ਸਿਡਨੀ (ਬਿਊਰੋ)— ਆਸਟ੍ਰੇਲੀਆ ਪੁਲਸ ਨੇ ਐਤਵਾਰ ਨੂੰ ਇਕ ਵਿਅਕਤੀ ਦੀ ਲਾਸ਼ ਲੱਭੀ ਹੈ। ਪੁਲਸ ਦਾ ਮੰਨਣਾ ਹੈ ਕਿ ਇਹ ਸੈਲਾਨੀ ਵਿਕਟੋਰੀਆ ਦੇ ਨੈਸ਼ਨਲ ਪਾਰਕ ਗ੍ਰਾਮਪੀਅਨ ਵਿਚ ਆਪਣੇ ਦੋਸਤਾਂ ਦੇ ਇਕ ਸਮੂਹ ਨਾਲ ਤੈਰਾਕੀ ਕਰਨ ਲਈ ਆਇਆ ਸੀ। ਚਸ਼ਮਦੀਦਾਂ ਮੁਤਾਬਕ 28 ਸਾਲਾ ਪਾਕੇਨਾਹਮ ਨੂੰ ਅਖੀਰੀ ਵਾਰੀ ਕੱਲ ਸ਼ਾਮ 5 ਵਜੇ ਮੈਕੇਂਜ਼ੀ ਫਾਲਸ, ਜ਼ੂਮਸਟਾਈਨ ਵਿਖੇ ਝਰਨੇ ਹੇਠਾਂ ਦੇਖਿਆ ਗਿਆ ਸੀ। ਇਸ ਮਗਰੋਂ ਉਸ ਬਾਰੇ ਕੋਈ ਜਾਣਕਾਰੀ ਨਹੀਂਂ ਸੀ ਮਿਲ ਰਹੀ। ਇਸ ਲਈ ਤੁਰੰਤ ਪੁਲਸ ਨਾਲ ਸੰਪਰਕ ਕੀਤਾ ਗਿਆ। ਪੁਲਸ ਮੁਤਾਬਕ ਝਰਨੇ ਦੇ ਤਲ 'ਤੇ ਤੈਰਾਕੀ ਕਰਨ ਦੀ ਮਨਾਹੀ ਹੈ। ਸਥਾਨਕ ਪੁਲਸ ਨੇ ਪਾਕੇਨਾਹਮ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਾਮਯਾਬ ਨਾ ਹੋ ਸਕੇ। ਫਿਰ ਬਚਾਅ ਟੀਮ ਨੇ ਸ਼ਾਮ ਨੂੰ ਪਾਕੇਨਾਹਮ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਘੱਟ ਰੋਸ਼ਨੀ ਕਾਰਨ ਉਹ ਵੀ ਕਾਮਯਾਬ ਨਾ ਹੋ ਸਕੇ। ਵਿਕਟੋਰੀਅਨ ਅਧਿਕਾਰੀਆਂ ਨੇ ਐਤਵਾਰ ਸਵੇਰੇ ਫਿਰ ਖੋਜ ਸ਼ੁਰੂ ਕੀਤੀ ਤਾਂ 9:30 ਵਜੇ ਪਾਕੇਨਾਹਮ ਦੀ ਲਾਸ਼ ਮਿਲੀ। ਪਾਕੇਨਾਹਮ ਦੀ ਮੌਤ ਨੂੰ ਸ਼ੱਕੀ ਨਹੀਂ ਸਮਝਿਆ ਜਾ ਰਿਹਾ।
ਲਾਤੀਨੀ ਅਮਰੀਕਾ 'ਚ ਕੁੜੀਆਂ ਦਾ ਕਤਲ ਵੱਡਾ ਸਰਾਪ, ਇਸ ਨੂੰ ਰੋਕਣਾ ਚਾਹੀਦੈ : ਪੋਪ
NEXT STORY