋਂ ਹੁਣ ਤੱਕ 85 ਹਜ਼ਾਰ ਤੋਂ ਵੱਧ ਲੋਕ ਆਸਟ੍ਰੇਲੀਆਈ ਨਾਗਰਿਕ ਬਣ ਚੁੱਕੇ ਹਨ। ਮੂਲ ਨਾਗਰਿਕਤਾ ਪ੍ਰਾਪਤ ਕਰਨ ਵਾਲੇ ਪੰਜ ਦੇਸ਼ ਇਸ ਸਮੇਂ ਭਾਰਤ ,ਇੰਗਲੈਂਡ ,ਚੀਨ, ਫਿਲੀਪੀਨਜ਼ ਅਤੇ ਪਾਕਿਸਤਾਨ ਹਨ।
ਪੀ. ਐੱਮ. ਮੋਦੀ ਦੇ ਜਨਮ ਦਿਨ 'ਤੇ ਨੇਪਾਲ ਦੇ ਪ੍ਰਧਾਨ ਮੰਤਰੀ ਨੇ ਦਿੱਤੀਆਂ ਵਧਾਈਆਂ
NEXT STORY