ਬਿਜ਼ਨੈੱਸ ਡੈਸਕ : ਕ੍ਰਿਪਟੋ ਦੀ ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ, ਚਾਂਗਪੇਂਗ ਝਾਓ ਦੀ ਹੈਸੀਅਤ ਹੁਣ ਜ਼ੀਰੋ ਹੋ ਗਈ ਹੈ ਅਤੇ ਉਸਦਾ ਭਵਿੱਖ ਹੁਣ ਅਨਿਸ਼ਚਿਤ ਹੋ ਚੁੱਕਾ ਹੈ। ਚਾਂਗਪੇਂਗ, ਜੋ ਕਦੇ ਕ੍ਰਿਪਟੋ ਕਿੰਗ ਵਜੋਂ ਜਾਣਿਆ ਜਾਂਦਾ ਸੀ, ਨੇ ਆਪਣਾ ਤਾਜ ਗੁਆ ਦਿੱਤਾ ਹੈ। ਕ੍ਰਿਪਟੋ ਐਕਸਚੇਂਜ ਬਾਇਨੈਂਸ ਦੇ ਮੁਖੀ ਚਾਂਗਪੇਂਗ ਝਾਓ ਨੂੰ ਮੰਗਲਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਉਸ ਨੇ ਅਮਰੀਕਾ ਦੇ ਮਨੀ ਲਾਂਡਰਿੰਗ ਵਿਰੋਧੀ ਕਾਨੂੰਨਾਂ ਨੂੰ ਤੋੜਨ ਦਾ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ ਹੈ।
ਇਹ ਵੀ ਪੜ੍ਹੋ - 22 ਦਿਨਾਂ 'ਚ ਹੋਣਗੇ 38 ਲੱਖ ਵਿਆਹ, 4.47 ਲੱਖ ਕਰੋੜ ਦੇ ਕਾਰੋਬਾਰ ਦੀ ਉਮੀਦ, ਭਲਕੇ ਸ਼ੁਰੂ ਹੋਵੇਗਾ ਮਹੂਰਤ
ਕਾਨੂੰਨ ਤੋੜਨ 'ਤੇ ਕ੍ਰਿਪਟੋ ਐਕਸਚੇਂਜ ਨੂੰ 4.3 ਅਰਬ ਡਾਲਰ ਯਾਨੀ ਕਰੀਬ 35 ਹਜ਼ਾਰ ਕਰੋੜ ਰੁਪਏ ਦਾ ਜੁਰਮਾਨਾ ਭਰਨਾ ਪਵੇਗਾ। ਝਾਓ ਅਗਲੇ 3 ਸਾਲਾਂ ਤੱਕ ਕੰਪਨੀ ਵਿੱਚ ਪ੍ਰਬੰਧਨ ਦੇ ਅਹੁਦੇ 'ਤੇ ਨਹੀਂ ਰਹਿ ਸਕਣਗੇ। ਬਿਨੈਂਸ ਦੇ ਸੀਈਓ ਝਾਓ ਨੇ ਟਵੀਟ ਕਰਕੇ ਕਿਹਾ ਕਿ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਦੀ ਥਾਂ 'ਤੇ 2021 'ਚ ਕੰਪਨੀ 'ਚ ਸ਼ਾਮਲ ਹੋਏ ਸੀਨੀਅਰ ਕਾਰਜਕਾਰੀ ਰਿਚਰਡ ਟੇਂਗ ਹੁਣ ਇਸ ਦਾ ਚਾਰਜ ਸੰਭਾਲਣਗੇ। ਉਨ੍ਹਾਂ ਨੇ ਕਿਹਾ ਕਿ ਭਾਵਨਾਤਮਕ ਤੌਰ 'ਤੇ ਇਹ ਸੌਖਾ ਨਹੀਂ ਸੀ ਪਰ ਉਹ ਜਾਣਦੇ ਸੀ ਕਿ ਇਹ ਸਹੀ ਹੈ।
ਇਹ ਵੀ ਪੜ੍ਹੋ - ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਹੋਇਆ ਵਾਧਾ, ਜਾਣੋ ਅੱਜ ਦੇ ਤਾਜ਼ਾ ਭਾਅ
