ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਫਰਿਜ਼ਨੋ ਦੇ ਲਾਗਲੇ ਸ਼ਹਿਰ ਕਲੋਵਿਸ ਨਿਵਾਸੀ ਅਤੇ ਕਾਰੋਬਾਰੀ ਸੁਰਿੰਦਰ ਪਾਲ ਦੀ ਲਾਸ਼ ਬੀਤੀ 17 ਜੁਲਾਈ 2025 ਨੂੰ ਫਰਿਜ਼ਨੋ ਦੀ ਇੱਕ ਕੈਨਾਲ ਵਿੱਚੋਂ ਮਿਲੀ ਸੀ। ਉਹ 55 ਸਾਲਾਂ ਦੇ ਸਨ। ਇਹ ਲਾਸ਼ ਟੈਂਪਰੈਂਸ ਐਵਨਿਊ ਅਤੇ ਮੈਕਕਿਨਲੀ ਐਵਨਿਊ ਦੇ ਨੇੜੇ ਇੱਕ ਮਛੇਰੇ ਨੇ ਸਵੇਰੇ 10:30 ਵਜੇ ਦੇ ਕਰੀਬ ਵੇਖੀ ਅਤੇ ਤੁਰੰਤ ਪੁਲਸ ਨੂੰ ਸੂਚਿਤ ਕੀਤਾ।
ਇਹ ਵੀ ਪੜ੍ਹੋ : ਅਮਰੀਕਾ: ਬੇਕਾਬੂ ਵਾਹਨ ਨੇ ਭੀੜ ਨੂੰ ਦਰੜਿਆ, 20 ਤੋਂ ਵੱਧ ਜ਼ਖਮੀ
ਜਾਣਕਾਰੀ ਮੁਤਾਬਕ, ਸੁਰਿੰਦਰ ਪਾਲ ਬੀਤੀ 22 ਜੂਨ ਤੋਂ ਲਾਪਤਾ ਸਨ। ਉਹ ਆਖਰੀ ਵਾਰ ਬਲੈਕਸਟੋਨ ਅਤੇ ਡਕੋਟਾ ਐਵੇਨਿਊ ਨੇੜੇ ਵੇਖੇ ਗਏ ਸਨ। ਅਗਲੇ ਦਿਨ ਉਨ੍ਹਾਂ ਦੀ ਗੱਡੀ ਟੈਂਪਰੈਂਸ ਅਤੇ ਮੈਕਕਿਨਲੀ ਨੇੜੇ ਖੜ੍ਹੀ ਮਿਲੀ ਸੀ, ਜਿੱਥੇ ਹੁਣ ਉਨ੍ਹਾਂ ਦੀ ਲਾਸ਼ ਮਿਲੀ ਹੈ। ਉਨ੍ਹਾਂ ਨੂੰ “at-risk missing person” ਵਜੋਂ ਦਰਜ ਕੀਤਾ ਗਿਆ ਸੀ। ਸੁਰਿੰਦਰ ਪਾਲ ਅਤੇ ਉਨ੍ਹਾਂ ਦੀ ਪਤਨੀ ਭਾਰਤੀ ਸਟੋਰ Standard Sweets and Spices ਦੇ ਮਾਲਕ ਹਨ। ਇਹ ਮਠਿਆਈਆਂ ਦੀ ਦੁਕਾਨ ਇਲਾਕੇ ਵਿੱਚ ਕਾਫੀ ਮਸ਼ਹੂਰ ਹੈ ਅਤੇ ਕੁਝ ਸਮਾਂ ਪਹਿਲਾਂ ਇਹਨਾਂ ਦੀ ਦੁਕਾਨ ABC 30 ਦੇ Dine and Dish ਸ਼ੋਅ ਵਿੱਚ ਵੀ ਵਿਖਾਈ ਗਈ ਸੀ। ਮਾਮਲੇ ਸਬੰਧੀ ਪੁਲਸ ਨੇ ਦੱਸਿਆ ਕਿ ਸੁਰਿੰਦਰ ਸਿੰਘ ਦੀ ਮੌਤ ਕਿਵੇਂ ਹੋਈ, ਇਸ ਸਬੰਧੀ ਜਾਂਚ ਹਾਲੇ ਜਾਰੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਾਬਾਲਗ ਕੁੜੀਆਂ ਨਾਲ ਛੇੜਛਾੜ ਤੇ ਜਬਰ-ਜ਼ਨਾਹ ਦੇ ਦੋਸ਼ ’ਚ ਮੌਲਵੀ ਗ੍ਰਿਫ਼ਤਾਰ
NEXT STORY