ਵਾਸ਼ਿੰਗਟਨ (ਪੀ.ਟੀ.ਆਈ.)- ਚੀਨ ਵਿਚ ਬਣੇ ਖਿਡੌਣਿਆਂ ਦੀ ਇਕ ਖੇਪ ਨੂੰ ਅਮਰੀਕਾ ਵਿਚ ਜ਼ਬਤ ਕੀਤਾ ਗਿਆ ਹੈ। ਇਹਨਾਂ ਖਿਡੌਣਿਆਂ 'ਤੇ ਖਤਰਨਾਕ ਰਸਾਇਣਾਂ ਦੀ ਪਰਤ ਚੜ੍ਹੀ ਹੋਈ ਹੈ। ਇਹ ਖਿਡੌਣੇ ਭਾਰਤ ਦੇ ਬੱਚਿਆਂ ਵਿੱਚ ਵੀ ਬਹੁਤ ਮਸ਼ਹੂਰ ਹਨ। ਅਧਿਕਾਰੀਆਂ ਨੇ ਦੱਸਿਆ ਕਿ ਯੂਐਸ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ (CBP) ਫੋਰਸ ਨੇ ਹਾਲ ਹੀ ਵਿੱਚ ਛੁੱਟੀਆਂ ਵਿਚ ਖਰੀਦਾਰੀ ਵਧਣ ਦੇ ਮੱਦੇਨਜ਼ਰ, ਖਪਤਕਾਰਾਂ ਨੂੰ ਚਿਤਾਵਨੀ ਦਿੱਤੀ ਸੀ ਕਿ ਸੀਸਾ, ਕੈਡਮੀਅਮ ਅਤੇ ਬੇਰੀਅਮ ਵਰਗੇ ਅਸੁਰੱਖਿਅਤ ਪੱਧਰ ਦੇ ਰਸਾਇਣਾਂ ਦੀ ਪਰਤ ਚੜ੍ਹੇ ਖਿਡੌਣੇ ਜ਼ਬਤ ਕੀਤੇ ਗਏ ਹਨ, ਅਜਿਹੀ ਸਥਿਤੀ ਵਿੱਚ ਬੱਚਿਆਂ ਲਈ ਆਨਲਾਈਨ ਖਿਡੌਣਿਆਂ ਦੀ ਖਰੀਦਾਰੀ ਕਰਦੇ ਸਮੇਂ ਬਹੁਤ ਸਾਵਧਾਨ ਰਹੋ।
ਇੱਕ ਅਧਿਕਾਰਤ ਬਿਆਨ ਮੁਤਾਬਕ ਸੀਬੀਪੀ ਅਧਿਕਾਰੀ ਅਤੇ ਇੱਕ ਖਪਤਕਾਰ ਉਤਪਾਦ ਸੁਰੱਖਿਆ ਕਮਿਸ਼ਨ (CPSC) ਪਾਲਣਾ ਜਾਂਚਕਰਤਾ ਨੇ 16 ਜੁਲਾਈ ਨੂੰ ਖਿਡੌਣਿਆਂ ਦੀ ਮੁੱਢਲੀ ਜਾਂਚ ਕੀਤੀ ਸੀ। ਚੀਨ ਤੋਂ ਆਏ 6 ਬਕਸਿਆਂ ਦੀ ਖੇਪ ਵਿਚੋਂ 'ਲਾਗੋਰੀ 7 ਸਟੋਨ' ਦੇ 295 ਪੈਕੇਟ ਸ਼ਾਮਲ ਸਨ, ਜੋ ਭਾਰਤ ਵਿੱਚ ਬੱਚਿਆਂ ਦੀ ਪਸੰਦੀਦਾ ਖੇਡਾ ਹੈ। ਇਸ ਵਿੱਚ ਬੱਚੇ ਸੱਤ ਵਰਗ ਪੱਥਰਾਂ 'ਤੇ ਇੱਕ ਗੇਂਦ ਸੁੱਟਦੇ ਹਨ ਜੋ ਇੱਕ ਦੇ ਦੂਜੇ ਉੱਤੇ ਰੱਖੇ ਜਾਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਇੱਕ ਤੋਂ ਬਾਅਦ ਦੁਬਾਰਾ ਇਕੱਠੇ ਕਰਦੇ ਹਨ। ਭਾਰਤ ਵਿੱਚ ਇਸ ਨੂੰ ਪਿੱਠੂ ਜਾਂ ਸਤੋਲੀਆ ਕਿਹਾ ਜਾਂਦਾ ਹੈ।
ਪੜ੍ਹੋ ਇਹ ਅਹਿਮ ਖਬਰ- ਗਲਾਸਗੋ 'ਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਬਾਰੇ ਮਹੱਤਵਪੂਰਨ ਜਾਣਕਾਰੀ
24 ਅਗਸਤ ਨੂੰ, ਸੀਬੀਪੀ ਨੇ ਖਿਡੌਣਿਆਂ ਦੇ ਨੌਂ ਨਮੂਨੇ 'ਸੀ ਲੈਬ' ਨੂੰ ਜਾਂਚ ਲਈ ਭੇਜੇ, ਜਿਹਨਾਂ ਦੀ ਜਾਂਚ ਵਿਚ ਪਤਾ ਚੱਲਿਆ ਕਿ ਖਿਡੌਣਿਆਂ 'ਤੇ ਸੀਸਾ, ਕੈਡਮੀਅਮ ਅਤੇ ਬੇਰੀਅਮ ਦੀ ਪਰਤ ਚੜ੍ਹੀ ਹੋਈ ਹੈ। ਫਲੇਕ ਵਿੱਚ ਇਨ੍ਹਾਂ ਰਸਾਇਣਾਂ ਦੀ ਵਰਤੋਂ ਉਪਭੋਗਤਾ ਉਤਪਾਦਾਂ ਲਈ ਸੁਰੱਖਿਅਤ ਪੱਧਰ ਨੂੰ ਪਾਰ ਕਰ ਗਈ ਹੈ। ਇਸ ਤੋਂ ਬਾਅਦ 4 ਅਕਤੂਬਰ ਨੂੰ ਸੀਬੀਪੀ ਨੇ ਖੇਪ ਜ਼ਬਤ ਕਰ ਲਈ। ਬਾਲਟੀਮੋਰ ਵਿੱਚ ਸੀਬੀਪੀ ਦੇ ਏਰੀਆ ਪੋਰਟ ਡਾਇਰੈਕਟਰ ਐਡਮ ਰੋਟਮੈਨ ਨੇ ਕਿਹਾ,“ਦੇਸ਼ ਦੇ ਬੱਚਿਆਂ ਦੀ ਸਿਹਤ, ਸੁਰੱਖਿਆ ਅਤੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਵਿਭਾਗ ਅਤੇ ਸਾਡੇ ਸਾਰੇ ਉਪਭੋਗਤਾ ਸੁਰੱਖਿਆ ਭਾਈਵਾਲਾਂ ਦੀ ਤਰਜੀਹ ਹੈ।”
ਨੋਟ- ਚੀਨ ਦੇ ਬਣੇ ਖਿਡੌਣੇ ਖਰੀਦਣ ਤੋਂ ਕਰਨਾ ਚਾਹੀਦਾ ਹੈ ਗੁਰੇਜ਼, ਇਸ ਬਾਰੇ ਕੁਮੈਂਟ ਕਰ ਦਿਓ ਰਾਏ।
ਗਲਾਸਗੋ: ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਕੋਪ 26 'ਚ ਨਹੀਂ ਹੋਣਗੇ ਸ਼ਾਮਲ
NEXT STORY