ਝਾਓ ਨੇ ਕਿਹਾ ਕਿ ਉਨ੍ਹਾਂ ਨੇ ਗਲਤੀਆਂ ਕੀਤੀਆਂ ਹਨ, ਜਿਨ੍ਹਾਂ ਦੀ ਉਹ ਜ਼ਿੰਮੇਵਾਰੀ ਲੈਂਦੇ ਹਨ। CZ ਦੇ ਨਾਮ ਨਾਲ ਮਸ਼ਹੂਰ Zhao 5 ਕਰੋੜ ਡਾਲਰ ਦਾ ਨਿੱਜੀ ਤੌਰ 'ਤੇ ਭੁਗਤਾਨ ਕਰਨਗੇ। ਉਨ੍ਹਾਂ ਨੇ Binance ਨਾਲ ਕਿਸੇ ਵੀ ਤਰੀਕੇ ਨਾਲ ਜੁੜਨ ਤੋਂ ਰੋਕ ਲੱਗਾ ਦਿੱਤਾ ਹੈ। ਅਮਰੀਕੀ ਸਜ਼ਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਝਾਓ 'ਤੇ ਜੋ ਦੋਸ਼ ਲੱਗੇ ਹਨ, ਉਨ੍ਹਾਂ ਵਿੱਚੋਂ 10 ਤੋਂ 18 ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਜ਼ਰੂਰ ਮਿਲੇਗੀ। ਇਕ ਰਿਪੋਰਟ ਮੁਤਾਬਕ ਸਰਕਾਰੀ ਵਕੀਲ 18 ਮਹੀਨਿਆਂ ਦੀ ਕੈਦ ਦੀ ਸਜ਼ਾ ਦੀ ਮੰਗ ਕਰ ਰਹੇ ਹਨ।
ਇਹ ਵੀ ਪੜ੍ਹੋ - ਸ਼ਮੀ ਦੀ ਸ਼ਾਨਦਾਰ ਗੇਂਦਬਾਜ਼ੀ ਨੇ ਜਿੱਤਿਆ ਦਿਲ, ਕੰਪਨੀਆਂ ਵਿਚਾਲੇ ਲੱਗੀ ਦੌੜ, ਜਾਣੋ ਇਕ ਡੀਲ ਦੀ ਫ਼ੀਸ
Zhao ਨੇ 2017 ਵਿੱਚ ਸ਼ੰਘਾਈ ਵਿੱਚ Binance ਲਾਂਚ ਕੀਤਾ। ਉਸ ਸਾਲ ਕੰਪਨੀ ਦੇ ਚੈਟ ਗਰੁੱਪ ਵਿੱਚ ਉਨ੍ਹਾਂ ਨੇ ਸਟਾਫ ਨਾਲ ਗੱਲਬਾਤ ਕਰਕੇ ਇਸਦਾ ਦਾਇਰਾ ਵਧਾਉਣ ਦੀ ਗੱਲ ਕੀਤੀ ਸੀ ਅਤੇ ਉਸਨੇ ਸਿਰਫ਼ ਸੁਫ਼ਨਾ ਹੀ ਨਹੀਂ ਦੇਖਿਆ ਬਲਕਿ ਇਸ ਨੂੰ ਪੂਰਾ ਵੀ ਕੀਤਾ। ਝਾਓ ਨੇ ਜਨਵਰੀ ਵਿੱਚ ਪਿਛਲੇ ਸਾਲ ਦੀ ਸਮੀਖਿਆ ਵਿੱਚ ਲਿਖਿਆ ਸੀ ਕਿ ਪਹਿਲਾਂ ਇਹ ਵਿਸ਼ਵਾਸ ਕਰਨਾ ਮੁਸ਼ਕਲ ਸੀ ਕਿ ਇੱਕ ਪੰਜ ਸਾਲ ਪੁਰਾਣਾ ਸਟਾਰਟਅਪ ਇੰਨਾ ਪਰਿਪੱਕ ਹੋ ਸਕਦਾ ਹੈ। ਉਸੇ ਪੱਧਰ 'ਤੇ ਆਪਰੇਟ ਹੋ ਸਕਦਾ ਹੈ, ਜਿਸ 'ਤੇ ਕਰੀਬ 200 ਸਾਲ ਪੁਰਾਣੀ ਕੋਈ ਵਿੱਤੀ ਸੰਸਥਾ ਹੋਵੇ ਪਰ ਹੁਣ ਬਿਨੈਂਸ ਨੇ ਇਸਨੂੰ ਬਣਾ ਲਿਆ ਹੈ। ਝਾਓ ਦੇ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਹ ਚੀਨ ਵਿੱਚ ਪੈਦਾ ਹੋਏ ਸਨ ਅਤੇ 1989 ਵਿੱਚ 12 ਸਾਲ ਦੀ ਉਮਰ ਵਿੱਚ ਕੈਨੇਡਾ ਚਲੇ ਗਏ ਸਨ। ਉਸ ਨੇ ਪਿਛਲੇ ਸਾਲ ਇੱਕ ਬਲਾਗ ਵਿੱਚ ਲਿਖਿਆ ਸੀ ਕਿ ਉਹ ਚੀਨ ਵਿੱਚ ਤਿਆਨਮੇਨ ਸਕੁਏਅਰ 'ਤੇ ਸ਼ਿਕੰਜਾ ਕੱਸਣ ਤੋਂ ਦੋ ਮਹੀਨੇ ਬਾਅਦ ਕੈਨੇਡਾ ਗਿਆ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨਾਲ ਜਾਰੀ ਤਣਾਅ ਵਿਚਕਾਰ ਟਰੂਡੋ ਜੀ-20 ਵਰਚੁਅਲ ਸੰਮਲੇਨ 'ਚ ਲੈਣਗੇ ਹਿੱਸਾ, ਪੁਤਿਨ ਵੀ ਹੋਣਗੇ ਸ਼ਾਮਲ
NEXT STORY