ਇੰਟਰਨੈਸ਼ਨਲ ਡੈਸਕ– ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇਜ਼ਰਾਈਲ ਨੂੰ ਅਪੀਲ ਕੀਤੀ ਕਿ ਉਹ ਗਾਜ਼ਾ ਵਿਖੇ ਜੰਗ ’ਚ ਫਸੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਸੰਭਵ ਕੋਸ਼ਿਸ਼ ਕਰੇ ਤੇ ਮਨੁੱਖੀ ਸਹਾਇਤਾ ਤੱਕ ਪਹੁੰਚ ਯਕੀਨੀ ਬਣਾਏ। ਉਨ੍ਹਾਂ ਨੇ ਇਜ਼ਰਾਈਲ ਦੇ ਸਵੈ-ਰੱਖਿਆ ਦੇ ਅਧਿਕਾਰ ’ਤੇ ਵੀ ਜ਼ੋਰ ਦਿੱਤਾ।
ਇਸ ਦੌਰਾਨ ਇਜ਼ਰਾਈਲ ਨੇ ਚਿਤਾਵਨੀ ਦਿੱਤੀ ਹੈ ਕਿ ਉਹ ਲਿਬਨਾਨ ਨਾਲ ਲੱਗਦੀ ਆਪਣੀ ਸਰਹੱਦ ’ਤੇ ਹਮਲਿਆਂ ਲਈ ਹਾਈ ਅਲਰਟ ’ਤੇ ਹੈ।
ਇਹ ਖ਼ਬਰ ਵੀ ਪੜ੍ਹੋ : ਪਾਰਟੀ 'ਚ ਜ਼ਹਿਰ ਤੇ ਕੁੜੀਆਂ ਦੀ ਸਪਲਾਈ ਦੇ ਦੋਸ਼ਾਂ 'ਤੇ ਐਲਵਿਸ਼ ਯਾਦਵ ਦਾ ਬਿਆਨ ਆਇਆ ਸਾਹਮਣੇ
ਇਸ ਖ਼ੇਤਰ ’ਚ ਸੰਘਰਸ਼ ਦੇ ਤੇਜ਼ ਹੋਣ ਦੇ ਵਧ ਰਹੇ ਡਰ ਵਿਚਕਾਰ ਇਜ਼ਰਾਈਲੀ ਫੌਜਾਂ ਨੇ ਗਾਜ਼ਾ ਸ਼ਹਿਰ ਦੀ ਘੇਰਾਬੰਦੀ ਸਖ਼ਤ ਕਰ ਦਿੱਤੀ ਹੈ, ਜੋ ਕਿ ਖ਼ੇਤਰ ’ਤੇ ਰਾਜ ਕਰਨ ਵਾਲੇ ਹਮਾਸ ਦੇ ਅੱਤਵਾਦੀਆਂ ਨੂੰ ਖ਼ਤਮ ਕਰਨ ਦਾ ਉਨ੍ਹਾਂ ਦੀ ਮੁਹਿੰਮ ਦਾ ਕੇਂਦਰ ਹੈ।
ਹਮਾਸ ਦੇ ਅੱਤਵਾਦੀਆਂ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਅਚਾਨਕ ਹਮਲਾ ਕਰ ਦਿੱਤਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਇਜ਼ਰਾਈਲ ਨੂੰ ਦੋਹਰਾ ਖਤਰਾ! ਪੁਤਿਨ ਦੇ ਇਸ਼ਾਰੇ ’ਤੇ ਹਿਜ਼ਬੁੱਲਾ ਨੂੰ ਖ਼ਤਰਨਾਕ ਹਥਿਆਰ ਦੇਵੇਗਾ ਵੈਗਨਰ ਗਰੁੱਪ
NEXT STORY