ਬੀਜਿੰਗ (ਬਿਊਰੋ)— ਬੱਚੇ ਦੇ ਜਨਮ ਲਈ ਮਾਤਾ-ਪਿਤਾ ਦਾ ਹੋਣਾ ਜ਼ਰੂਰੀ ਹੈ। ਪਰ ਚੀਨ ਦਾ ਇਕ ਅਜਿਹਾ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿਚ ਇਕ ਬੱਚੇ ਨੇ ਆਪਣੇ ਮਾਤਾ-ਪਿਤਾ ਦੀ ਮੌਤ ਦੇ 4 ਸਾਲ ਬਾਅਦ ਜਨਮ ਲਿਆ ਹੈ। ਅਸਲ ਵਿਚ ਕਾਰ ਹਾਦਸੇ ਵਿਚ ਮਾਰੇ ਗਏ ਇਕ ਜੋੜੇ ਦੇ ਮਾਤਾ-ਪਿਤਾ ਨੇ 4 ਸਾਲ ਬਾਅਦ ਸਰੋਗੈਸੀ ਦੀ ਮਦਦ ਨਾਲ ਇਕ ਬੱਚੇ ਨੂੰ ਜਨਮ ਦਿੱਤਾ। ਚੀਨੀ ਮੀਡੀਆ ਮੁਤਾਬਕ ਸਾਲ 2013 ਵਿਚ ਹਾਦਸੇ ਵਿਚ ਮਾਰੇ ਗਏ ਸ਼ੇਨ ਜੀ ਅਤੇ ਲਿਊ ਸ਼ੀ ਨੇ ਆਈ. ਵੀ. ਐੱਫ. ਦੇ ਮਾਧਿਅਮ ਨਾਲ ਇਕ ਬੱਚੇ ਨੂੰ ਜਨਮ ਦੇਣ ਲਈ ਭਰੂਣ ਜਮਾਂ ਕੀਤੇ ਸਨ। ਹਾਦਸੇ ਮਗਰੋਂ ਉਨ੍ਹਾਂ ਦੇ ਮਾਤਾ-ਪਿਤਾ ਨੇ ਭਰੂਣ ਦੀ ਵਰਤੋਂ ਦੀ ਇਜਾਜ਼ਤ ਲਈ ਲੰਬੀ ਕਾਨੂੰਨੀ ਲੜਾਈ ਲੜੀ। ਇਸ ਮਗਰੋਂ ਬੀਤੇ ਸਾਲ ਦਸੰਬਰ 2017 ਵਿਚ ਬੱਚੇ ਦਾ ਜਨਮ ਹੋਇਆ।
ਇਸ ਮਾਮਲੇ ਬਾਰੇ ਇਕ ਨਿਊਜ਼ ਏਜੰਸੀ ਨੇ ਆਪਣੀ ਰਿਪੋਰਟ ਵਿਚ ਦੱਸਿਆ ਕਿ ਕਿਵੇਂ ਕਾਨੂੰਨ ਵਿਵਸਥਾ ਵਿਚ ਕਮੀ ਕਾਰਨ ਮ੍ਰਿਤਕ ਜੋੜੇ ਦੇ ਮਾਤਾ-ਪਿਤਾ ਨੂੰ ਕਿਰਾਏ ਦੀ ਕੁੱਖ ਨਾਲ ਬੱਚੇ ਨੂੰ ਜਨਮ ਦੇਣ ਲਈ ਬਹੁਤ ਲੰਬੀ ਲੜਾਈ ਲੜਨੀ ਪਈ। ਹਾਦਸੇ ਸਮੇਂ ਭਰੂਣ ਨੂੰ ਚੀਨ ਦੇ ਨਾਨਜਿੰਗ ਹਸਪਤਾਲ ਵਿਚ ਮਾਈਨਸ 196 ਡਿਗਰੀ 'ਤੇ ਨਾਈਟਰੋਜਨ ਟੈਂਕ ਵਿਚ ਸਟੋਰ ਕੀਤਾ ਗਿਆ ਸੀ। ਰਿਪਰੋਟ ਮੁਤਾਬਕ ਕਾਨੂੰਨੀ ਲੜਾਈ ਲੜਨ ਮਗਰੋਂ ਮ੍ਰਿਤਕ ਦੇ ਮਾਤਾ-ਪਿਤਾ ਨੂੰ ਭਰੂਣ ਦੀ ਵਰਤੋਂ ਕਰਨ ਦੀ ਇਜਾਜ਼ਤ ਮਿਲੀ ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਆਪਣੇ ਬੱਚੇ ਦੇ ਭਰੂਣ ਨੂੰ ਆਪਣੇ ਜੀਵਨ ਵਿਚ ਲਿਆ ਸਕਦੇ ਹਨ ਜਾਂ ਨਹੀਂ। ਉਨ੍ਹਾਂ ਨੂੰ ਭਰੂਣ ਦਾ ਅਧਿਕਾਰ ਤਾਂ ਮਿਲ ਗਿਆ ਪਰ ਉਨ੍ਹਾਂ ਸਾਹਮਣੇ ਇਕ ਹੋਰ ਪਰੇਸ਼ਾਨੀ ਖੜ੍ਹੀ ਹੋ ਗਈ। ਉਹ ਭਰੂਣ ਨੂੰ ਨਾਨਜਿੰਗ ਹਸਪਤਾਲ ਵਿਚੋਂ ਉਦੋਂ ਹੀ ਲੈ ਜਾ ਸਕਦੇ ਸਨ, ਜਦੋਂ ਉਨ੍ਹਾਂ ਕੋਲ ਸਬੂਤ ਹੋਣ ਕਿ ਕੋਈ ਹੋਰ ਹਸਪਤਾਲ ਉਸ ਨੂੰ ਸਟੋਰ ਕਰੇਗਾ। ਉੱਧਰ ਕਾਨੂੰਨੀ ਕਾਰਵਾਈ ਚੱਲਦੀ ਹੋਣ ਕਾਰਨ ਕਿਸੇ ਵੀ ਹਸਪਤਾਲ ਨੂੰ ਭਰੂਣ ਰੱਖਣ ਲਈ ਤਿਆਰ ਕਰਨਾ ਬਹੁਤ ਮੁਸ਼ਕਲ ਕੰਮ ਸੀ। ਚੀਨ ਵਿਚ ਸਰੋਗੈਸੀ ਦੇ ਗੈਰ ਕਾਨੂੰਨੀ ਹੋਣ ਕਾਰਨ ਇਕ ਹੀ ਰਸਤਾ ਸੀ ਕਿ ਅਜਿਹਾ ਕੁਝ ਕਰਨ ਲਈ ਚੀਨ ਦੀ ਸਰਹੱਦ ਨਾਲ ਲੱਗਦੇ ਦੇਸ਼ਾਂ ਵਿਚ ਕੋਈ ਹਸਪਤਾਲ ਲੱਭਿਆ ਜਾਵੇ। ਕਾਫੀ ਲੱਭਣ ਮਗਰੋਂ ਲਾਅੋਸ ਵਿਚ ਇਕ ਸਰੋਗੈਸੀ ਏਜੰਸੀ ਨੂੰ ਇਸ ਕੇਸ ਬਾਰੇ ਪੱਤਾ ਚੱਲਿਆ, ਉੱਥੇ ਵਪਾਰਕ ਸਰੋਗੈਸੀ ਕਾਨੂੰਨ ਸੀ। ਉਨ੍ਹਾਂ ਨੇ ਭਰੂਣ ਨੂੰ ਉੱਥੇ ਲਿਆਉਣ ਦੀ ਕੋਸ਼ਿਸ਼ ਕਰ ਕੀਤੀ ਪਰ ਕੋਈ ਵੀ ਏਅਰਲਾਈਨਜ਼ ਉਸ ਨੂੰ ਲਿਆਉਣ ਲਈ ਤਿਆਰ ਨਹੀਂ ਹੋਈ। ਅਖੀਰ ਵਿਚ ਭਰੂਣ ਨੂੰ ਕਾਰ ਰਾਹੀਂ ਲਿਜਾਇਆ ਗਿਆ। ਲਾਅੋਸ ਪਹੁੰਚਣ ਮਗਰੋਂ ਕਿਰਾਏ ਦੀ ਮਾਂ ਦੇ ਗਰਭ ਵਿਚ ਇਸ ਭਰੂਣ ਨੂੰ ਇਮਪਲਾਂਟ ਕੀਤਾ ਗਿਆ ਅਤੇ ਦਸੰਬਰ 2017 ਵਿਚ ਬੱਚੇ ਦਾ ਜਨਮ ਹੋਇਆ। ਬੱਚੇ ਦਾ ਨਾਂ 'ਟਿਏਟਿਯਨ' ਰੱਖਿਆ ਗਿਆ।
ਬੱਚੇ ਨੂੰ ਜਨਮ ਦੇਣ ਮਗਰੋਂ ਉਸ ਨੂੰ ਚੀਨ ਦਾ ਨਾਗਰਿਕ ਸਾਬਤ ਕਰਨ ਨੂੰ ਲੈ ਕੇ ਵੀ ਪਰਿਵਾਰ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਕਿਉਂਕਿ ਬੱਚੇ ਦਾ ਜਨਮ ਚੀਨ ਦੀ ਥਾਂ ਲਾਅੋਸ ਵਿਚ ਸਰੋਗੈਸੀ ਰਾਹੀਂ ਹੋਇਆ ਸੀ, ਇਸ ਉਸ ਲਈ ਚੀਨ ਦੀ ਸਰਕਾਰ ਉਸ ਨੂੰ ਆਪਣੇ ਦੇਸ਼ ਦਾ ਨਾਗਰਿਕ ਮੰਨਣ ਨੂੰ ਤਿਆਰ ਨਹੀਂ ਸੀ। ਬੱਚੇ ਨੂੰ ਚੀਨ ਜਾਣ ਲਈ ਟੂਰਿਸਟ ਵੀਜ਼ਾ ਦਿੱਤਾ ਗਿਆ। ਬੱਚੇ ਦੇ ਮਾਤਾ-ਪਿਤਾ ਜਿਉਂਦੇ ਨਾ ਹੋਣ ਕਾਰਨ ਉਸ ਦੇ ਦਾਦਾ-ਦਾਦੀ ਅਤੇ ਨਾਨਾ-ਨਾਨੀ ਨੂੰ ਆਪਣੇ ਡੀ. ਐੱਨ. ਏ. ਦੀ ਜਾਂਚ ਕਰਵਾਉਣੀ ਪਈ। ਡੀ. ਐੱਨ. ਏ. ਦੀ ਰਿਪਰੋਟ ਆਉਣ 'ਤੇ ਸਾਬਤ ਹੋਇਆ ਕਿ 'ਟਿਏਟਿਯਨ' ਉਨ੍ਹਾਂ ਦਾ ਵਾਰਸ ਹੈ ਅਤੇ ਉਸ ਦੇ ਮ੍ਰਿਤਕ ਮਾਤਾ-ਪਿਤਾ ਚੀਨੀ ਨਾਗਰਿਕ ਸਨ।
ਸੀਰੀਆ ਬਾਰੇ ਅਜੇ ਕੋਈ ਫੈਸਲਾ ਨਹੀਂ, ਟਰੰਪ ਕਰ ਰਹੇ ਨੇ ਵਿਚਾਰ
NEXT STORY