ਕੈਲਗਰੀ- ਕੈਨੇਡਾ ਵਿਚ 25 ਜੁਲਾਈ ਨੂੰ ਸਿੱਖ ਨੌਜਵਾਨ ਦੀ ਫੋਟੋ ਖਿਚਵਾਉਂਦੇ ਹੋਏ ਨਹਿਰ ਵਿਚ ਡਿੱਗ ਜਾਣ ਕਾਰਨ ਮੌਤ ਹੋ ਗਈ ਸੀ, ਉਸ ਦੀ ਲਾਸ਼ 2 ਮਹੀਨਿਆਂ ਬਾਅਦ ਮਿਲੀ ਹੈ। ਰਾਇਲ ਕੈਨੇਡੀਅਨ ਪੁਲਸ ਤੇ ਅਲਬਰਟਾ ਕਨਵਰਸੇਸ਼ਨ ਅਧਿਕਾਰੀਆਂ ਨੂੰ ਅਬਰਹਿਮ ਲੇਕ ਤੋਂ 23 ਸਾਲਾ ਪੰਜਾਬੀ ਦੀ ਲਾਸ਼ ਮਿਲੀ।
ਇਹ ਵੀ ਪੜ੍ਹੋ- ਟਰੂਡੋ ਦੇ ਪ੍ਰਸ਼ੰਸਕਾਂ ਲਈ ਬੁਰੀ ਖ਼ਬਰ, 23 ਸਤੰਬਰ ਨੂੰ ਹੋ ਸਕਦਾ ਹੈ ਇਹ ਵੱਡਾ ਫੈਸਲਾ!
ਕੈਲਗਰੀ ਨਿਵਾਸੀ ਗਗਨਦੀਪ ਸਿੰਘ ਖਾਲਸਾ ਆਪਣੇ ਦੋਸਤਾਂ ਨਾਲ ਉੱਤਰੀ ਸਸਕੈਚਵਨ ਵਿਚ ਘੁੰਮਣ ਗਿਆ ਸੀ ਤੇ ਮਾੜੀ ਕਿਸਮਤ ਨੂੰ ਤਸਵੀਰਾਂ ਖਿੱਚਵਾਉਂਦੇ ਹੋਏ ਉਸ ਦਾ ਪੈਰ ਤਿਲਕ ਗਿਆ ਤੇ ਉਹ ਨਦੀ ਵਿਚ ਡਿੱਗ ਗਿਆ।
ਗਗਨਦੀਪ ਕੈਲਗਰੀ ਨੇ ਬੋਅ ਵੈਲੀ ਕਾਲਜ ਤੋਂ ਪੜ੍ਹਾਈ ਕੀਤੀ ਸੀ ਤੇ ਇਕ ਮੈਡੀਕਲ ਦਫ਼ਤਰ ਵਿਚ ਕੰਮ ਕਰਦਾ ਸੀ। ਪੁਲਸ ਅਧਿਕਾਰੀਆਂ ਨੇ ਕਿਹਾ ਕਿ ਬਹੁਤ ਦੁੱਖ ਦੀ ਗੱਲ ਹੈ ਕਿ ਇਕ ਨੌਜਵਾਨ ਜਿਸ ਨੇ ਬਹੁਤ ਸਾਰੇ ਸੁਪਨੇ ਸੱਚ ਕਰਨੇ ਸਨ, ਪਹਿਲਾਂ ਹੀ ਮੌਤ ਦਾ ਸ਼ਿਕਾਰ ਬਣ ਬੈਠਾ।
ਇਹ ਵੀ ਪੜ੍ਹੋ- ਯੂ. ਕੇ. : ਇਸ ਉਮਰ ਦੇ ਬੱਚਿਆਂ 'ਤੇ ਕੋਰੋਨਾ ਦੀ ਵਧੇਰੇ ਮਾਰ, 7 ਗੁਣਾ ਵਧੇ ਮਾਮਲੇ
ਜ਼ਿਕਰਯੋਗ ਹੈ ਕਿ 4 ਸਾਲ ਪਹਿਲਾਂ ਹੀ ਗਗਨਦੀਪ ਭਾਰਤ ਤੋਂ ਕੈਨੇਡਾ ਪੁੱਜਾ ਸੀ ਤੇ ਪੜ੍ਹਾਈ ਕਰਨ ਮਗਰੋਂ ਕੰਮ ਕਰ ਰਿਹਾ ਸੀ। ਫਿਲਹਾਲ ਉਹ ਪੱਕਾ ਹੋਣ ਦੀ ਉਡੀਕ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਵਿਆਹ ਵੀ ਕਰਵਾਉਣ ਵਾਲਾ ਸੀ ਪਰ ਪਰਿਵਾਰ ਨੂੰ ਉਸ ਦੀ ਮੌਤ ਦੀ ਮਨਹੂਸ ਖ਼ਬਰ ਨੇ ਤੋੜ ਕੇ ਰੱਖ ਦਿੱਤਾ।
ਨਿਊਜ਼ੀਲੈਂਡ 'ਚ ਸੁਨਾਮੀ ਟੈਸਟ ਸਾਇਰਨ 27 ਸਤੰਬਰ ਨੂੰ
NEXT STORY