ਮਾਸਕੋ (ਏ. ਪੀ.)-ਰੂਸ ’ਚ ਗੰਨਪਾਊਡਰ ਦੀ ਇਕ ਫੈਕਟਰੀ ’ਚ ਜ਼ਬਰਦਸਤ ਧਮਾਕਾ ਹੋਣ ਤੇ ਅੱਗ ਲੱਗਣ ਨਾਲ ਘੱਟ ਤੋਂ ਘੱਟ 16 ਲੋਕਾਂ ਦੀ ਮੌਤ ਹੋ ਗਈ। ਜਿਹੜੇ 9 ਹੋਰ ਲੋਕ ਲਾਪਤਾ ਦੱਸੇ ਜਾ ਰਹੇ ਸਨ, ਦੀ ਵੀ ਮੌਤ ਹੋ ਗਈ ਹੈ।। ਐਮਰਜੈਂਸੀ ਹਾਲਤ ਨਾਲ ਜੁੜੇ ਮੰਤਰਾਲੇ ਨੇ ਦੱਸਿਆ ਕਿ ਧਮਾਕਾ ਮਾਸਕੋ ਤੋਂ ਲੱਗਭਗ 270 ਕਿਲੋਮੀਟਰ ਦੱਖਣ-ਪੂਰਬ ’ਚ ਸਥਿਤ ਰਿਆਜ਼ਾਨ ਖੇਤਰ ’ਚ ਇਕ ਫੈਕਟਰੀ ’ਚ ਹੋਇਆ।
ਇਹ ਵੀ ਪੜ੍ਹੋ : ਬੰਗਲਾਦੇਸ਼ ’ਚ ਰੋਹਿੰਗਿਆ ਸਮੂਹਾਂ ਵਿਚਾਲੇ ਝੜਪ, 7 ਲੋਕਾਂ ਦੀ ਮੌਤ
ਮੰਤਰਾਲਾ ਨੇ ਦੱਸਿਆ ਕਿ 170 ਐਮਰਜੈਂਸੀ ਸੇਵਾ ਕਰਮਚਾਰੀ ਤੇ 50 ਵਾਹਨ ਮੌਕੇ ’ਤੇ ਮੌਜੂਦ ਹਨ ਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ’ਚ ਲੱਗੇ ਹੋਏ ਹਨ। ਅਧਿਕਾਰੀ ਘਟਨਾ ਦੇ ਕਾਰਨ ਦਾ ਪਤਾ ਲਾਉਣ ਲਈ ਜਾਂਚ ਕਰ ਰਹੇ ਹਨ।
ਅਮਰੀਕਾ ਦੀ ਚੀਨ ਖ਼ਿਲਾਫ਼ ਸਖ਼ਤ ਕਾਰਵਾਈ, ਖਤਰਨਾਕ ਰਸਾਇਣਾਂ ਦੀ ਪਰਤ ਚੜ੍ਹੇ ਖਿਡੌਣੇ ਕੀਤੇ ਜ਼ਬਤ
NEXT STORY